ਭਾਰਤ ਨੇ ਨੇਪਾਲ ਨੂੰ ਆਕਸੀਜਨ ਪਲਾਂਟ ਦਾਨ ਕੀਤਾ
Friday, Aug 27, 2021 - 12:38 PM (IST)
ਕਾਠਮੰਡੂ- ਭਾਰਤੀ ਦੂਤਘਰ ਨੇ ਕਿਹਾ ਕਿ ਨੇਪਾਲ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਸਿਹਤ ਅਤੇ ਆਬਾਦੀ ਮੰਤਰਾਲਾ ਵਿਚ ਆਯੋਜਿਤ ਇਕ ਸਮਾਰੋਹ ਵਿਚ ਨੇਪਾਲ ਦੇ ਸਿਹਤ ਰਾਜ ਮੰਤਰੀ ਉਮੇਸ਼ ਸ਼੍ਰੇਸ਼ਠ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਨੇਪਾਲ ਨਾਲ ਭਾਰਤ ਦੀ ਮਜ਼ਬੂਤ ਸਾਂਝੇਦਾਰੀ ਦੇ ਤਹਿਤ 960 ਲੀਟਰ ਪ੍ਰਤੀ ਮਿੰਟ (ਐੱਲ. ਪੀ. ਐੱਮ.) ਉਤਪਾਦਨ ਵਾਲਾ ਮੈਡੀਕਲੀ ਆਕਸੀਜਨ ਪਲਾਂਟ ਸੌਂਪਿਆ। ਇਹ ਪਲਾਂਟ ਬੀ. ਪੀ. ਕੋਇਰਾਲਾ ਇੰਸਟੀਚਿਊਟ ਆਫ ਹੈਲਥ ਸਾਈਂਸੇਜ (ਬੀ. ਪੀ. ਕੇ. ਆਈ. ਐੱਚ. ਐੱਸ.) ਵਿਚ ਸਥਾਪਤ ਕੀਤਾ ਗਿਆ ਹੈ।
ਰੱਖਿਆ ਖੋਜ਼ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਵਿਕਸਿਤ ਡੀ. ਈ. ਬੀ. ਈ. ਐੱਲ. ਮੈਡੀਕਲੀ ਆਕਸੀਜਨ ਪਲਾਂਟ ਵਿਚ ਇਕੱਠੇ 200 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਕਰਨ ਦੀ ਸਮਰੱਥਾ ਹੈ।