ਕੋਵਿਡ-19 ਨਾਲ ਨਜਿੱਠਣ ਲਈ ਭਾਰਤ ''ਚ ਗਰੀਬਾਂ ਨੂੰ ਲੈ ਕੇ ਚਿੰਤਾ : ਵਰਲਡ ਬੈਂਕ

Friday, Mar 27, 2020 - 02:49 AM (IST)

ਵਾਸ਼ਿੰਗਟਨ - ਵਿਸ਼ਵ ਬੈਂਕ ਦੇ ਪ੍ਰਮੁੱਖ ਡੇਵਿਡ ਮਾਲਪਾਸ ਨੇ ਵੀਰਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਜਿਹੇ ਤੀਬਰ ਦੇਸ਼ਾਂ ਵਿਚ ਦੱਬੇ-ਕੁਚਲੇ ਲੋਕਾਂ ਲਈ ਚਿੰਤਾ ਜਤਾਈ ਅਤੇ ਆਖਿਆ ਕਿ ਇਹ ਸੰਕਟ ਗਰੀਬ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ। ਮਾਲਪਾਸ ਕੋਵਿਡ-19 'ਤੇ ਜੀ-20 ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ।

ਵਾਰਤਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹਿੱਸਾ ਲਿਆ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਚੁਣੌਤੀ ਨਾਲ ਨਜਿੱਠਣ ਦੀ ਸੰਯੁਕਤ ਪਹਿਲ ਬਣਾਉਣ ਲਈ ਸ਼ਿਖਰ ਵਾਰਤਾ ਬੁਲਾਈ ਗਈ ਸੀ। ਮਾਲਪਾਸ ਨੇ ਆਖਿਆ ਕਿ ਮੈਂ ਖਾਸ ਤੌਰ 'ਤੇ ਭਾਰਤ ਜਿਵੇਂ ਤੀਬਰ ਆਬਾਦੀ ਵਾਲੇ ਦੇਸ਼ਾਂ ਨੂੰ ਲੈ ਕੇ ਚਿੰਤਤ ਹਾਂ, ਜਿਥੇ ਕਮਜ਼ੋਰ ਸਿਹਤ ਸਿਸਟਮ ਨੂੰ ਵਿਆਪਕ ਨਿਵੇਸ਼ ਦੀ ਜ਼ਰੂਰਤ ਹੈ। ਸਾਨੂੰ ਆਪਣੇ ਜਨਤਕ ਅਤੇ ਨਿੱਜੀ ਸੈਕਟਰ ਦੇ ਸੰਸਥਾਨਾਂ ਦੇ ਜ਼ਰੀਏ ਸਮਰਥਨ ਦੇਣ ਲਈ ਸਖਤ ਮਿਹਨਤ ਕਰ ਰਹੇ ਹਾਂ।


Khushdeep Jassi

Content Editor

Related News