ਫਰਾਂਸ 'ਚ ਮਿਲੇ PM ਮੋਦੀ ਤੇ ਮੈਕਰੋਨ, 'ਭਾਰਤ ਇਨੋਵੇਟਸ 2026' ਦਾ ਕੀਤਾ ਉਦਘਾਟਨ
Sunday, Jun 14, 2026 - 04:36 PM (IST)
ਵੈੱਡ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਫਰਾਂਸ ਦੇ ਨੀਸ ਸ਼ਹਿਰ 'ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੈਕਰੋਨ ਨੇ PM ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਇਕ-ਦੂਜੇ ਨੂੰ ਗਲੇ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ 'ਭਾਰਤ ਇਨੋਵੇਟਸ 2026' ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਭਾਰਤ, ਫਰਾਂਸ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਸਟਾਰਟਅੱਪਸ, ਨਿਵੇਸ਼ਕਾਂ ਅਤੇ ਵੈਂਚਰ ਕੈਪੀਟਲ ਫੰਡਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ।
#WATCH | Prime Minister Narendra Modi meets French President Emmanuel Macron in Nice, France. The French President welcomes him with a hug.
— ANI (@ANI) June 14, 2026
PM Modi and President Macron will jointly inaugurate the 'Bharat Innovates' event, which will bring together top innovation startups and… pic.twitter.com/Iqj4KP8Fkw
ਭਾਰਤ ਇਨੋਵੇਟਸ 2026 ਸੰਮੇਲਨ 14 ਜੂਨ ਤੋਂ 16 ਜੂਨ ਤੱਕ ਤਿੰਨ ਦਿਨਾਂ ਤੱਕ ਚੱਲੇਗਾ। ਇਸ ਨੂੰ ਭਾਰਤ-ਫਰਾਂਸ 'ਈਅਰ ਆਫ ਇਨੋਵੇਸ਼ਨ' ਦਾ ਇਕ ਅਹਿਮ ਆਯੋਜਨ ਮੰਨਿਆ ਜਾ ਰਿਹਾ ਹੈ। ਇਸ ਦਾ ਮਕਸਦ ਨਵੀਂ ਤਕਨੀਕ, ਇਨੋਵੇਸ਼ਨ ਅਤੇ ਕਾਰੋਬਾਰੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ ਦਰਸਾਉਂਦਾ ਹੈ ਕਿ ਭਾਰਤ ਅਤੇ ਫਰਾਂਸ ਵਿਚਕਾਰ ਤਕਨੀਕ ਅਤੇ ਨਵੀਨਤਾ ਦੇ ਖੇਤਰ ਵਿੱਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ।
120 ਤੋਂ ਵੱਧ ਸਟਾਰਟਅੱਪਸ ਲੈ ਰਹੇ ਹਨ ਹਿੱਸਾ
ਇਸ ਆਯੋਜਨ 'ਚ ਭਾਰਤ ਦੇ 120 ਤੋਂ ਵੱਧ ਡੀਪ-ਟੈਕ ਸਟਾਰਟਅੱਪਸ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ 15 ਤੋਂ ਵੱਧ ਪ੍ਰਮੁੱਖ ਉੱਚ ਸਿੱਖਿਆ ਸੰਸਥਾਵਾਂ ਤੇ ਖੋਜ ਸੰਸਥਾਵਾਂ ਵੀ ਸ਼ਾਮਲ ਹਨ। ਇਨ੍ਹਾਂ 'ਚ ਭਾਰਤੀ ਤਕਨਾਲੋਜੀ ਸੰਸਥਾਨ (IIT) ਵਰਗੇ ਵੱਕਾਰੀ ਸੰਸਥਾਨ ਵੀ ਸ਼ਾਮਲ ਹਨ।
ਸੰਮੇਲਨ ਦਾ ਮਕਸਦ ਭਾਰਤੀ ਸਟਾਰਟਅੱਪਸ ਤੇ ਖੋਜ ਸੰਸਥਾਵਾਂ ਨੂੰ ਦੁਨੀਆ ਭਰ ਦੇ ਨਿਵੇਸ਼ਕਾਂ, ਉਦਯੋਗ ਜਗਤ ਦੇ ਮਾਹਿਰਾਂ ਤੇ ਵਿਦਿਅਕ ਸੰਸਥਾਵਾਂ ਨਾਲ ਜੋੜਨਾ ਹੈ। ਇਸ ਨਾਲ ਭਾਰਤੀ ਕੰਪਨੀਆਂ ਤੇ ਨੌਜਵਾਨਾਂ ਨੂੰ ਨਵੇਂ ਨਿਵੇਸ਼, ਤਕਨੀਕੀ ਸਹਿਯੋਗ ਅਤੇ ਵਿਸ਼ਵ ਪੱਧਰੀ ਮੌਕੇ ਮਿਲਣ ਦੀ ਉਮੀਦ ਹੈ।
#WATCH | Nice, France: Prime Minister Narendra Modi and French President Emmanuel Macron to jointly inaugurate the 'Bharat Innovates' event shortly. The event brings together top innovation startups and Venture Capital funds from India, France, and other countries, shortly.… pic.twitter.com/69fGZ99l0C
— ANI (@ANI) June 14, 2026
ਕੀ ਹੋਵੇਗਾ ਪ੍ਰੋਗਰਾਮ ਦਾ ਫੋਕਸ?
ਪ੍ਰੋਗਰਾਮ ਵਿੱਚ ਭਵਿੱਖ ਦੀਆਂ ਤਕਨੀਕਾਂ 'ਤੇ ਖਾਸ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਐਡਵਾਂਸ ਕੰਪਿਊਟਿੰਗ, ਸੈਮੀਕੰਡਕਟਰ, ਪੁਲਾੜ ਤਕਨੀਕ, ਰੱਖਿਆ ਖੇਤਰ ਦੀਆਂ ਨਵੀਆਂ ਤਕਨੀਕਾਂ, ਬਾਇਓਟੈਕਨਾਲੋਜੀ, ਹੈਲਥਕੇਅਰ ਅਤੇ ਜਲਵਾਯੂ ਪਰਿਵਰਤਨ ਨਾਲ ਜੁੜੀਆਂ ਤਕਨੀਕਾਂ ਸ਼ਾਮਲ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਮੇਲਨ ਭਾਰਤ ਲਈ ਆਪਣੀ ਤਕਨੀਕੀ ਸਮਰੱਥਾ ਦੁਨੀਆ ਦੇ ਸਾਹਮਣੇ ਦਿਖਾਉਣ ਅਤੇ ਅੰਤਰਰਾਸ਼ਟਰੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਵੱਡਾ ਮੌਕਾ ਹੈ। ਇਸ ਦੌਰੇ ਦੌਰਾਨ ਮੋਦੀ ਅਤੇ ਮੈਕਰੋਨ ਦੀ ਦੁਵੱਲੀ ਬੈਠਕ ਵੀ ਹੋਵੇਗੀ। ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹਾਲ ਹੀ ਵਿੱਚ 'ਸਪੈਸ਼ਲ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ' ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਇਹ ਦੋਵਾਂ ਨੇਤਾਵਾਂ ਦੀ ਪਹਿਲੀ ਸਿਖਰ ਸੰਮੇਲਨ ਬੈਠਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
