ਭਾਰਤ ਨੇ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਪੁਰਜ਼ੋਰ ਸਮਰਥਨ ਕੀਤਾ

Wednesday, Feb 10, 2021 - 02:02 PM (IST)

ਭਾਰਤ ਨੇ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਪੁਰਜ਼ੋਰ ਸਮਰਥਨ ਕੀਤਾ

ਸੰਯੁਕਤ ਰਾਸ਼ਟਰ- ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਸਮਰਥਨ ਕਰਦੇ ਹੋਏ ਭਾਰਤ ਨੇ ਸਾਰੇ ਪੱਖਾਂ ਵਿਚਕਾਰ ਵਿਆਪਕ ਚਰਚਾ ਦੀ ਅਪੀਲ ਕੀਤੀ ਹੈ। ਉੱਤਰੀ ਅਫਰੀਕਾ ਦੇ ਦੇਸ਼ ਲੀਬੀਆ ਵਿਚ ਇਸ ਸਾਲ ਚੋਣਾਂ ਹੋਣੀਆਂ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤ੍ਰਿਮੂਰਤੀ ਨੇ ਇਕ ਟਵੀਟ ਕਰਕੇ ਕਿਹਾ ਕਿ ਭਾਰਤ ਨੇ ਲੀਬੀਆ ਵਿਚ ਇਕੱਠੀ ਅੰਤਰਿਮ ਕਾਰਜਕਾਰੀ ਅਧਿਕਾਰ ਲਈ ਯੂਨੀਫਾਈਡ ਅੰਤਰਿਮ ਕਾਰਜਕਾਰੀ ਅਥਾਰਟੀ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਬਿਆਨ ਦਾ ਸਵਾਗਤ ਕੀਤਾ ਹੈ। 

ਉਨ੍ਹਾਂ ਕਿਹਾ ਕਿ ਭਾਰਤ ਨੇ ਲੀਬੀਆ ਵਿਚ 24 ਦਸੰਬਰ ਨੂੰ ਚੋਣਾਂ ਕਰਾਉਣ ਦੀ ਤਿਆਰੀ ਦੇ ਮੱਦੇਨਜ਼ਰ ਸਾਰੇ ਪੱਖਾਂ ਨਾਲ ਵਿਆਪਕ ਚਰਚਾ ਦੀ ਅਪੀਲ ਕੀਤੀ ਹੈ। ਤ੍ਰਿਮੂਰਤੀ ਨੇ ਟਵੀਟ ਕੀਤਾ, "ਅਸੀਂ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਸਮਰਥਨ ਕਰਦੇ ਹਾਂ।"

ਤ੍ਰਿਮੂਰਤੀ ਇਸ ਸਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਲੀਬੀਆ ਕਮੇਟੀ ਦੇ ਚੇਅਰਮੈਨ ਹਨ। ਹਥਿਆਰਾਂ ਦੇ ਇਸਤੇਮਾਲ ਅਤੇ ਗੈਰ-ਰਸਮੀ ਤਰੀਕੇ ਨਾਲ ਪੈਟਰੋਲੀਅਮ ਨਿਰਯਾਤ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਦੇ ਇਲਾਵਾ ਜਾਇਦਾਦਾਂ ਜ਼ਬਤ ਕਰਨ ਅਤੇ ਨੇਤਾਵਾਂ ਦੀ ਯਾਤਰਾ 'ਤੇ ਰੋਕ ਲਗਾਈ ਗਈ ਹੈ। 

ਉਨ੍ਹਾਂ ਕਿਹਾ ਕਿ ਭਾਰਤ ਨੇ ਲੀਬੀਆ ਵਿਚ 24 ਦਸੰਬਰ ਨੂੰ ਚੋਣਾਂ ਕਰਾਉਣ ਦੀ ਤਿਆਰੀ ਦੇ ਮੱਦੇਨਜ਼ਰ ਸਾਰੇ ਪੱਖਾਂ ਨਾਲ ਚਰਚਾ ਦੀ ਅਪੀਲ ਕੀਤੀ ਹੈ। ਤ੍ਰਿਮੂਰਤੀ ਨੇ ਟਵੀਟ ਕੀਤਾ,"ਅਸੀਂ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਸਮਰਥਨ ਕਰਦੇ ਹਾਂ।" ਤ੍ਰਿਮੂਰਤੀ ਇਸ ਸਾਲ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਲੀਬੀਆ ਕਮੇਟੀ ਦੇ ਮੁਖੀ ਹਨ। ਲੀਬੀਆ ਕਮੇਟੀ ਤਹਿਤ ਲੀਬੀਆ ਵਿਚ ਹਥਿਆਰਾਂ ਦੇ ਇਸਤੇਮਾਲ ਅਤੇ ਗੈਰ-ਰਸਮੀ ਤਰੀਕੇ ਨਾਲ ਪੈਟਰੋਲੀਅਮ ਨਿਰਯਾਤ 'ਤੇ ਵੀ ਪਾਬੰਦੀ ਲਾਈ ਗਈ ਹੈ। ਇਸ ਦੇ ਇਲਾਵਾ ਜਾਇਦਾਦਾਂ ਜ਼ਬਤ ਕਰਨ ਅਤੇ ਨੇਤਾਵਾਂ ਦੀ ਯਾਤਰਾ 'ਤੇ ਰੋਕ ਲਾਈ ਗਈ ਹੈ। 


author

Lalita Mam

Content Editor

Related News