G7 ਸੰਮੇਲਨ ''ਚ PM ਮੋਦੀ ਦੀ ਐਂਟਰੀ, ਟਰੰਪ ਵੀ ਪੁੱਜੇ, ਦੋਵਾਂ ਦੀ ਮੁਲਾਕਾਤ ''ਤੇ ਰਹੇਗੀ ਦੁਨੀਆ ਦੀ ਨਜ਼ਰ
Tuesday, Jun 16, 2026 - 05:31 PM (IST)
ਵੈੱਬ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 52ਵੇਂ ਜੀ-7 (G7) ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਦੇ ਸ਼ਹਿਰ ਏਵੀਅਨ-ਲੇ-ਬੈਂਸ ਪਹੁੰਚ ਗਏ ਹਨ। 15 ਤੋਂ 17 ਜੂਨ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਪੀਐੱਮ ਮੋਦੀ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਸੰਮੇਲਨ ਵਿੱਚ ਭਾਰਤ ਸਮੇਤ ਕਈ ਭਾਈਵਾਲ ਦੇਸ਼ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਯੂਕਰੇਨ ਤੋਂ ਵੋਲੋਦੀਮੀਰ ਜ਼ੇਲੇਂਸਕੀ ਵੀ ਮੌਜੂਦ ਹਨ।
Some arrivals makes GLOBAL HEADLINES!
— Pradeep Bhandari(प्रदीप भंडारी)🇮🇳 (@pradip103) June 16, 2026
PM @narendramodi arrives at G7 venue Evian 🔥 pic.twitter.com/xpE3X1oo5O
ਮੋਦੀ-ਟਰੰਪ ਦੁਵੱਲੀ ਬੈਠਕ 'ਤੇ ਟਿਕੀਆਂ ਨਜ਼ਰਾਂ
ਇਸ ਸੰਮੇਲਨ ਦਾ ਸਭ ਤੋਂ ਮਹੱਤਵਪੂਰਨ ਕੂਟਨੀਤਕ ਪਹਿਲੂ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਪ੍ਰਸਤਾਵਿਤ ਬੈਠਕ ਹੈ। ਲਗਭਗ 16 ਮਹੀਨਿਆਂ ਵਿੱਚ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ। ਕੂਟਨੀਤਕ ਹਲਕਿਆਂ ਵਿੱਚ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਉਤਸ਼ਾਹ ਹੈ, ਕਿਉਂਕਿ ਇਸ ਦੌਰਾਨ ਵਪਾਰ, ਰੱਖਿਆ ਸਹਿਯੋਗ, ਵੀਜ਼ਾ ਨੀਤੀ, ਤਕਨਾਲੋਜੀ ਅਤੇ ਇੰਡੋ-ਪੈਸੀਫਿਕ ਰਣਨੀਤੀ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਗਲੋਬਲ ਮੁੱਦਿਆਂ 'ਤੇ ਮੰਥਨ
ਜੀ-7 ਸੰਮੇਲਨ ਦੌਰਾਨ ਵਿਸ਼ਵ ਨੇਤਾ ਕਈ ਗੰਭੀਰ ਚੁਣੌਤੀਆਂ 'ਤੇ ਚਰਚਾ ਕਰਨਗੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਵਿਸ਼ਵ ਆਰਥਿਕ ਅਨਿਸ਼ਚਿਤਤਾ ਅਤੇ ਅੰਤਰਰਾਸ਼ਟਰੀ ਵਪਾਰ, ਰੂਸ-ਯੂਕਰੇਨ ਯੁੱਧ ਤੇ ਪੱਛਮੀ ਏਸ਼ੀਆ ਦੀ ਸਥਿਤੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਨਿਯਮਨ, ਊਰਜਾ ਸੁਰੱਖਿਆ ਅਤੇ ਜਲਵਾਯੂ ਚੁਣੌਤੀਆਂ ਮੁੱਦੇ ਸ਼ਾਮਲ ਹਨ।
The main world leaders — Trump, Zelensky, and Macron — have arrived for the G7 meeting. pic.twitter.com/xaMwLDQzPg
— распад и неуважение (@VictorKvert2008) June 16, 2026
'ਗਲੋਬਲ ਸਾਊਥ' ਦੀ ਮਜ਼ਬੂਤ ਆਵਾਜ਼
ਪੀਐੱਮ ਮੋਦੀ ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਵੀ ਦੁਵੱਲੀਆਂ ਬੈਠਕਾਂ ਕਰਨਗੇ। ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਕਈ ਸੰਕਟਾਂ ਨਾਲ ਜੂਝ ਰਹੀ ਹੈ, ਜੀ-7 ਮੰਚ 'ਤੇ ਮੋਦੀ ਦੀ ਮੌਜੂਦਗੀ ਭਾਰਤ ਨੂੰ 'ਗਲੋਬਲ ਸਾਊਥ' ਦੀ ਇੱਕ ਮਜ਼ਬੂਤ ਆਵਾਜ਼ ਅਤੇ ਇੱਕ ਉੱਭਰਦੀ ਆਰਥਿਕ ਸ਼ਕਤੀ ਵਜੋਂ ਪੇਸ਼ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
