''ਠੰਡੇ ਸੁਭਾਅ, ਸ਼ਾਂਤ ਤੇ...'', G7 ''ਚ ਟਰੰਪ ਨੇ PM ਮੋਦੀ ਦੀ ਰੱਜ ਕੇ ਕੀਤੀ ਤਾਰੀਫ
Wednesday, Jun 17, 2026 - 08:40 PM (IST)
ਵੈੱਬ ਡੈਸਕ : ਫਰਾਂਸ ਦੇ ਐਵੀਅਨ 'ਚ ਹੋ ਰਹੇ ਜੀ-7 ਸਿਖਰ ਸੰਮੇਲਨ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਇੱਕ ਵਰਕਿੰਗ ਲੰਚ ਦੌਰਾਨ ਗੱਲਬਾਤ ਕਰਦਿਆਂ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਦੋਸਤ ਦੱਸਦਿਆਂ ਉਨ੍ਹਾਂ ਦੇ ਸੁਭਾਅ ਦੀ ਸ਼ਲਾਘਾ ਕੀਤੀ।
ਮੋਦੀ ਵਰਗਾ ਸ਼ਾਂਤ ਨਹੀਂ ਹਾਂ: ਟਰੰਪ
ਰਾਸ਼ਟਰਪਤੀ ਟਰੰਪ ਨੇ ਪੀਐੱਮ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ, 'ਪੀਐੱਮ ਮੋਦੀ ਦੀ ਤਰ੍ਹਾਂ, ਜੋ ਕਿ ਸ਼ਾਂਤ, ਕੂਲ ਤੇ ਜ਼ਬਰਦਸਤ (A Total Killer) ਹਨ, ਮੈਂ ਅਜਿਹਾ ਨਹੀਂ ਹਾਂ। ਉਨ੍ਹਾਂ ਵੱਲ ਦੇਖੋ।' ਟਰੰਪ ਨੇ ਮੰਨਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਵਾਂਗ ਸ਼ਾਂਤ ਅਤੇ ਸੰਜਮੀ ਸੁਭਾਅ ਦੇ ਨਹੀਂ ਹਨ।
ਅਹਿਮ ਮੁੱਦਿਆਂ 'ਤੇ ਚਰਚਾ
ਦੋਵਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਇਸ ਦੁਵੱਲੀ ਬੈਠਕ ਵਿੱਚ ਕਈ ਮਹੱਤਵਪੂਰਨ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ ਹੋਈ ਹੈ। ਇਸ ਵਿੱਚ ਮੁੱਖ ਤੌਰ 'ਤੇ ਆਰਥਿਕ ਵਿਕਾਸ, ਸਪਲਾਈ ਚੇਨ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਨਿਵੇਸ਼ ਭਾਈਵਾਲੀ ਅਤੇ ਵਿਸ਼ਵ ਸੁਰੱਖਿਆ ਚੁਣੌਤੀਆਂ ਵਰਗੇ ਗੰਭੀਰ ਮੁੱਦੇ ਸ਼ਾਮਲ ਹਨ।
ਜੀ-7 ਸੰਮੇਲਨ ਦੀਆਂ ਸਰਗਰਮੀਆਂ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੀ-7 ਸੰਮੇਲਨ ਦੇ ਆਊਟਰੀਚ ਸੈਸ਼ਨ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦਾ ਸਵਾਗਤ ਕੀਤਾ ਅਤੇ ਹੱਥ ਮਿਲਾ ਕੇ ਸੰਖੇਪ ਗੱਲਬਾਤ ਕੀਤੀ। ਇਹ ਮੁਲਾਕਾਤ 'ਨਵੀਂ ਭਾਈਵਾਲੀ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ' ਵਿਸ਼ੇ 'ਤੇ ਹੋਏ ਸੈਸ਼ਨ ਤੋਂ ਪਹਿਲਾਂ ਹੋਈ। ਇਸ ਸੈਸ਼ਨ ਵਿੱਚ ਜੀ-7 ਦੇਸ਼ਾਂ ਦੇ ਨਾਲ-ਨਾਲ ਭਾਈਵਾਲ ਦੇਸ਼ਾਂ, ਵਿਸ਼ਵ ਬੈਂਕ ਅਤੇ ਅਫ਼ਰੀਕੀ ਵਿਕਾਸ ਬੈਂਕ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
