ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ ''ਸਫ਼ਲ''

Monday, Nov 15, 2021 - 02:06 AM (IST)

ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ ''ਸਫ਼ਲ''

ਗਲਾਸਗੋ-ਭਾਰਤ ਨੇ ਸੀ.ਓ.ਪੀ.26 ਸ਼ਿਖਰ ਸੰਮੇਲਨ ਨੂੰ 'ਸਫ਼ਲ' ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਨੇ ਵਿਕਾਸਸ਼ੀਲ ਦੁਨੀਆ ਨੂੰ ਚਿੰਤਾਵਾਂ ਅਤੇ ਵਿਚਾਰਾਂ ਨੂੰ ਵਿਸ਼ਵ ਸਮੂਹ ਦੇ ਸਾਹਮਣੇ 'ਸੰਖੇਪ 'ਚ ਅਤੇ ਸਪੱਸ਼ਟ ਰੂਪ ਨਾਲ' ਰੱਖਿਆ। ਗਲਾਸਗੋ 'ਚ ਸੀ.ਓ.ਪੀ.26 ਸ਼ਿਖਰ ਸੰਮੇਲਨ ਵਾਧੂ ਸਮੇਂ ਤੱਕ ਜਾਰੀ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਇਕ ਸਮਝੌਤੇ 'ਤੇ ਸਹਿਮਤੀ ਨਾਲ ਖਤਮ ਹੋਇਆ। ਇਸ ਸ਼ਿਖਰ ਸੰਮੇਲਨ 'ਚ ਲਗਭਗ 200 ਦੇਸ਼ਾਂ ਦੇ ਵਾਰਤਾਕਾਰਾਂ ਨੇ ਹਿੱਸਾ ਲਿਆ। ਇਹ ਸਮਝੌਤਾ ਜੈਵਿਕ ਈਂਧਨ ਦੇ ਇਸਤੇਮਾਲ ਨੂੰ 'ਪੜਾਅਵਾਰ ਤਰੀਕੇ ਨਾਲ ਖਤਮ ਕਰਨ ਦੀ ਥਾਂ, ਇਸ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ' ਦੇ ਭਾਰਤ ਦੇ ਸੁਝਾਅ ਨੂੰ ਮਾਨਤਾ ਦਿੰਦਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਲਿਵਰਪੂਲ 'ਚ ਹਸਪਤਾਲ ਨੇੜੇ ਹੋਏ ਕਾਰ ਧਮਾਕੇ 'ਚ ਇਕ ਦੀ ਮੌਤ

ਗਲਾਸਗੋ ਸੰਮੇਲਨ 'ਚ ਹਿੱਸਾ ਲੈਣ ਵਾਲੇ ਭਾਰਤੀ ਵਫ਼ਦ ਦੇ ਮੁਖੀ ਅਤੇ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦੁਨੀਆ ਨੂੰ ਇਸ ਸੱਚ ਨੂੰ ਸਵੀਕਾਰ ਕਰਨ ਦੀ ਲੋੜ ਹੈ ਕਿ ਮੌਜੂਦਾ ਜਲਵਾਯੂ ਸੰਕਟ ਵਿਕਸਿਤ ਦੇਸ਼ਾਂ 'ਚ ਅਸਥਿਰ ਜੀਵਨ ਸ਼ੈਲੀ ਅਤੇ ਬੇਕਾਰ ਖਪਤ ਪੈਟਰਨ ਨਾਲ ਪੈਦਾ ਹੋਇਆ ਹੈ। ਯਾਦਵ ਨੇ ਐਤਵਾਰ ਨੂੰ ਬਲਾਗ 'ਚ ਲਿਖਿਆ ਕਿ ਸ਼ਿਖਰ ਸੰਮੇਲਨ ਭਾਰਤ ਦੇ ਦ੍ਰਿਸ਼ਟੀਕੋਣ ਦੇ ਲਿਹਾਜ਼ ਨਾਲ ਸਫ਼ਲ ਸਾਬਤ ਹੋਇਆ ਕਿਉਂਕਿ ਅਸੀਂ ਵਿਕਾਸਸ਼ੀਲ ਦੁਨੀਆ ਦੀਆਂ ਚਿੰਤਾਵਾਂ ਅਤੇ ਵਿਚਾਰਾਂ ਨੂੰ ਕਾਫੀ ਸੰਖੇਪ ਅਤੇ ਸਪੱਸ਼ਟ ਤੌਰ 'ਤੇ ਜ਼ਾਹਰ ਕੀਤਾ ਅਤੇ ਸਾਹਮਣੇ ਰੱਖਿਆ।

ਇਹ ਵੀ ਪੜ੍ਹੋ : ਇਟਲੀ : ਪੁਨਤੀਨੀਆਂ ’ਚ ਗੁਰਦੁਆਰਾ ਸਿੰਘ ਸਭਾ ਦੀ ਆਲੀਸ਼ਾਨ ਇਮਾਰਤ ਦਾ ਹੋਇਆ ਉਦਘਾਟਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News