ਫਰਾਂਸ 'ਚ PM ਮੋਦੀ ਨਾਲ ਦੁਵੱਲੀ ਬੈਠਕ ਦੌਰਾਨ ਬੋਲੇ ਟਰੰਪ- 'ਜੇ ਭਾਰਤ 'ਤੇ ਹਮਲਾ ਹੋਇਆ ਤਾਂ ਮੈਂ...'

Thursday, Jun 18, 2026 - 06:43 AM (IST)

ਫਰਾਂਸ 'ਚ PM ਮੋਦੀ ਨਾਲ ਦੁਵੱਲੀ ਬੈਠਕ ਦੌਰਾਨ ਬੋਲੇ ਟਰੰਪ- 'ਜੇ ਭਾਰਤ 'ਤੇ ਹਮਲਾ ਹੋਇਆ ਤਾਂ ਮੈਂ...'

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਚੱਲ ਰਹੇ ਜੀ-7 ਸ਼ਿਖਰ ਸੰਮੇਲਨ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੁਵੱਲੀ ਬੈਠਕ ਹੋਈ। ਇਸ ਦੌਰਾਨ ਟਰੰਪ ਨੇ ਭਾਰਤ ਦੇ ਸਮਰਥਨ 'ਚ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਿੰਦੇ ਭਾਰਤ 'ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸਦੀ ਮਦਦ ਲਈ ਨਾਲ ਖੜ੍ਹਾ ਰਹੇਗਾ। ਇਸ ਦੌਰਾਨ ਉਨ੍ਹਾਂ ਨੇ ਪੀ.ਐੱਮ. ਮੋਦੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਇਕ ਬੇਹੱਦ ਸਖਤ ਗੱਲਬਾਤ ਕਰਨ ਵਾਲਾ ਦੱਸਿਆ। ਟਰੰਪ ਨੇ ਕਿਹਾ ਕਿ ਪੀ.ਐੱਮ. ਮੋਦੀ ਦਿਖਣ 'ਚ ਸ਼ਾਂਤ ਹਨ ਪਰ ਗੱਲਬਾਤ 'ਚ ਬੇਹੱਦ ਸਖ਼ਤ ਹਨ। 

ਟਰੰਪ ਨੇ ਖਾੜੀ ਖੇਤਰ 'ਚ ਹਾਲ ਹੀ 'ਚ ਅਮਰੀਕੀ ਫੌਜ ਦੀ ਕਾਰਵਾਈ 'ਚ ਮਾਰੇ ਗਏ ਤਿੰਨ ਭਾਰਤੀ ਨਾਵਿਕਾਂ ਦੀ ਮੌਤ 'ਤੇ ਵੀ ਦੁੱਖ ਜਤਾਇਆ। ਸਟ੍ਰੇਟ ਆਫ ਹੋਰਮੁਜ਼ 'ਚ ਇਕ ਤੇਲ ਟੈਂਕਰ 'ਤੇ ਅਮਰੀਕੀ ਹਮਲੇ 'ਚ ਮਾਰੇ ਗਏ ਭਾਰਤੀ ਨਾਵਿਕਾਂ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਇਸ ਬਾਰੇ ਸੁਣਿਆ ਹੈ, ਇਹ ਇਕ ਮੁਸ਼ਕਿਲ ਪੇਸ਼ਾ ਹੈ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।' ਬੈਠਕ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਜੰਮ ਕੇ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਬੇਹੱਦ ਸਖ਼ਤ ਨੇਤਾ ਹਨ ਪਰ ਦਿਸਣ 'ਚ ਬਹੁਤ ਚੰਗੇ ਹਨ। 

ਪੀ.ਐੱਮ. ਮੋਦੀ ਦੇ ਸੁਭਾਅ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ, 'ਮੈਂ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਸ਼ਾਂਤ ਅਤੇ ਜ਼ਬਰਦਸਤ ਨਹੀਂ ਹਾਂ... ਜ਼ਰਾ ਉਨ੍ਹਾਂ ਨੂੰ ਦੇਖੋ।' ਟਰੰਪ ਨੇ ਮੋਦੀ ਨੂੰ 'ਏਂਜਲ' ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਭਾਰਤ ਲਗਾਤਾਰ ਤਰੱਕੀ ਕਰਦਾ ਰਹੇਗਾ। ਟਰੰਪ ਨੇ ਕਿਹਾ ਕਿ ਜਦੋਂ ਤਕ ਮੋਦੀ ਹਨ, ਭਾਰਤ ਬਹੁਤ ਚੰਗਾ ਕਰਦਾ ਰਹੇਗਾ। 


author

Rakesh

Content Editor

Related News