''21ਵੀਂ ਸਦੀ ਵਿਚ ਭਾਰਤ ਬਣੇਗਾ ਸੁਪਰਪਾਵਰ''

12/07/2019 2:26:26 PM

ਵਾਸ਼ਿੰਗਟਨ- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰੰਗਲਾ ਦਾ ਕਹਿਣਾ ਹੈ ਕਿ ਭਾਰਤ ਦੀ ਆਰਥਿਕ ਸਥਿਤੀ ਲਗਾਤਾਰ ਬਿਹਤਰ ਹੁੰਦੀ ਜਾ ਰਹੀ ਹੈ। ਅਜਿਹੇ ਵਿਚ 21ਵੀਂ ਸਦੀ ਵਿਚ ਦੇਸ਼ ਦੇ ਕੋਲ ਗਲੋਬਲ ਸੁਪਰਪਾਵਰ ਬਣਨ ਦਾ ਮੌਕਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਦੋ-ਪੱਖੀ ਸਬੰਧ ਰਣਨੀਤਿਕ ਤੇ ਆਰਥਿਕ ਦੋਵਾਂ ਖੇਤਰਾਂ ਵਿਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ।

ਹਾਵਰਡ ਕੈਨੇਡੀ ਸਕੂਲ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਤੇ ਫੈਕਲਟੀ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੰਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਥੇ ਕਈ ਦੇਸ਼ ਆਪਸੀ ਵਿਕਾਸ ਵਿਚ ਅਸਫਲ ਹੋ ਜਾਂਦੇ ਹਨ ਉਥੇ ਹੀ ਭਾਰਤ ਨੇ ਇਸ ਮਾਮਲੇ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਰਾਜਦੂਤ ਨੇ ਕਿਹਾ ਕਿ 1990 ਤੋਂ ਬਾਅਦ ਭਾਰਤ ਨੇ ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਕੱਢਣ ਵਿਚ ਸਫਲਤਾ ਹਾਸਲ ਕੀਤਾ ਹੈ। ਹਰ ਦੂਜਾ ਪਰਿਵਾਰ 2030 ਤੱਕ ਮੱਧਮ ਵਰਗ ਦਾ ਹੋਵੇਗਾ। ਭਾਰਤ ਜਲਦੀ ਹੀ ਆਬਾਦੀ ਦੇ ਆਧਾਰ 'ਤੇ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ। ਜਿਵੇਂ-ਜਿਵੇਂ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵਧੇਗੀ, ਭਾਰਤ ਸਭ ਤੋਂ ਵੱਡਾ ਬਾਜ਼ਾਰ ਬਣਦਾ ਜਾਵੇਗਾ।

ਵਿਸ਼ਵ ਬੈਂਕ ਮੁਤਾਬਕ ਉਦੋਂ ਤੱਕ ਭਾਰਤ ਇਕ ਉੱਚ-ਮੱਧਮ ਵਰਗ ਵਾਲਾ ਦੇਸ਼ ਬਣ ਜਾਵੇਗਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਅਜਿਹੀ ਤਾਕਤ ਬਣੇਗਾ ਜਿਸ ਨੂੰ ਕੋਈ ਵੀ ਦੇਸ਼ ਨਜ਼ਰਅੰਦਾਜ਼ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਸਾਡੀ ਅਰਥਵਿਵਸਥਾ ਵੀ ਨਿਵੇਸ਼ ਤੇ ਕੁਸ਼ਲ ਕਾਰਜਬਲ ਦੇ ਰਾਹੀਂ ਦੁਨੀਆਭਰ ਨਾਲ ਜੁੜੀ ਹੋਵੇਗੀ।

ਉਹਨਾਂ ਨੇ ਕਿਹਾ ਕਿ ਭਾਰਤ ਵਿਚ ਸਮਾਜਿਕ ਅਸਮਾਨਤਾ ਨੂੰ ਖਤਮ ਕਰਨ ਦੇ ਲਈ ਸਾਕਾਰਾਤਮਕ ਕੰਮ ਕੀਤੇ ਗਏ ਹਨ। ਇਤਿਹਾਸ ਵਿਚ ਛੁੱਟੇ ਵਰਗਾਂ ਦੇ ਲਈ ਮੌਕੇ ਪੈਦਾ ਕੀਤੇ ਗਏ। ਜਿਸ ਨਾਲ ਇਸ ਤਰ੍ਹਾਂ ਦੀ ਅਸਮਾਨਤਾ ਨੂੰ ਠੀਕ ਢੰਗ ਨਾਲ ਮਿਟਾਇਆ ਗਿਆ। ਸਾਡੀ ਬੁਨਿਆਦ 'ਤੇ ਭਾਰਤ ਦੇ ਵਿਕਾਸ ਦੀ ਕਹਾਣੀ ਆਧਾਰਿਤ ਹੈ।


Baljit Singh

Content Editor

Related News