ਭਾਰਤੀ ਕੌਂਸਲਰ ਕੈਂਪਾਂ ਦੀ ਸੁਰੱਖਿਆ ਨੂੰ ਖਤਰਾ! ਕੈਨੇਡੀਅਨ ਅਦਾਲਤ ਨੇ ਜਾਰੀ ਕੀਤਾ ਹੁਕਮ

Sunday, Nov 03, 2024 - 04:13 PM (IST)

ਭਾਰਤੀ ਕੌਂਸਲਰ ਕੈਂਪਾਂ ਦੀ ਸੁਰੱਖਿਆ ਨੂੰ ਖਤਰਾ! ਕੈਨੇਡੀਅਨ ਅਦਾਲਤ ਨੇ ਜਾਰੀ ਕੀਤਾ ਹੁਕਮ

ਟੋਰਾਂਟੋ:  ਹਾਲ ਹੀ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਇੱਕ ਅਦਾਲਤ ਨੇ ਕੈਨੇਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪਟੀਸ਼ਨ ਦੇ ਆਧਾਰ 'ਤੇ ਇਕ ਹੁਕਮ ਜਾਰੀ ਕੀਤਾ ਹੈ,  ਜਿਸ ਵਿਚ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਵੱਲੋਂ ਇਸ ਮਹੀਨੇ ਆਯੋਜਿਤ ਕੀਤੇ ਜਾਣ ਵਾਲੇ ਕੌਂਸਲਰ ਕੈਂਪਾਂ ਵਿੱਚ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੁਆਰਾ ਵਿਘਨ ਪਾਉਣ ਤੋਂ ਰੋਕਣ ਲਈ ਹੁਕਮ ਜਾਰੀ ਕੀਤਾ ਗਿਆ ਹੈ।

ਵੈਨਕੂਵਰ ਦੇ ਇਤਿਹਾਸਕ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਤੋਂ ਦਾਖਲ ਕੀਤੇ ਗਏ ਦਸਤਾਵੇਜ਼ਾਂ ਤੋਂ ਬਾਅਦ ਬੀ ਸੀ ਸੁਪਰੀਮ ਕੋਰਟ ਦੇ ਇੱਕ ਜੱਜ ਦੁਆਰਾ ਇਹ ਹੁਕਮ ਦਿੱਤਾ ਗਿਆ। ਏਜੰਸੀ ਕੈਨੇਡੀਅਨ ਪ੍ਰੈਸ ਅਨੁਸਾਰ ਰੌਸ ਸਟ੍ਰੀਟ ਗੁਰਦੁਆਰੇ ਵਜੋਂ ਮਸ਼ਹੂਰ, ਇਸ ਗੁਰਦੁਆਰੇ ਦੁਆਰਾ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਪੁਲਸ ਵਿਭਾਗ ਤੋਂ 2 ਅਤੇ 16 ਨਵੰਬਰ ਨੂੰ ਹੋਣ ਵਾਲੇ ਕੌਂਸਲਰ ਕੈਂਪਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ "ਮਹੱਤਵਪੂਰਨ ਸਰੋਤ" ਤਾਇਨਾਤ ਕਰਨ ਦੀ ਉਮੀਦ ਹੈ। ਦਸਤਾਵੇਜ਼ਾਂ ਵਿੱਚ ਅੱਗੇ ਕਿਹਾ ਗਿਆ ਹੈ,“ਸੋਸਾਇਟੀ ਉਮੀਦ ਕਰਦੀ ਹੈ ਕਿ ਕੌਂਸਲਰ ਕੈਂਪ ਵਿਚ ਉਨ੍ਹਾਂ ਵਿਅਕਤੀਆਂ ਵੱਲੋਂ ਤਿੱਖਾ ਵਿਰੋਧ ਪ੍ਰਦਰਸ਼ਨ ਹੋਵੇਗਾ ਜੋ ਮੰਨਦੇ ਹਨ ਕਿ ਕੈਨੇਡਾ ਵਿੱਚ ਸਾਰੇ ਭਾਰਤੀ ਕੌਂਸਲਰ ਦਫਤਰਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਕੌਂਸਲਰ ਅਧਿਕਾਰੀਆਂ ਨੂੰ ਭਾਰਤ ਸਰਕਾਰ ਵੱਲੋਂ ਅਧਿਕਾਰਤ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਰੌਸ ਸਟਰੀਟ ਗੁਰਦੁਆਰੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।”

ਪੜ੍ਹੋ ਇਹ ਅਹਿਮ ਖ਼ਬਰ-Trudeau ਦਾ ਹਿੰਦੂਆਂ ਪ੍ਰਤੀ ਜਾਗਿਆ ਪਿਆਰ, ਮੰਦਰ ਜਾ ਕੇ ਜਗਾਇਆ ਦੀਵਾ ਤੇ ਖਾਧੀ ਜਲੇਬੀ

ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਹ ਪਟੀਸ਼ਨ ਬੁੱਧਵਾਰ ਨੂੰ ਦਾਖਲ ਕੀਤੀ ਗਈ ਸੀ। ਉਸਨੇ ਦੱਸਿਾ ਕਿ ਜਦੋਂ ਪਿਛਲੇ ਸਾਲ ਕੌਂਸਲਰ ਕੈਂਪ ਆਯੋਜਿਤ ਕੀਤੇ ਗਏ ਸਨ ਤਾਂ "ਬਹੁਤ ਮੁਸ਼ਕਲ" ਆਈ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ 50 ਮੀਟਰ ਦੇ ਅੰਦਰ ਆਉਣ ਤੋਂ ਰੋਕਿਆ ਜਾਵੇਗਾ। ਗੌਰਤਲਬ ਹੈ ਕਿ ਕੌਂਸਲਰ ਕੈਂਪ ਹਰ ਸਾਲ ਕੈਨੇਡਾ ਦੇ ਨਿਵਾਸੀ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਯੋਜਿਤ ਕੀਤੇ ਜਾਂਦੇ ਹਨ। ਪੈਨਸ਼ਨ ਦੇ ਉਦੇਸ਼ਾਂ ਲਈ ਸਰਟੀਫਿਕੇਟ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ। ਹਾਲਾਂਕਿ, ਭਾਰਤ ਅਤੇ ਕੈਨੇਡਾ ਦਰਮਿਆਨ ਮੌਜੂਦਾ ਤਣਾਅ ਨੂੰ ਦੇਖਦੇ ਹੋਏ ਖਾਲਿਸਤਾਨ ਪੱਖੀ ਤੱਤਾਂ ਵੱਲੋਂ ਇਨ੍ਹਾਂ ਕੈਂਪਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੇ ਜਾਣ ਦਾ ਖਦਸ਼ਾ ਹੈ।

ਅਜਿਹੇ ਕੈਂਪ ਨਵੰਬਰ ਵਿੱਚ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੁਆਰਾ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਟੋਰਾਂਟੋ ਅਤੇ ਵੈਨਕੂਵਰ ਵਿੱਚ ਇਸਦੇ ਕੌਂਸਲੇਟ ਬੀ.ਸੀ., ਓਂਟਾਰੀਓ, ਕਿਊਬਿਕ, ਮੈਨੀਟੋਬਾ, ਸਸਕੈਚਵਨ, ਅਲਬਰਟਾ ਅਤੇ ਨੋਵਾ ਸਕੋਸ਼ੀਆ ਸੂਬਿਆਂ ਵਿੱਚ ਵੱਖ-ਵੱਖ ਥਾਵਾਂ ਹਨ। ਸਥਾਨ ਮੁੱਖ ਤੌਰ 'ਤੇ ਗੁਰਦੁਆਰੇ ਅਤੇ ਹਿੰਦੂ ਮੰਦਰ ਹਨ। ਓਟਾਵਾ ਵੱਲੋਂ 14 ਅਕਤੂਬਰ ਨੂੰ ਕੈਨੇਡਾ ਤੋਂ 6 ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਸਥਿਤੀ ਹੁਣ ਤੱਕ ਬਦਤਰ ਬਣੀ ਹੋਈ ਹੈ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ “ਬੇਤੁਕਾ” ਕਰਾਰ ਦਿੱਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News