ਭਾਰਤ ਤੇ ਇਟਲੀ ਵਲੋਂ ਕਾਮਿਆਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਲਈ ਪ੍ਰਵਾਸ ਸਾਂਝੇਦਾਰੀ ਸਮਝੌਤੇ ''ਤੇ ਹਸਤਾਖਰ

Saturday, Nov 04, 2023 - 12:19 PM (IST)

ਰੋਮ - ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਇਟਲੀ ਦੇ ਹਮਰੁਤਬਾ ਐਂਟੋਨੀਓ ਤਜਾਨੀ ਨਾਲ ਵਿਆਪਕ ਤੇ ਲਾਹੇਵੰਦ ਬੈਠਕ ਦੇ ਬਾਅਦ ਕਾਮਿਆਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਵਾਸ ਸਾਂਝੇਦਾਰੀ 'ਤੇ ਹਸਤਾਖ਼ਰ ਕੀਤੇ ਹਨ। ਪੁਰਤਗਾਲ ਤੇ ਇਟਲੀ ਦੇ 4 ਦਿਨਾਂ ਦੌਰੇ ਦੇ ਆਖ਼ਰੀ ਪੜਾਅ 'ਤੇ ਜੈਸ਼ੰਕਰ ਨੇ ਆਪਣੇ ਟਵਿੱਟਰ 'ਤੇ ਪਾਈ ਪੋਸਟ 'ਚ ਕਿਹਾ ਕਿ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ ਨਾਲ ਵਿਆਪਕ ਤੇ ਲਾਹੇਵੰਦ ਬੈਠਕ ਹੋਈ ਜਿਸ ਦੌਰਾਨ ਆਪਸੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਬਾਰੇ ਗੱਲਬਾਤ ਹੋਈ ਤੇ ਇਸ ਦੌਰਾਨ ਖੇਤੀ-ਤਕਨੀਕ, ਖੋਜ, ਪੁਲਾੜ, ਰੱਖਿਆ ਤੇ ਡਿਜੀਟਲ ਕਾਰਜ ਖ਼ੇਤਰ 'ਚ ਸੰਭਾਵਨਾਵਾਂ ਨੂੰ ਖੋਜਣ ਬਾਰੇ ਚਰਚਾ ਹੋਈ।

ਇਹ ਵੀ ਪੜ੍ਹੋ :   ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ

ਉਨ੍ਹਾਂ ਦੱਸਿਆ ਕਿ ਇਸ ਮੌਕੇ ਅਸੀਂ ਪੱਛਮੀ ਏਸ਼ੀਆ, ਯੂਕਰੇਨ ਵਿਵਾਦ ਤੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਵੀ ਵਿਸਥਾਰ ਨਾਲ ਗੱਲ਼ਬਾਤ ਕੀਤੀ। ਅਸੀਂ ਇਸ ਬੈਠਕ ਦੇ ਅੰਤ 'ਚ ਗਤੀਸ਼ੀਲ ਪ੍ਰਵਾਸ ਸਾਂਝੇਦਾਰੀ ਸਮਝੌਤੇ 'ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ 'ਤੇ ਹਸਤਾਖ਼ਰ ਕੀਤੇ ਹਨ ਦੱਸਣਯੋਗ ਹੈ ਕਿ ਇਟਲੀ 'ਚ ਭਾਰਤੀ ਭਾਈਚਾਰੇ ਦੇ ਅੰਦਾਜ਼ਨ 1,80,000 ਲੋਕ ਰਹਿੰਦੇ ਹਨ।

ਇਹ ਵੀ ਪੜ੍ਹੋ :    PM Modi ਵੱਲੋਂ 'ਫੂਡ ਸਟ੍ਰੀਟ' ਦਾ ਉਦਘਾਟਨ, ਕਿਹਾ- ਇਸ ਖੇਤਰ 'ਚ ਆਇਆ 50,000 ਕਰੋੜ ਦਾ ਵਿਦੇਸ਼ੀ ਨਿਵੇਸ਼

ਇਹ ਵੀ ਪੜ੍ਹੋ :    Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report

ਇਹ ਵੀ ਪੜ੍ਹੋ :     ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News