ਕੈਨੇਡਾ ''ਚ ਇਕ ਹੋਰ ਵੱਡੀ ਵਾਰਦਾਤ ! ਕਾਰ ਸ਼ੋਅਰੂਮ ''ਤੇ ਤਾਬੜਤੋੜ ਫਾਇਰਿੰਗ, ਲਾਰੈਂਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ

Saturday, Apr 04, 2026 - 01:43 PM (IST)

ਕੈਨੇਡਾ ''ਚ ਇਕ ਹੋਰ ਵੱਡੀ ਵਾਰਦਾਤ ! ਕਾਰ ਸ਼ੋਅਰੂਮ ''ਤੇ ਤਾਬੜਤੋੜ ਫਾਇਰਿੰਗ, ਲਾਰੈਂਸ ਗੈਂਗ ਨੇ ਚੁੱਕੀ ਜ਼ਿੰਮੇਵਾਰੀ

ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇੱਕ ਵਾਰ ਫਿਰ ਫਾਇਰਿੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਨਿਸ਼ਾਨਾ ਬਰੈਂਪਟਨ ਦੇ ਮਿਸਿਸਾਗਾ ਖੇਤਰ 'ਚ ਸਥਿਤ ਮਨੀ ਰੰਧਾਵਾ ਦੇ ਕਾਰ ਸ਼ੋਅਰੂਮ 'ਆਟੋਵਿਲਾ ਕਾਰ ਸੇਲਜ਼' ਨੂੰ ਬਣਾਇਆ ਗਿਆ ਹੈ। ਗੈਂਗ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ ਮਨਾ ਬਰੈਂਪਟਨ, ਬੌਸ ਯੂਰਪ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਮਨੀ ਰੰਧਾਵਾ ਉਨ੍ਹਾਂ ਦੇ ਦੁਸ਼ਮਣਾਂ ਨੂੰ ਹਥਿਆਰ ਅਤੇ ਚੋਰੀ ਦੀਆਂ ਗੱਡੀਆਂ ਮੁਹੱਈਆ ਕਰਵਾ ਰਿਹਾ ਸੀ।

ਪੋਸਟ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ "ਇਹ ਤਾਂ ਸਿਰਫ਼ ਟ੍ਰੇਲਰ ਸੀ, ਅਗਲੀ ਵਾਰ ਤੇਰੇ ਘਰ ਵਿੱਚ ਵੜ ਕੇ ਤੇਰੇ ਮੱਥੇ ਵਿੱਚ ਗੋਲੀ ਮਾਰਾਂਗੇ"। ਗੈਂਗ ਨੇ ਇਹ ਵੀ ਲਿਖਿਆ ਕਿ ਉਹ ਘਰ 'ਚ ਵੜ ਕੇ ਮਾਰਨ ਦੇ 'ਐਕਸਪਰਟ' ਹਨ ਅਤੇ ਉਨ੍ਹਾਂ ਦੇ ਸਾਰੇ ਦੁਸ਼ਮਣ ਮੌਤ ਲਈ ਤਿਆਰ ਰਹਿਣ। ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਰੰਧਾਵਾ ਨੂੰ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਵੀ ਇਸੇ ਗੈਂਗ ਨੇ ਕੈਨੇਡਾ ਦੇ ਸਰੀ (ਡੇਲਟਾ) ਵਿੱਚ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਦੇਵ ਮਾਨ ਦੇ ਘਰ 'ਤੇ ਵੀ ਫਾਇਰਿੰਗ ਕੀਤੀ ਸੀ।

ਉਸ ਸਮੇਂ ਵੀ ਗੈਂਗ ਨੇ ਦਾਅਵਾ ਕੀਤਾ ਸੀ ਕਿ ਦੇਵ ਮਾਨ ਨੇ ਉਨ੍ਹਾਂ ਦੀ ਗੱਲ ਨਹੀਂ ਸੀ ਮੰਨੀ ਅਤੇ ਬਦਮਾਸ਼ਾਂ ਦਾ ਨਾਂ ਲੈ ਕੇ ਧਮਕੀਆਂ ਦਿੰਦਾ ਸੀ। ਮਨੀ ਰੰਧਾਵਾ ਦੇ ਸ਼ੋਅਰੂਮ 'ਤੇ ਹੋਈ ਇਸ ਤਾਜ਼ਾ ਵਾਰਦਾਤ ਤੋਂ ਬਾਅਦ ਸਥਾਨਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੈਂਗ ਵੱਲੋਂ ਖੁੱਲ੍ਹੇਆਮ ਦਿੱਤੀਆਂ ਜਾ ਰਹੀਆਂ ਇਨ੍ਹਾਂ ਧਮਕੀਆਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਕਾਰੋਬਾਰੀਆਂ ਅਤੇ ਪ੍ਰਮੋਟਰਾਂ ਵਿੱਚ ਭਾਰੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News