ਭਾਰਤ ਤੇ ਮਾਰੀਸ਼ਸ ਨੇ ਕੀਤਾ ਲੰਮੀ ਮਿਆਦ ਦਾ ਈਂਧਨ ਸਪਲਾਈ ਸਮਝੌਤਾ, IOC ਦਰਾਮਦ ਜ਼ਰੂਰਤ ਪੂਰੀ ਕਰੇਗੀ

Saturday, Aug 22, 2026 - 07:02 PM (IST)

ਭਾਰਤ ਤੇ ਮਾਰੀਸ਼ਸ ਨੇ ਕੀਤਾ ਲੰਮੀ ਮਿਆਦ ਦਾ ਈਂਧਨ ਸਪਲਾਈ ਸਮਝੌਤਾ, IOC ਦਰਾਮਦ ਜ਼ਰੂਰਤ ਪੂਰੀ ਕਰੇਗੀ

ਬਿਜ਼ਨੈੱਸ ਡੈਸਕ - ਭਾਰਤ ਅਤੇ ਮਾਰੀਸ਼ਸ ਨੇ ਊਰਜਾ ਖੇਤਰ ’ਚ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਦਿਆਂ 5 ਸਾਲ ਦੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਹੇਠ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਮਾਰੀਸ਼ਸ ਦੀ ਪੈਟਰੋਲ, ਡੀਜ਼ਲ ਅਤੇ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਦਰਾਮਦ ਜ਼ਰੂਰਤ ਨੂੰ ਪੂਰਾ ਕਰੇਗੀ। ਇਸ ਨਾਲ ਹਿੰਦ ਮਹਾਸਾਗਰ ਖੇਤਰ ’ਚ ਭਾਰਤ ਦੀ ਪ੍ਰਮੁੱਖ ਊਰਜਾ ਸੁਰੱਖਿਆ ਭਾਈਵਾਲ ਵਜੋਂ ਭੂਮਿਕਾ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੀ 20-21 ਅਗਸਤ ਨੂੰ ਮਾਰੀਸ਼ਸ ਦੀ ਅਧਿਕਾਰਤ ਯਾਤਰਾ ਦੌਰਾਨ ਇਸ ਸਮਝੌਤੇ ਦੇ ਦਸਤਾਵੇਜ਼ਾਂ ਦਾ ਲੈਣ-ਦੇਣ ਕੀਤਾ ਗਿਆ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਤੇਲ ਅਤੇ ਗੈਸ ਖੇਤਰ ’ਚ ਸਹਿਯੋਗ ਵਧਾਉਣ ਲਈ ਇਕ ਸਮਝੌਤਾ ਪੱਤਰ (ਐੱਮ. ਓ. ਯੂ.) ਵੀ ਸਹੀਬੱਧ ਹੋਇਆ। ਇਸ ’ਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ, ਸਿਖਲਾਈ ਅਤੇ ਸਮਰੱਥਾ ਨਿਰਮਾਣ ਅਤੇ ਜੈਵਿਕ ਈਂਧਨ ਦੇ ਖੇਤਰ ’ਚ ਸਹਿਯੋਗ ਸ਼ਾਮਲ ਹੈ।

ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼

ਇਕ ਅਧਿਕਾਰਤ ਬਿਆਨ ਅਨੁਸਾਰ ਆਈ. ਓ. ਸੀ. ਅਤੇ ਮਾਰੀਸ਼ਸ ਦੀ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਵਿਚਾਲੇ ਹੋਇਆ ਲੰਮੀ ਮਿਆਦ ਦਾ ਵਿਕਰੀ ਅਤੇ ਖਰੀਦ ਸਮਝੌਤਾ ਮਾਰੀਸ਼ਸ ਨੂੰ ਈਂਧਨ ਦੀ ਯਕੀਨੀ ਸਪਲਾਈ ਮੁਹੱਈਆ ਕਰਵਾਏਗਾ ਅਤੇ ਕੀਮਤਾਂ ’ਚ ਉਤਾਰ-ਚੜ੍ਹਾਅ ਦੇ ਜੋਖਮ ਨੂੰ ਘੱਟ ਕਰੇਗਾ। ਬਿਆਨ ’ਚ ਕਿਹਾ ਗਿਆ ਕਿ ਹਾਲ ਹੀ ਦੇ ਸਾਲਾਂ ’ਚ ਦੱਖਣੀ ਏਸ਼ੀਆ ਤੋਂ ਬਾਹਰ ਕਿਸੇ ਭਾਰਤੀ ਸਰਕਾਰੀ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਵੱਲੋਂ ਕੀਤਾ ਗਿਆ ਇਹ ਪਹਿਲਾ ਲੰਮੀ ਮਿਆਦ ਦਾ ਸਪਲਾਈ ਸਮਝੌਤਾ ਹੈ।

ਸਮਝੌਤੇ ਤਹਿਤ ਆਈ. ਓ. ਸੀ. ਮਾਰੀਸ਼ਸ ਦੀ ਪੈਟਰੋਲ, ਹਾਈ-ਸਪੀਡ ਡੀਜ਼ਲ ਅਤੇ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਪੂਰੀ ਦਰਾਮਦ ਜ਼ਰੂਰਤ ਪੂਰੀ ਕਰੇਗੀ। ਆਈ. ਓ. ਸੀ. ਨੇ ਵੱਖਰੇ ਤੌਰ ’ਤੇ ਦੱਸਿਆ ਕਿ ਮਾਰੀਸ਼ਸ ਦੇ ਮੇਰ ਰੂਜ ’ਚ ਐੱਮ. ਏ. ਪੀ. ਲੈਂਡ ਸਥਿਤ 27,500 ਟਨ ਸਮਰੱਥਾ ਵਾਲੀ ਸਮੁੰਦਰੀ ਈਂਧਨ ਭੰਡਾਰਨ ਸਹੂਲਤ ਦਾ ਨਿਰਮਾਣ 2.5 ਕਰੋੜ ਅਮਰੀਕੀ ਡਾਲਰ ਦੇ ਨਿਵੇਸ਼ ਨਾਲ ਕੀਤਾ ਗਿਆ ਹੈ। ਇਸ ਨਾਲ ਮਾਰੀਸ਼ਸ ਦੀ ਸਮੁੰਦਰੀ ਈਂਧਨ ਸਪਲਾਈ ਸਮਰੱਥਾ ਵਧਣ ਅਤੇ ਉਸ ਨੂੰ ਰਣਨੀਤਕ ਸਮੁੰਦਰੀ ਈਂਧਨ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News