''ਭਾਰਤ ਨੂੰ ਪੂਰੀ ਸਬਸਿਡੀ ''ਤੇ ਮਿਲਣਗੇ ਕੋਰੋਨਾ ਰੋਕੂ 19-25 ਕਰੋੜ ਟੀਕੇ''
Friday, May 07, 2021 - 09:52 PM (IST)
ਵਾਸ਼ਿੰਗਟਨ-ਟੀਕਿਆਂ ਨਾਲ ਸੰਬੰਧਿਤ ਗਲੋਬਲੀ ਸੰਗਠਨ ਗਾਵੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੂੰ ਕੋਵਿਡ-19 ਰੋਕੂ 19-25 ਕਰੋੜ ਟੀਕੇ ਪੂਰੀ ਸਬਸਿਡੀ 'ਤੇ ਮਿਲਣ ਦੇ ਨਾਲ ਹੀ ਤੁਰੰਤ ਤਕਨੀਕੀ ਸਹਾਇਤਾ ਅਤੇ ਫਰਿੱਜ ਚੇਨ ਉਪਕਰਣ ਲਈ ਤਿੰਨ ਕਰੋੜ ਡਾਲਰ ਦੀ ਵਿੱਤੀ ਸਹਾਇਤਾ ਵੀ ਮਿਲੇਗੀ। ਗਾਵੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਵੈਕਸ ਬੋਰਡ ਨੇ ਮੁੱਦੇ 'ਤੇ ਦਸੰਬਰ 'ਚ ਫੈਸਲਾ ਲਿਆ ਸੀ।
ਇਹ ਵੀ ਪੜ੍ਹੋ-ਹੁਣ ਜਲਦ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ
ਜਨਤਕ-ਨਿੱਜੀ ਗਲੋਬਲੀ ਸਿਹਤ ਭਾਈਵਾਲੀ ਨਾਲ ਜੁੜਿਆ ਇਹ ਸੰਗਠਨ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਟੀਕੇ ਉਪਲਬੱਧ ਕਰਵਾਉਣ ਲਈ ਗਲੋਬਲੀ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਹੈ। ਗਾਵੀ ਦੇ ਇਕ ਬੁਲਾਰੇ ਨੇ ਕਿਹਾ ਕਿ ਗਾਵੀ ਮੌਜੂਦਾ ਸੰਕਟ 'ਚ ਭਾਰਤ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਦਸੰਬਰ 2020 'ਚ ਕੋਵੈਕਸ ਬੋਰਡ ਇਸ ਗੱਲ 'ਤੇ ਸਹਿਮਤ ਹੋਇਆ ਸੀ ਕਿ ਏ.ਐੱਮ.ਸੀ. ਵਿਵਸਥਾ ਤਹਿਤ ਮਿਲਣ ਵਾਲੇ ਟੀਕਿਆਂ ਦੀਆਂ ਕੁੱਲ ਖੁਰਾਕਾਂ 'ਚੋਂ ਲਗਭਗ 20 ਫੀਸਦੀ ਖੁਰਾਕਾਂ ਭਾਰਤ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ-ਇਹ ਵੈਕਸੀਨ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਹੀ ਕਰੇਗਾ ਕੋਰੋਨਾ ਦਾ ਖਾਤਮਾ
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੰਗਠਨ ਨੂੰ ਸੰਬੋਧਿਤ ਵਿਵਸਥਾ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ 'ਚੋਂ ਭਾਰਤ ਨੂੰ ਲਗਭਗ 20 ਫੀਸਦੀ ਸਹਾਇਤਾ ਮਿਲੇਗੀ। ਗਾਵੀ ਨੇ ਇਕ ਸਵਾਲ ਦੇ ਜਵਾਬ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਭਾਰਤ 'ਚ ਮਹਾਮਾਰੀ ਦੇ ਮੌਜੂਦਾ ਸੰਕਟ ਦੇ ਚੱਲਦੇ ਸੰਗਠਨ ਦੀ ਟੀਕਾ ਸਪਲਾਈ 'ਤੇ ਅਸਰ ਪਿਆ ਹੈ ਕਿਉਂਕਿ ਨਵੀਂ ਦਿੱਲੀ ਟੀਕਿਆਂ ਦੀ ਵੱਡੀ ਨਿਰਮਾਤਾ ਅਤੇ ਸਪਲਾਇਰ ਰਹੀ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਭਾਰਤੀ ਵੈਰੀਐਂਟ ਨੂੰ ਲੈ ਕੇ ਬ੍ਰਿਟੇਨ ਦਾ ਸਿਹਤ ਵਿਭਾਗ ਵੀ ਚਿੰਤਾ 'ਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।