ਭਾਰਤ-ਚੀਨ-ਮਿਆਂਮਰ ਵਿਚਾਲੇ ਗੱਲਬਾਤ ਹੋਵੇਗੀ ਦਿਲਚਸਪ : ਚੀਨੀ ਮੀਡੀਆ

07/17/2017 1:25:58 AM

ਬੀਜ਼ਿੰਗ - ਚੀਨ ਦੀ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਭਾਰਤ, ਮਿਆਂਮਰ ਅਤੇ ਚੀਨ ਵਿਚਾਲੇ 3 ਪੱਖੀ ਗੱਲਬਾਤ ਭਵਿੱਖ 'ਚ ਇਕ ਦਿਲਚਸਪ ਵਿਸ਼ਾ ਹੋਵੇਗਾ ਕਿਉਂਕਿ ਇਸ ਦਾ ਖੇਤਰ ਲਈ ਵਿਆਪਕ ਭੂ-ਰਾਜਨੀਤੀ ਅਤੇ ਆਰਥਿਕ ਮਹੱਤਵ ਹੋਵੇਗਾ। ਗਲੋਬਲ ਟਾਈਮਜ਼ 'ਚ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਗਿਆ ਹੈ, ''ਮਿਆਂਮਰ ਲਈ ਕੋਈ ਦੁਸ਼ਮਣ ਨਹੀਂ'' ਦੀ ਨੀਤੀ ਵਧੀਆ ਰਣਨੀਤਕ ਵਿਕਲਪ ਹੈ। ਫਿਲਹਾਲ ਲਈ ਉਸ ਨੂੰ ਚੀਨ ਅਤੇ ਭਾਰਤ ਵਿਚਾਲੇ ਵਿਵਾਦ ਦਾ ਫਾਇਦਾ ਹੋਇਆ ਹੈ। ਲੇਖ 'ਚ ਕਿਹਾ ਗਿਆ ਕਿ ਚੀਨ 'ਤੇ ਆਪਣੇ ਨਿਭਰਤਾ ਨੂੰ ਘੱਟ ਕਰਨ, ਆਪਣੀ ਆਰਥਿਕ ਸਥਿਤੀ ਨੂੰ ਵੱਖ-ਵੱਖ ਬਣਾਉਣ ਲਈ ਮਿਆਂਮਰ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਵਧਾ ਰਿਹਾ ਹੈ। ਅਖਬਾਰ ਮੁਤਾਬਕ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ 3 ਪੱਖੀ ਗੱਲਬਾਤ ਇਕ ਦਿਲਚਸਪ ਵਿਸ਼ਾ ਹੋਵੇਗਾ, ਕਿਉਂਕਿ ਇਸ ਦਾ ਖੇਤਰ ਲਈ ਵਿਆਪਕ ਭੂ-ਰਾਜੀਨਤਕ ਅਤੇ ਆਰਥਿਕ ਮਹੱਤਵ ਹੋਵੇਗਾ। ਚੀਨੀ ਅਖਬਾਰ 'ਚ ਇਹ ਲੇਖ ਉਸ ਸਮੇਂ ਪ੍ਰਕਾਸ਼ਿਤ ਹੋਇਆ ਹੈ ਜਦੋਂ ਪਿਛਲੇ ਦਿਨੀਂ ਮਿਆਂਮਰ ਦੇ ਫੌਜ ਪ੍ਰਮੁੱਖ ਦਾ 8 ਦਿਨਾਂ ਭਾਰਤ ਦਾ ਦੌਰਾ ਖਤਮ ਹੋਇਆ।


Related News