2020 ''ਚ ਭਾਰਤ ਕਰੇਗਾ ''ਨੋ ਮਨੀ ਫਾਰ ਟੈਰਰ'' ਸੰਮੇਲਨ ਦੀ ਮੇਜ਼ਬਾਨੀ

Thursday, Nov 07, 2019 - 04:32 PM (IST)

2020 ''ਚ ਭਾਰਤ ਕਰੇਗਾ ''ਨੋ ਮਨੀ ਫਾਰ ਟੈਰਰ'' ਸੰਮੇਲਨ ਦੀ ਮੇਜ਼ਬਾਨੀ

ਮੈਲਬੋਰਨ— ਕੇਂਦਰੀ ਗ੍ਰਹਿ ਰਾਜ ਮੰਤਰੀ ਜ ਕਿਸ਼ਨ ਰੈੱਡੀ ਨੇ ਐਲਾਨ ਕੀਤਾ ਕਿ 2020 'ਚ ਭਾਰਤ 'ਚ 'ਨੋ ਮਨੀ ਫਾਰ ਟੈਰਰ' ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਵਲੋਂ ਵਾਈ.ਸੀ. ਮੋਦੀ, ਡੀ.ਜੀ. ਐੱਨ.ਆਈ.ਏ. ਸਣੇ ਪੰਜ ਮੈਂਬਰ ਇਸ ਸੰਮੇਲਨ ਦੀ ਅਗਵਾਈ ਕਰ ਰਹੇ ਹਨ। ਇਸ ਸੰਮੇਲਨ 'ਚ ਭਾਰਤ ਸਣੇ 65 ਦੇਸ਼ ਸ਼ਾਮਲ ਹੋਏ ਹਨ। ਉਦਘਾਟਨ ਸੈਸ਼ਨ 'ਚ ਮਾਣਯੋਗ ਮੰਤਰੀ ਨੇ ਭਾਰਤ ਦੀ ਇਸ ਚਿੰਤਾ 'ਤੇ ਜ਼ੋਰ ਦਿੱਤਾ ਕਿ ਕੁਝ ਦੇਸ਼ ਚੋਰੀ ਸਮਰਥਨ ਕਰਕੇ ਅੱਤਵਾਦੀ ਸਮੂਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ।

ਅੱਤਵਾਦ ਨੂੰ ਲੈ ਕੇ ਜ਼ੀਰੋ-ਟਾਲਰੈਂਸ
ਕਿਸ਼ਨ ਰੈੱਡੀ ਨੇ ਉਨ੍ਹਾਂ ਸਾਰਿਆਂ ਦੇ ਖਿਲਾਫ ਇਕੱਠੇ ਗਲੋਬਲ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ ਜੋ ਅੱਤਵਾਦ ਦਾ ਸਮਰਥਨ ਕਰਦੇ ਹਨ ਜਾਂ ਅੱਤਵਾਦ ਲਈ ਫੰਡਿੰਗ ਕਰਨ 'ਚ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਹੱਦ ਪਾਰ ਤੋਂ ਅੱਤਵਾਦ ਦਾ ਸ਼ਿਕਾਰ ਹੋਣ ਦੇ ਕਾਰਨ ਅੱਤਵਾਦ ਨੂੰ ਲੈ ਕੇ ਜ਼ੀਰੋ-ਟਾਲਰੈਂਸ ਦੀ ਵਕਾਲਤ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ 2011 'ਚ ਓਸਾਮਾ ਬਿਨ ਲਾਦੇਨ ਦੇ ਕਤਲ ਦੇ ਬਾਵਜੂਦ ਅਲ ਕਾਇਦਾ ਦੇ ਕਈ ਸਰਗਰਮ ਸਹਿਯੋਗੀ ਦੁਨੀਆ ਦੇ ਕਈ ਹਿੱਸਿਆਂ 'ਚ ਅਜੇ ਵੀ ਮੌਜੂਦ ਹਨ। ਉਨ੍ਹਾਂ ਨੇ ਹਾਲ ਹੀ 'ਚ ਅਬੂ ਬਕਰ ਅਲ ਬਗਦਾਦੀ ਦੇ ਖਾਤਮੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੋਈ ਵੀ ਖਲੀਫਾ ਜਿਊਂਦਾ ਰਹਿਣ ਲਈ ਸੰਘਰਸ਼ ਨਹੀਂ ਕਰੇਗਾ।

ਕਿਸ਼ਨ ਰੈੱਡੀ ਨੇ ਪ੍ਰਸਤਾਵਿਤ ਕੀਤੇ ਚਾਰ ਬਿੰਦੂ
1* ਅੱਤਵਾਦ ਸ਼ਾਂਤੀ, ਸੁਰੱਖਿਆ ਤੇ ਵਿਕਾਸ ਦੇ ਲਈ ਸਭ ਤੋਂ ਵੱਡਾ ਖਤਰਾ ਹੈ।
2* ਐੱਨ.ਜੀ.ਓ. ਦੇ ਬਹਾਨੇ ਅੱਤਵਾਦੀ ਸਮੂਹ ਫੰਡ ਹਾਸਲ ਕਰਨ 'ਚ ਸਮਰੱਥ।
3* ਹਾਫਿਜ਼ ਸਈਦ ਜਿਹੇ ਅੱਤਵਾਦੀਆਂ ਨੂੰ ਵਿੱਤ ਲਈ ਵਧੀਕ ਮਨਜ਼ੂਰੀ।
4* ਹਵਾਲਾ ਰੂਟ ਦੇ ਰਾਹੀਂ ਪੈਸੇ ਟ੍ਰਾਂਸਫਰ ਦਾ ਬਿਓਰਾ।


author

Baljit Singh

Content Editor

Related News