''ਆਓ, ਭਾਰਤ ਨਾਲ ਸਹਿਯੋਗ ਕਰੋ ਤੇ ਦੁਨੀਆ ਲਈ ਤਕਨੀਕੀ ਹੱਲ ਵਿਕਸਿਤ ਕਰੋ'', ਫਰਾਂਸ ''ਚ ਬੋਲੇ PM ਮੋਦੀ

Sunday, Jun 14, 2026 - 04:57 PM (IST)

''ਆਓ, ਭਾਰਤ ਨਾਲ ਸਹਿਯੋਗ ਕਰੋ ਤੇ ਦੁਨੀਆ ਲਈ ਤਕਨੀਕੀ ਹੱਲ ਵਿਕਸਿਤ ਕਰੋ'', ਫਰਾਂਸ ''ਚ ਬੋਲੇ PM ਮੋਦੀ

ਵੈੱਬ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਫਰਾਂਸ ਦੇ ਨੀਸ ਸ਼ਹਿਰ 'ਚ 'ਭਾਰਤ ਇਨੋਵੇਟਸ' ਪ੍ਰੋਗਰਾਮ ਦਾ ਸਾਂਝਾ ਉਦਘਾਟਨ ਕੀਤਾ। ਇਸ ਮੌਕੇ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਅੱਜ ਬਹੁਤ ਤੇਜ਼ੀ ਨਾਲ ਤੇ ਵੱਡੇ ਪੱਧਰ 'ਤੇ ਨਵੀਂ ਤਕਨੀਕ ਅਤੇ ਆਈਡੀਆਜ਼ (ਵਿਚਾਰਾਂ) 'ਤੇ ਕੰਮ ਕਰ ਰਿਹਾ ਹੈ। ਭਾਰਤ ਦਾ ਇਹ ਕੰਮ ਸਿਰਫ਼ ਆਪਣੇ ਲਈ ਨਹੀਂ, ਸਗੋਂ ਪੂਰੀ ਦੁਨੀਆ ਦੇ ਭਲੇ ਤੇ ਇੱਕ ਸੁਰੱਖਿਅਤ ਭਵਿੱਖ ਲਈ ਹੈ। ਫਰਾਂਸ 'ਚ 'ਭਾਰਤ ਇਨੋਵੇਟਸ' ਪ੍ਰੋਗਰਾਮ 'ਚ ਪੀਐੱਮ ਮੋਦੀ ਨੇ ਕਿਹਾ, "ਭਾਰਤ ਤੇ ਫਰਾਂਸ ਦੀ ਇੱਕ ਵਿਸ਼ੇਸ਼ ਭਾਈਵਾਲੀ ਹੈ, ਇਸ 'ਚ ਜੁੜਾਅ (ਕੁਨੈਕਸ਼ਨ), ਦ੍ਰਿੜ ਵਿਸ਼ਵਾਸ (ਕਨਵਿਕਸ਼ਨ), ਨਵੀਨਤਾ (ਇਨੋਵੇਸ਼ਨ), ਪ੍ਰੇਰਣਾ (ਇੰਸਪੀਰੇਸ਼ਨ) ਅਤੇ ਸਾਂਝਾ ਦ੍ਰਿਸ਼ਟੀਕੋਣ (ਸ਼ੇਅਰਡ ਵਿਜ਼ਨ) ਹੈ।" ਭਾਰਤ ਦੇ ਨੌਜਵਾਨ ਇਨੋਵੇਟਰ ਅਜਿਹੇ ਹੱਲ ਲੱਭ ਰਹੇ ਹਨ, ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਹਨ। ਪੀਐੱਮ ਮੋਦੀ ਨੇ ਕਿਹਾ, "ਆਓ, ਭਾਰਤ ਨਾਲ ਸਹਿਯੋਗ ਕਰੋ ਅਤੇ ਦੁਨੀਆ ਲਈ ਤਕਨੀਕੀ ਹੱਲ (ਟੈਕਨੋਲੋਜੀਕਲ ਸੋਲਿਊਸ਼ਨ) ਵਿਕਸਿਤ ਕਰੋ।"

'ਰਿਫਾਰਮ ਐਕਸਪ੍ਰੈਸ' ਰੁਕੇਗੀ ਨਹੀਂ: ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, "ਇਹ 'ਰਿਫਾਰਮ ਐਕਸਪ੍ਰੈਸ' ਰੁਕੇਗੀ ਨਹੀਂ, ਇਹ ਜਾਰੀ ਰਹੇਗੀ।" ਸਟਾਰਟਅੱਪਸ ਦੀ ਗਿਣਤੀ ਵਿੱਚ ਵੀ ਹੋਰ ਵਾਧਾ ਹੋਵੇਗਾ। ਪੀਐੱਮ ਨੇ ਕਿਹਾ, "ਪਿਛਲੇ 12 ਸਾਲਾਂ ਵਿੱਚ, ਭਾਰਤ ਨੇ ਇੱਕ ਮਜ਼ਬੂਤ ਇਨੋਵੇਸ਼ਨ ਸਿਸਟਮ ਤਿਆਰ ਕੀਤਾ ਹੈ।" ਅੱਜ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।

ਇਨੋਵੇਸ਼ਨ ਭਾਰਤ ਦੇ ਡੀਐੱਨਏ 'ਚ: ਪੀਐੱਮ
'ਭਾਰਤ ਇਨੋਵੇਟਸ' ਪ੍ਰੋਗਰਾਮ ਵਿੱਚ ਬੋਲਦਿਆਂ ਪੀਐੱਮ ਮੋਦੀ ਨੇ ਕਿਹਾ, "ਭਾਰਤ ਦੀ ਤਰਜੀਹ ਮਨੁੱਖਤਾ ਲਈ ਤਕਨੀਕ ਅਤੇ ਹਿਊਮਨ-ਸੈਂਟਰਿਕ (ਮਨੁੱਖ-ਕੇਂਦਰਿਤ) ਇਨੋਵੇਸ਼ਨ ਹੈ। "ਇਨੋਵੇਸ਼ਨ ਭਾਰਤ ਦੇ ਡੀਐੱਨਏ ਵਿੱਚ ਹੈ।" ਉਨ੍ਹਾਂ ਕਿਹਾ ਕਿ ਭਾਰਤ ਸਪੀਡ ਅਤੇ ਵੱਡੇ ਸਕੇਲ (ਪੱਧਰ) ਦੇ ਨਾਲ ਇਨੋਵੇਸ਼ਨ ਕਰਦਾ ਹੈ। ਭਾਰਤ ਇੱਕ ਸਸਟੇਨੇਬਲ (ਟਿਕਾਊ) ਭਵਿੱਖ ਲਈ ਇਨੋਵੇਸ਼ਨ ਕਰਦਾ ਹੈ ਅਤੇ ਭਾਰਤ ਪੂਰੀ ਦੁਨੀਆ ਲਈ ਇਨੋਵੇਸ਼ਨ ਕਰਦਾ ਹੈ। ਉਨ੍ਹਾਂ ਕਿਹਾ, "ਭਾਰਤ-ਫਰਾਂਸ ਭਾਈਵਾਲੀ ਸੁਰੱਖਿਆ ਤੋਂ ਲੈ ਕੇ ਟਿਕਾਊ ਵਿਕਾਸ ਤੱਕ ਫੈਲੀ ਹੋਈ ਹੈ।" ਪੀਐੱਮ ਮੋਦੀ ਨੇ ਭਾਰਤ-ਫਰਾਂਸ ਭਾਈਵਾਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਦੇਸ਼ ਸਾਂਝੇ ਮੁੱਲਾਂ ਅਤੇ ਹਿੱਤਾਂ ਨਾਲ ਬੱਝੇ ਹੋਏ ਹਨ।

ਉਥੇ ਹੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਮਨੁੱਖ-ਕੇਂਦਰਿਤ ਅਤੇ ਨੈਤਿਕ ਹੋਣੀ ਚਾਹੀਦੀ ਹੈ। ਗਲੋਬਲ AI ਰੇਸ ਬਾਰੇ ਗੱਲ ਕਰਦਿਆਂ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਾਰਤ ਵਿੱਚ ਇਸ ਵਿਘਨਕਾਰੀ (ਡਿਸਰਪਟਿਵ) ਤਕਨੀਕ 'ਚ ਮਹਾਰਤ ਹਾਸਲ ਕਰ ਕੇ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫਰਾਂਸ ਗਲੋਬਲ AI ਸਮਿਟ 2027 ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News