ਕਸ਼ਮੀਰ ਮੁੱਦੇ ਬਾਰੇ ਭਾਰਤ ਨੂੰ ਅਮਰੀਕਾ ਤੋਂ ਮਿਲੀ ਮੁਕੰਮਲ ਹਮਾਇਤ

11/03/2019 1:04:26 AM

ਵਾਸ਼ਿੰਗਟਨ - ਅਮਰੀਕਾ ਵਿਚ ਭਾਰਤ ਦੇ ਸਫੀਰ ਹਰਸ਼ਵਰਧਨ ਸ਼੍ਰੰਗਲਾ ਨੇ ਕਿਹਾ ਹੈ ਕਿ ਕਸ਼ਮੀਰ ਬਾਰੇ ਅਮਰੀਕਾ ਤੋਂ ਭਾਰਤ ਨੂੰ ਪੂਰਾ ਸਮਰਥਨ ਮਿਲਿਆ ਹੈ ਅਤੇ ਭਾਰਤ ਸਰਕਾਰ ਨੂੰ ਖੁਸ਼ੀ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਮੁੱਦੇ ਬਾਰੇ ਬਹੁਤ ਸਮਝਦਾਰੀ ਦਿਖਾਈ ਹੈ। ਕਲ ਇਥੇ ਆਪਣੀ ਰਿਹਾਇਸ਼ ’ਤੇ ਦੀਵਾਲੀ ਮਨਾਉਣ ਲਈ ਹੋਏ ਇਕ ਪ੍ਰੋਗਰਾਮ ਦੌਰਾਨ ਭਾਰਤੀ ਸਫੀਰ ਨੇ ਇਹ ਟਿੱਪਣੀ ਕੀਤੀ। ਇਕਸ਼ਮੀਰ ਮੁੱਦੇ ਬਾਰੇ ਭਾਰਤ ਨੂੰ ਅਮਰੀਕਾ ਤੋਂ ਮਿਲੀ ਮੁਕੰਮਲ ਹਮਾਇਤਸ ਮੌਕੇ ਭਾਰਤ ਦੀਆਂ ਕਈ ਨਾਮੀ ਹਸਤੀਆਂ, ਟਰੰਪ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਅਤੇ ਕਈ ਸਫੀਰ ਹਾਜ਼ਰ ਸਨ। ਸ਼੍ਰੰਗਲਾ ਨੇ ਕਿਹਾ ਕਿ 5 ਅਗਸਤ ਨੂੰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦਾ ਭਾਰਤ ਸਰਕਾਰ ਦਾ ਫੈਸਲਾ ਇਕ ਅਜਿਹੀ ਨਵੀਂ ਕੋਸ਼ਿਸ਼ ਹੈ ਜਿਸ ਲਈ ਪਹਿਲਾਂ ਕਦੇ ਕੋਸ਼ਿਸ਼ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡਾ ਦੋਸਤ ਖਾਸ ਕਰ ਕੇ ਅਮਰੀਕਾ ਇਸ ਮੁੱਦੇ ਬਾਰੇ ਪੂਰੀ ਹਮਾਇਤ ਦੇ ਰਿਹਾ ਹੈ।


Khushdeep Jassi

Content Editor

Related News