ਭਾਰਤ-ਜਾਪਾਨ ਵਿਚਾਲੇ 3 ਰੋਜ਼ਾ ਦੋ-ਪੱਖੀ ਜਲ ਸੈਨਾ ਅਭਿਆਸ ਅੱਜ ਤੋਂ

Wednesday, Oct 06, 2021 - 03:54 PM (IST)

ਭਾਰਤ-ਜਾਪਾਨ ਵਿਚਾਲੇ 3 ਰੋਜ਼ਾ ਦੋ-ਪੱਖੀ ਜਲ ਸੈਨਾ ਅਭਿਆਸ ਅੱਜ ਤੋਂ

ਇੰਟਰਨੈਸ਼ਨਲ ਡੈਸਕ– ਭਾਰਤੀ ਜਲ ਸੈਨਾ ਅਤੇ ਜਾਪਾਨੀ ਸਮੁੰਦਰੀ ਸਵੈ-ਰੱਖਿਆ ਬਲ ਵਿਚਾਲੇ ਬੁੱਧਵਾਰ ਨੂੰ ਅਰਬ ਸਾਗਰ ’ਚ ਭਾਰਤ-ਜਾਪਾਨ ਸਮੁੰਦਰੀ ਦੋ-ਪੱਖੀ ਅਭਿਆਸ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਹੋਵੇਗੀ। 

ਰੱਖਿਆ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ’ਚ ਬਣਾਈ ਗਈ ਗਾਈਡੇਡ ਮਿਜ਼ਾਇਲ ਸਟੀਲਥ ਡਿਸਟ੍ਰੋਯਰ ਕੋਚੀ ਅਤੇ ਗਾਈਡੇਡ ਮਿਜ਼ਾਇਲ ਜੰਗੀ ਬੇੜਾ ਤੇਗ ਪੱਛਮੀ ਬੇੜੇ ਦੇ ਫਲੈਗ ਅਫਸਰ ਕਮਾਂਡਿੰਗ ਰੀਅਰ ਐਡਮੀਰਲ ਅਜੇ ਕੋਚਰ ਦੀ ਕਮਾਨ ਤਹਿਤ ਤਿੰਨ ਦਿਨਾ ਅਭਿਆਸ ’ਚ ਭਾਰਤੀ ਜਲ ਸੈਨਾ ਦੀ ਨੁਮਾਇੰਦਗੀ ਕਰਨਗੇ। 

ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਜਾਪਾਨੀ ਸਮੁੰਦਰੀ ਸਵੈ-ਰੱਖਿਆ ਬਲ ਵਲੋਂ ਪੋਤ ਕਾਗਾ ਅਤੇ ਗਾਈਡੇਡ ਮਿਜ਼ਾਇਲ ਮੁਰਾਸੇਮ ਅਭਿਆਸ ’ਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਅਭਿਆਸ ਦੌਰਾਨ ਬੇੜੇ ਤੋਂ ਇਲਾਵਾ ਲੰਬੀ ਦੂਰੀ ਦੇ ਸਮੁੰਦਰੀ ਗਸ਼ਤੀ ਜਹਾਜ਼ ਪੀ-81 ਤੋਂ ਇਲਾਵਾ ਮਿਗ-29ਕੇ ਲੜਾਕੂ ਜਹਾਜ਼ ਸਮੇਤ ਹੋਰ ਹੈਲੀਕਾਪਟਰ ਵੀ ਹਿੱਸਾ ਲੈਣਗੇ। 


author

Rakesh

Content Editor

Related News