ਭਾਰਤ ਨੇ ਮਿਆਂਮਾਰ ਰੈੱਡ ਕ੍ਰਾਸ ਸੋਸਾਇਟੀ ਨੂੰ ਕੋਰੋਨਾ ਵੈਕਸੀਨ ਦੀਆਂ 10 ਲੱਖ ਤੋਂ ਜ਼ਿਆਦਾ ਖੁਰਾਕਾਂ ਸੌਂਪੀਆਂ
Wednesday, Dec 22, 2021 - 10:27 PM (IST)
ਨੇਪੀਤਾ-ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਬੁੱਧਵਾਰ ਨੂੰ ਮਿਆਂਮਾਰ ਰੈੱਡ ਕ੍ਰਾਸ ਸੋਸਾਇਟੀ ਦੇ ਨੁਮਾਇੰਦਿਆਂ ਨੂੰ 'ਮੇਡ ਇਨ ਇੰਡੀਆ' ਕੋਵਿਡ-19 ਰੋਕੂ ਟੀਕਿਆਂ ਦੀਆਂ 10 ਲੱਖ ਤੋਂ ਜ਼ਿਆਦਾ ਖੁਰਾਕਾਂ ਸੌਂਪੀਆਂ। ਸ਼੍ਰਿੰਗਲਾ ਇਥੋਂ ਦੋ ਦਿਨੀਂ ਯਾਤਰਾ 'ਤੇ ਹਨ। ਮਿਆਂਮਾਰ ਦੀ ਫੌਜ ਵੱਲੋਂ ਇਕ ਫਰਵਰੀ ਨੂੰ ਤਖਤਾਪਲਟ 'ਤੇ ਲੋਕਤਾਂਤਰਿਕ ਰੂਪ ਨਾਲ ਚੁਣੀ ਗਈ ਆਂਗ ਸਾਨ ਸੂ ਚੀ ਦੀ ਸਰਕਾਰ ਦਾ ਤਖ਼ਤਾਪਲਟ ਕਰਨ ਦੋਂ ਬਾਅਦ ਭਾਰਤ ਦੀ ਪਹਿਲੀ ਉੱਚ-ਪੱਧਰੀ ਅਧਿਕਾਰੀ ਇਥੇ ਦੇ ਦੌਰੇ 'ਤੇ ਪਹੁੰਚੇ ਹਨ।
ਇਹ ਵੀ ਪੜ੍ਹੋ : EU ਨੇ ਅਦਾਲਤ ਦੇ ਫੈਸਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ
ਮਿਆਂਮਾਰ 'ਚ ਭਾਰਤੀ ਦੂਤਘਰ ਨੇ ਟਵੀਟ ਕੀਤਾ,'ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮਿਆਂਮਾਰ ਰੈੱਡ ਕ੍ਰਾਸ ਸੋਸਾਇਟੀ ਦੇ ਨੁਮਾਇੰਦਿਆਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮਿਆਂਮਾਰ ਦੇ ਲੋਕਾਂ ਦੀ ਮਦਦ ਕਰਨ ਲਈ 'ਮੇਡ ਇਨ ਇੰਡੀਆ' ਟੀਕਿਆਂ ਦੀ 10 ਲੱਖ ਤੋਂ ਜ਼ਿਆਦਾ ਖੁਰਾਕਾਂ ਸੌਂਪੀਆਂ।
ਇਹ ਵੀ ਪੜ੍ਹੋ : ਚੀਨ ਦੇ ਰਾਸ਼ਟਰਪਤੀ ਨੇ ਹਾਂਗਕਾਂਗ ਦੀ ਪਹਿਲੀ ਵਿਧਾਨ ਸਭਾ ਚੋਣਾਂ ਨੂੰ ਦਿੱਤੀ ਮਾਨਤਾ
ਆਪਣੀ ਦੋ ਦਿਨੀਂ ਯਾਤਰਾ ਦੌਰਾਨ, ਸ਼੍ਰਿੰਗਲਾ ਫਰਵਰੀ 'ਚ ਸੱਤਾ 'ਤੇ ਕਬਜ਼ਾ ਕਰਨ ਵਾਲੇ ਫੌਜੀ ਸ਼ਾਸਕ ਜਨਰਲ ਮਿਨ ਵਾਂਗ ਹਲਿੰਗ ਦੀ ਪ੍ਰਧਾਨਗੀ ਵਾਲੀ ਰਾਜ ਪ੍ਰਸ਼ਾਸਨ ਪ੍ਰੀਸ਼ਦ, ਰਾਜਨੀਤਿਕ ਦਲਾਂ ਅਤੇ ਨਾਗਰਿਕ ਸਮਾਜ ਦੇ ਮੈਂਬਰਾਂ ਨਾਲ ਚਰਚਾ ਕਰਨਗੇ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਮਿਆਂਮਾਰ ਨੂੰ ਮਨੁੱਖੀ ਸਹਾਇਤਾ, ਸੁਰੱਖਿਆ ਅਤੇ ਭਾਰਤ-ਮਿਆਂਮਾਰ ਸਰਹੱਦ ਸੰਬੰਧੀ ਚਿੰਤਾਵਾਂ ਅਤੇ ਮਿਆਂਮਾਰ ਦੀ ਰਾਜਨੀਤੀ ਸਥਿਤੀ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ‘ਆਪ’ ਵੱਲੋਂ ਵਿਧਾਇਕ ਜੈ ਸਿੰਘ ਰੋੜੀ ’ਤੇ ਹੋਏ ਜਾਨਲੇਵਾ ਹਮਲੇ ਦੀ ਕੀਤੀ ਗਈ ਸਖ਼ਤ ਨਿੰਦਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।