ਅਫ਼ਗਾਨਿਸਤਾਨ ''ਚ ਸ਼ਾਂਤੀ ਤੇ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰੇਗਾ ਭਾਰਤ, ਅੱਤਵਾਦ ਵਿਰੁੱਧ ਜਾਰੀ ਰਹੇਗੀ ਜੰਗ
Tuesday, Aug 03, 2021 - 11:29 AM (IST)
ਸੰਯੁਕਤ ਰਾਸ਼ਟਰ- ਅਫ਼ਗਾਨਿਸਤਾਨ 'ਚ ਸ਼ਾਂਤੀ ਅਤੇ ਅਸਥਿਰਤਾ ਲਿਆਉਣਾ ਭਾਰਤ ਦੀ ਪਹਿਲੀ ਪਹਿਲ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) 'ਚ ਭਾਰਤ ਦਾ ਪ੍ਰਧਾਨ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਪਹਿਲ ਦੱਸਦੇ ਹੋਏ ਇਹ ਗੱਲ ਕਹੀ। ਤਿਰੂਮੂਰਤੀ ਨੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਲਗਾਤਾਰ ਹਿੰਸਾ ਵੱਧ ਰਹੀ ਹੈ। ਨਾਗਰਿਕਾਂ ਵਿਸ਼ੇਸ਼ ਕਰ ਕੇ ਜਨਾਨੀਆਂ, ਕੁੜੀਆਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਇੰਟਰਵਿਊ 'ਚ ਤਿਰੂਮੂਰਤੀ ਨੇ ਅਫ਼ਗਾਨਿਸਤਾਨ ਦੀ ਨੀਤੀ ਦੇ ਸੰਬੰਧ 'ਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਹੀਨੇ ਅਫ਼ਗਾਨਿਸਤਾਨ ਦੀ ਸਥਿਤੀ ਦਾ ਜਾਇਜ਼ਾ ਲਵਾਂਗੇ। ਇੱਥੇ ਸੁਰੱਖਿਆ ਪ੍ਰੀਸ਼ਦ ਦੀ ਸਰਗਰਮੀ ਨੂੰ ਕਿਸੇ ਵੀ ਰੂਪ ਚ ਕੰਮ ਨਹੀਂ ਹੋਣ ਦੇਣਗੇ। ਪ੍ਰਧਾਨ ਅਹੁਦੇ 'ਤੇ ਰਹਿ ਕੇ ਅਸੀਂ ਉਨ੍ਹਾਂ ਸਾਰੇ ਮੈਂਬਰਾਂ ਦੀ ਪਹਿਲ ਦਾ ਸਮਰਥਨ ਕਰਾਂਗੇ, ਜੋ ਅਫ਼ਗਾਨਿਸਤਾਨ 'ਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਉੱਥੇ ਸਥਿਰਤਾ ਲਿਆ ਸਕਦੇ ਹਨ।
ਤਿਰੂਮੂਰਤੀ ਦੀ ਇਹ ਟਿੱਪਣੀ ਉਦੋਂ ਆਉਂਦੀ ਹੈ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਫ਼ਗਾਨਿਸਤਾਨ ਦੇ ਮਾਮਲੇ 'ਚ ਭਾਰਤ ਦੀ ਕੀ ਯੋਜਨਾ ਹੈ। ਸਥਾਈ ਪ੍ਰਤੀਨਿਧੀ ਨੇ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਅਤੇ ਬਾਹਰ ਹਮੇਸ਼ਾ ਤੋਂ ਹੀ ਅੱਤਵਾਦ ਦੀ ਸਮੱਸਿਆ 'ਤੇ ਦੁਨੀਆ ਭਰ ਦਾ ਧਿਆਨ ਕੇਂਦਰਿਤ ਕੀਤਾ ਹੈ। ਇਹੀ ਨਹੀਂ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅੱਤਵਾਦ ਦੀ ਫੰਡਿੰਗ ਰੋਕਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾਵੇ। ਅੱਤਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਹੋਵੇ। ਭਾਰਤ ਦੇ ਸੰਯੁਕਤ ਰਾਸ਼ਟਰ 'ਚ ਸੀਨੀਅਰ ਰਾਜਦੂਤ ਤਿਰੂਮੂਰਤੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮਾਮਲੇ 'ਚ ਅਸੀਂ ਹਮੇਸ਼ਾ ਉਸ ਦੇ ਆਜ਼ਾਦ, ਸ਼ਾਂਤੀਪੂਰਨ, ਲੋਕਤੰਤਰੀ ਦੇਸ਼ ਹੋਣ ਲਈ ਪੈਰਵੀ ਕੀਤੀ ਹੈ। ਜੋ ਪੂਰੀ ਤਰ੍ਹਾਂ ਨਾਲ ਸਥਿਰ ਅਤੇ ਖੁਸ਼ਹਾਲ ਰਹੇ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਕਹਿ ਚੁਕੇ ਹਨ ਕਿ ਅਫ਼ਗਾਨਿਸਤਾਨ 'ਚ ਅਜਿਹੀ ਸਰਕਾਰ ਰਹਿਣੀ ਚਾਹੀਦੀ ਹੈ, ਜੋ ਉੱਥੇ ਦੀ ਜਨਤਾ ਦੀ ਨਜ਼ਰ 'ਚ ਜਾਇਜ਼ ਹੋਣੀ ਚਾਹੀਦੀ ਹੈ। ਇਹੀ ਚਿੰਤਾ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦੀ ਵੀ ਹੋਵੇਗੀ।