USA ਵਿਚ ਭਾਰਤ ਕੋਰੋਨਾ ਤੋਂ ਬਚਾਅ ਲਈ ਆਯੁਰਵੈਦਿਕ ਦਵਾਈਆਂ ਦਾ ਕਰੇਗਾ ਟੈਸਟ

07/09/2020 3:24:11 PM


ਵਾਸ਼ਿੰਗਟਨ- ਅਮਰੀਕਾ ਵਿਚ ਭਾਰਤ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚ ਆਯੁਰਵੈਦਿਕ ਮੈਡੀਕਲ ਅਤੇ ਸੋਧਕਰਤਾ ਕੋਰੋਨਾ ਵਾਇਰਸ ਖਿਲਾਫ ਬਚਾਅ ਲਈ ਆਯੁਰਵੈਦਿਕ ਦਵਾਈਆਂ ਦਾ ਸਾਂਝਾ ਕਲੀਨਿਕਲ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੇ ਹਨ।

ਮੁੱਖ ਭਾਰਤੀ-ਅਮਰੀਕੀ ਵਿਗਿਆਨੀ, ਵਿਦਵਾਨਾਂ ਅਤੇ ਡਾਕਟਰਾਂ ਦੇ ਸਮੂਹ ਨਾਲ ਬੁੱਧਵਾਰ ਨੂੰ ਡਿਜੀਟਲ ਗੱਲਬਾਤ ਵਿਚ ਸੰਧੂ ਨੇ ਕਿਹਾ ਕਿ ਸੰਸਥਾਗਤ ਭਾਗੀਦਾਰੀ ਦੇ ਵਿਆਪਕ ਨੈੱਟਵਰਕ ਨਾਲ ਕੋਵਿਡ-19 ਖਿਲਾਫ ਲੜਾਈ ਵਿਚ ਦੋਹਾਂ ਦੇਸ਼ਾਂ ਦਾ ਵਿਗਿਆਨਕ ਭਾਈਚਾਰਾ ਇਕੱਠਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਸਥਾਨ ਸੰਯੁਕਤ ਸੋਧ, ਸਿੱਖਿਆ ਅਤੇ ਸਿਖਲਾਈ ਦੇ ਕੰਮਾਂ ਰਾਹੀਂ ਆਯੁਰਵੇਦ ਦਾ ਪ੍ਰਚਾਰ ਕਰਨ ਲਈ ਇਕੱਠੇ ਆ ਗਏ ਹਨ। 
ਅੰਬੈਸਡਰ ਮੁਤਾਬਕ ਅਮਰੀਕਾ ਸਥਿਤ ਸੰਸਥਾਵਾਂ ਨਾਲ ਭਾਰਤੀ ਦਵਾ ਕੰਪਨੀਆਂ ਦੀ ਘੱਟ ਤੋਂ ਘੱਟ ਤਿੰਨ ਸਾਂਝੀਦਾਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ ਨੂੰ ਫਾਇਦਾ ਮਿਲੇਗਾ ਬਲਕਿ ਦੁਨੀਆਭਰ ਦੇ ਉਨ੍ਹਾਂ ਅਰਬਾਂ ਲੋਕਾਂ ਨੂੰ ਵੀ ਲਾਭ ਮਿਲੇਗਾ, ਜਿਨ੍ਹਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀ ਜ਼ਰੂਰਤ ਹੈ। 


Lalita Mam

Content Editor

Related News