ਭਾਰਤ ਤੋਂ UK ਜਾਣਾ ਹੋਇਆ ਔਖਾ
Friday, Apr 15, 2022 - 09:31 PM (IST)
ਜਲੰਧਰ (ਸਲਵਾਨ)–ਭਾਰਤ ਤੋਂ ਬਰਤਾਨੀਆ ਜਾਣ ਵਾਲਿਆਂ ਲਈ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ। ਪਿਛਲੇ 2 ਸਾਲਾਂ ਤੋਂ ਕੋਰੋਨਾ ਦੀ ਮਾਰ ਸਹਿ ਰਹੀ ਵਿਦੇਸ਼ ਅਤੇ ਸੈਰ-ਸਪਾਟਾ ਇੰਡਸਟਰੀ ਭਾਰੀ ਮੁਸ਼ਕਿਲ ਪਿੱਛੋਂ ਲੀਹ ’ਤੇ ਆਉਣੀ ਸ਼ੁਰੂ ਹੋਈ ਸੀ ਕਿ ਇਕ ਨਵੀਂ ਖ਼ਬਰ ਚੁਣੌਤੀ ਲੈ ਕੇ ਆ ਗਈ ਹੈ।
ਸੂਤਰਾਂ ਮੁਤਾਬਕ ਭਾਰਤ ਤੋਂ ਬਰਤਾਨੀਆ ਜਾਣ ਵਾਲੀਆਂ ਯੂਰਪੀਅਨ ਉਡਾਣਾਂ ਜਿਨ੍ਹਾਂ ’ਚ ਲੁਫਥਾਂਸਾ, ਏਅਰ ਫਰਾਂਸ ਅਤੇ ਕੇ. ਐੱਲ. ਐੱਮ. ਵਰਗੀਆਂ ਸ਼ਾਮਲ ਹਨ, ਵਿਚ ਬਿਨਾਂ ਟੂਰਿਸਟ ਜਾਂ ਰੈਗੂਲਰ ਸ਼ੈਨੇਗਨ ਵੀਜ਼ੇ ਤੋਂ ਲੋਕ ਸਫ਼ਰ ਨਹੀਂ ਕਰ ਸਕਣਗੇ। ਖਾਸ ਕਰਕੇ ਇਨ੍ਹਾਂ ਉਡਾਣਾਂ ’ਚ ਤਾਂ ਇਹ ਸਫ਼ਰ ਬਿਲਕੁਲ ਨਹੀਂ ਹੋ ਸਕੇਗਾ, ਜੋ ਯੂਰਪ ਦੇ ਵੱਖ-ਵੱਖ ਸ਼ਹਿਰਾਂ ਫ੍ਰੈਂਕਫਰਟ, ਪੈਰਿਸ, ਮਿਊਨਿਖ ਜਾਂ ਐਮਸਟਰਡਮ ਵਿਖੇ ਰੁਕ ਕੇ ਬਰਤਾਨੀਆ ਪਹੁੰਚਣਗੀਆਂ।
ਇਹ ਵੀ ਪੜ੍ਹੋ : ਜ਼ਿੰਬਾਬਵੇ 'ਚ ਬੱਸ ਹਾਦਸਾਗ੍ਰਸਤ, 35 ਦੀ ਮੌਤ ਤੇ 71 ਜ਼ਖਮੀ
ਇਸ ਦੇ ਪਿੱਛੇ ਦਾ ਕਾਰਨ ਬਰਤਾਨੀਆ ਦਾ ਹੁਣ ਯੂਰਪੀਅਨ ਯੂਨੀਅਨ ਦਾ ਹਿੱਸਾ ਨਾ ਰਹਿਣ ਨੂੰ ਮੰਨਿਆ ਜਾ ਰਿਹਾ ਹੈ। ਇਸ ਬ੍ਰੈਕਿਸਟ ਤੋਂ ਬਾਅਦ ਹੁਣ ਗੈਰ-ਯੂਰਪੀਅਨ ਸੰਘ ਤੋਂ ਆਉਣ ਵਾਲੇ ਲੋਕਾਂ ਨੂੰ ਟ੍ਰਾਂਜ਼ਿਟ ਜਾਂ ਰੈਗੂਲਰ ਸ਼ੈਨੇਗਨ ਵੀਜ਼ਾ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਮੁਸਾਫਿਰਾਂ ਨੂੰ ਉਡਾਣ ’ਤੇ ਚੜ੍ਹਨ ਹੀ ਨਹੀਂ ਦਿੱਤਾ ਗਿਆ, ਉਹ ਰਿਫੰਡ ਲਈ ਵੀ ਯੋਗ ਨਹੀਂ ਹੋਣਗੇ। ਇਸ ਸਬੰਧੀ ਖਾੜੀ ਦੇਸ਼ਾਂ ਜਾਂ ਸਵਿਟਜ਼ਰਲੈਂਡ ਤੋਂ ਹੁੰਦੇ ਹੋਏ ਬਰਤਾਨੀਆ ਬਿਨਾਂ ਵੀਜ਼ਾ ਤੋਂ ਲੋਕ ਸਫ਼ਰ ਕਰ ਸਕਣਗੇ।
ਇਹ ਵੀ ਪੜ੍ਹੋ : ਰੂਸ 'ਚ ਨਵਲਨੀ ਦੀ ਸਹਿਯੋਗੀ ਨੂੰ 6 ਮਹੀਨਿਆਂ ਦੀ ਸਜ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ