ਆਜ਼ਾਦੀ ਦੇ 75ਵੇਂ ਸਾਲ ''ਤੇ ਭਾਰਤ ਕਰੇਗਾ ਜੀ20 ਸਿਖਰ ਸਮਾਗਮ ਦੀ ਮੇਜ਼ਬਾਨੀ
Saturday, Dec 01, 2018 - 06:05 PM (IST)

ਇੰਟਰਨੈਸ਼ਨਲ ਡੈਸਕ— ਅਰਜਨਟੀਨਾ 'ਚ ਚੱਲ ਰਹੇ ਦੋ ਦਿਨਾਂ ਜੀ-20 ਸਮਾਗਮ ਅੱਜ ਖਤਮ ਹੋ ਗਿਆ। 2022 'ਚ ਹੋਣ ਵਾਲੇ ਜੀ-20 ਸਮਾਗਮ ਦੀ ਮੇਜ਼ਬਾਨੀ ਭਾਰਤ ਕਰੇਗਾ। ਇਹ ਸਮਾਗਮ ਪਹਿਲਾਂ ਇਟਲੀ 'ਚ ਹੋਣ ਵਾਲਾ ਸੀ। ਪੀ.ਐੱਮ. ਮੋਦੀ ਦੇ ਇਸ ਕਦਮ ਨੂੰ ਰਾਜਨੀਤਕ ਕੂਟਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
PM Modi at #G20Summit: It's India's 75th Independence Day in 2022 & we had requested Italy if we can get '22 instead of '21 (for hosting G20 summit).They accepted our request, others accepted it too.I'm grateful & I invite leadership from across the world to come to India in 2022 pic.twitter.com/5vl6yFe2HP
— ANI (@ANI) December 1, 2018
ਦੱਸ ਦਈਏ ਕਿ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਖਾਸ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਇਸ ਮੌਕੇ 'ਤੇ ਜੀ-20 ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿਓ। ਜਿਸ ਨੂੰ ਇਟਲੀ ਨੇ ਸਵੀਕਾਰ ਕਰਦੇ ਹੋਏ ਭਾਰਤ ਨੂੰ ਮੇਜ਼ਬਾਨੀ ਕਰਨ ਦਾ ਸੱਦਾ ਦਿੱਤਾ ਹੈ।