ਭਾਰਤ, ਇਜ਼ਰਾਈਲ, ਅਮਰੀਕਾ ਤੇ UAE ਸੰਯੁਕਤ ਆਰਥਿਕ ਮੰਚ ਬਣਾਉਣ ਲਈ ਸਹਿਮਤ

Tuesday, Oct 19, 2021 - 10:38 PM (IST)

ਭਾਰਤ, ਇਜ਼ਰਾਈਲ, ਅਮਰੀਕਾ ਤੇ UAE ਸੰਯੁਕਤ ਆਰਥਿਕ ਮੰਚ ਬਣਾਉਣ ਲਈ ਸਹਿਮਤ

ਯੇਰੂਸ਼ੇਲਮ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਇਜ਼ਰਾਈਲ, ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਉਨ੍ਹਾਂ ਦੇ ਹਮਰੁਤਬਾ ਇਕ ਬੈਠਕ 'ਚ ਆਰਥਿਕ ਸਹਿਯੋਗ ਲਈ ਇਕ ਮੰਚ ਬਣਾਉਣ 'ਤੇ ਸਹਿਮਤ ਹੋਏ ਹਨ। ਬੈਠਕ ਦੌਰਾਨ ਉਨ੍ਹਾਂ ਨੇ ਆਵਾਜਾਈ, ਤਕਨਾਲੋਜੀ, ਸਮੁੰਦਰੀ ਸੁਰੱਖਿਆ ਅਤੇ ਅਰਥਵਿਵਸਥਾ ਅਤੇ ਵਪਾਰ ਦੇ ਖੇਤਰ 'ਚ ਸੰਯੁਕਤ ਬੁਨਿਆਦੀ ਢਾਂਚੇ ਪ੍ਰੋਜੈਕਟ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਜੈਸ਼ੰਕਰ ਅਜੇ ਇਜ਼ਰਾਈਲ ਦੀ ਪੰਜ ਦਿਨੀਂ ਯਾਤਰਾ 'ਤੇ ਹਨ।

ਇਹ ਵੀ ਪੜ੍ਹੋ : ਨੇਪਾਲ ਨੂੰ ਕੋਵਿਡ-19 ਰੋਕੂ ਟੀਕਿਆਂ ਦੀਆਂ 20 ਲੱਖ ਵਾਧੂ ਖੁਰਾਕਾਂ ਦੇਵੇਗਾ ਚੀਨ

ਸੋਮਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਹੋਈ ਬੈਠਕ 'ਚ ਉਨ੍ਹਾਂ ਨਾਲ ਇਜ਼ਰਾਈਲ ਦੇ ਵਿਦੇਸ਼ ਮੰਤਰੀ ਯਾਇਰ ਲਾਪਿਤ ਵੀ ਸਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਨਾਹਯਾਨ ਨੇ ਬੈਠਕ 'ਚ ਡਿਜੀਟਲ ਮਾਧਿਅਮ ਰਾਹੀਂ ਹਿੱਸਾ ਲਿਆ। ਚਾਰੋਂ ਨੇਤਾਵਾਂ ਨੇ ਖੇਤਰ 'ਚ ਸਾਂਝੇ ਚਿੰਤੇ ਦੇ ਵਿਸ਼ਿਆਂ 'ਤੇ ਚਰਚਾ ਕੀਤੀ। ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਗਿਆ, 'ਮੰਤਰੀਆਂ ਨੇ ਆਰਥਿਕ ਸਹਿਯੋਗ ਲਈ ਇਕ ਅੰਤਰਰਾਸ਼ਟਰੀ ਮੰਚ ਬਣਾਉਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ : ਅਧਿਐਨ

ਬਿਆਨ ਮੁਤਾਬਕ ਚਾਰੋਂ ਮੰਤਰੀਆਂ ਨੇ ਆਵਾਜਾਈ, ਤਕਨਾਲੋਜੀ, ਸਮੁੰਦਰੀ ਸੁਰੱਖਿਆ ਅਤੇ ਅਰਥਵਿਵਸਥਾਵਾਂ ਅਤੇ ਵਪਾਰ ਦੇ ਖੇਤਰ 'ਚ ਸੰਯੁਕਤ ਬੁਨਿਆਦੀ ਢਾਂਚਾਂ ਪ੍ਰੋਜੈਕਟਾਂ ਲਈ ਸੰਭਾਵਨਾਵਾਂ ਅਤੇ ਵਾਧੂ ਸੰਯੁਕਤ ਪ੍ਰੋਜੈਕਟਾਂ ਲਈ ਚਰਚਾ ਕੀਤੀ। ਗੱਲਬਾਤ ਦੇ ਆਖਿਰ 'ਚ ਇਹ ਫੈਸਲਾ ਲਿਆ ਗਿਆ ਕਿ ਹਰੇਕ ਮੰਤਰੀ ਸੰਯੁਕਤ ਕਾਰਜ ਸਮੂਹ 'ਚ ਸੀਨੀਅਰ ਪੱਧਰ ਦਾ ਇਕ ਵਿਸ਼ੇਸ਼ ਨਿਯੁਕਤ ਕਰਨਗੇ। ਜੈਸ਼ੰਕਰ ਨੇ ਬੈਠਕ ਨੂੰ ਸਾਰਥਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਰਥਿਕ ਵਾਧੇ ਅਤੇ ਗਲੋਬਲ ਮੁੱਦਿਆਂ ਨਾਲ ਮਿਲ ਕੇ ਕੰਮ ਕਰਨ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : FATF ਦੇ ਅਗਲੇ ਸੈਸ਼ਨ ਤੱਕ 'ਗ੍ਰੇਅ ਸੂਚੀ' 'ਚ ਰਹਿ ਸਕਦੈ ਪਾਕਿਸਤਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News