15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

04/26/2021 9:26:20 AM

ਵਾਸ਼ਿੰਗਟਨ (ਹਿੰ.)– ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਇਕ ਦਿਨ ਵਿਚ 3 ਲੱਖ ਤੋਂ ਵਧ ਕੇਸ ਆ ਰਹੇ ਹਨ ਅਤੇ 2000 ਤੋਂ ਵਧ ਮੌਤਾਂ ਹੋ ਰਹੀਆਂ ਹਨ, ਜਿਸ ਨਾਲ ਦੇਸ਼ ਦੀ ਸਿਹਤ ਵਿਵਸਥਾ ਖ਼ਰਾਬ ਜਿਹੀ ਹੋ ਗਈ ਹੈ। ਉਥੇ ਹੀ ਅਮਰੀਕੀ ਸਟੱਡੀ ਵਿਚ ਮਾਹਰਾਂ ਨੇ ਦਾਅਵਾ ਕੀਤਾ ਕਿ ਭਾਰਤ ਵਿਚ 15 ਮਈ ਤੱਕ ਕੋਰੋਨਾ ਆਪਣੇ ਪੀਕ ’ਤੇ ਹੋਵੇਗਾ। ਇਸ ਦੌਰਾਨ ਹਰ ਦਿਨ 5600 ਮੌਤਾਂ ਹੋਣਗੀਆਂ ਅਤੇ 8 ਤੋਂ 10 ਲੱਖ ਦਰਮਿਆਨ ਕੇਸ ਮਿਲਣਗੇ। ਰਿਪੋਰਟ ਮੁਤਾਬਕ ਅਮਰੀਕੀ ਸਟੱਡੀ ਨੇ ਚਿਤਾਵਨੀ ਦਿੱਤੀ ਹੈ ਕਿ 12 ਅਪ੍ਰੈਲ ਤੋਂ 1 ਅਗਸਤ ਦਰਮਿਆਨ 3 ਲੱਖ 29 ਹਜ਼ਾਰ ਮੌਤਾਂ ਦਾ ਅਨੁਮਾਨ ਲਾਇਆ ਗਿਆ ਹੈ। ਇਸ ਤਰ੍ਹਾਂ ਜੁਲਾਈ ਦੇ ਅੰਤ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 6 ਲੱਖ 65 ਹਜ਼ਾਰ ਪਾਰ ਕਰ ਜਾਵੇਗੀ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਭਾਰਤ ’ਚ ਕੋਰੋਨਾ ਦੇ ਹਾਲਾਤ ’ਤੇ ਜਤਾਈ ਚਿੰਤਾ, ਟਵੀਟ ਕਰ ਆਖੀ ਇਹ ਗੱਲ

ਵਾਸ਼ਿੰਗਟਨ ਯੂਨੀਵਰਸਿਟੀ ਵਿਚ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਲੈਲਿਊਏਸ਼ਨ ਵਲੋਂ ਕੋਵਿਡ-19 ਅਨੁਮਾਨ ਨਾਂ ਤੋਂ ਅਧਿਐਨ ਕੀਤਾ ਗਿਆ। ਇਸ ਵਿਚ ਉਮੀਦ ਪ੍ਰਗਟਾਈ ਗਈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਟੀਕਾਕਰਨ ਦੀ ਰਫ਼ਤਾਰ ਨੂੰ ਘੱਟ ਕਰ ਸਕਦੀ ਹੈ। ਸਟੱਡੀ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿਚ ਇਸ ਸਾਲ 10 ਮਈ ਤੱਕ ਇਕ ਦਿਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5600 ਪੁੱਜ ਜਾਵੇਗੀ। ਜ਼ਿਕਰਯੋਗ ਹੈ ਕਿ ਮਿਸ਼ੀਗਨ ਸਕੂਲ ਆਫ ਪਬਲਿਕ ਹੈਲਥ ਦੇ ਡਾ. ਭ੍ਰਾਮਰ ਮੁਖਰਜੀ ਦੀ ਅਗਵਾਈ ਵਿਚ ਕੋਰੋਨਾ ਅਧਿਐਨ ਸਮੂਹ ਨੇ ਭਾਰਤ ਵਿਚ ਕਹਿਰ ਦਾ ਵਿਸ਼ਲੇਸ਼ਨ ਕਰ ਕੇ ਅਨੁਮਾਨ ਲਗਾਏ ਹਨ।

ਮਾਸਕ ਪਹਿਨਣ ਨਾਲ ਬੱਚ ਸਕਦੀਆਂ ਹਨ 70 ਹਜ਼ਾਰ ਜਾਨਾਂ
ਉਥੇ ਹੀ ਅਧਿਐਨ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਤੀਜੇ ਹਫਤੇ ਦੇ ਅੰਤ ਤੱਕ ਜੇਕਰ ਸਾਰੇ ਮਾਸਕ ਪਹਿਨਣ ਦੀ ਆਦਤ ਨੂੰ ਗੰਭੀਰਤਾ ਨਾਲ ਲੈਣ ਤਾਂ ਮੌਤ ਦੇ ਇਸ ਅੰਕੜੇ ਨੂੰ 70 ਹਜ਼ਾਰ ਤੱਕ ਘੱਟ ਕੀਤਾ ਜਾ ਸਕਦਾ ਹੈ।

ਵੈਕਸੀਨੇਸ਼ਨ ਨਾਲ ਬੱਚ ਸਕਦੀਆਂ ਹਨ 85 ਹਜ਼ਾਰ ਵਿਅਕਤੀਆਂ ਦੀ ਜਾਨ
ਮਾਹਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਵਿਚ ਕੋਰੋਨਾ ਵਾਇਰਸ ਭਾਰਤ ਵਿਚ ਮੌਤਾਂ ਦਾ ਪੰਜਵਾਂ ਸਭ ਤੋਂ ਵੱਡਾ ਕਾਰਣ ਹੈ । ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿਚ 24 ਫੀਸਦੀ ਲੋਕ 12 ਅਪ੍ਰੈਲ ਤੱਕ ਵਾਇਰਸ ਦੇ ਸੰਪਰਕ ਵਿਚ ਹਨ। ਉਨ੍ਹਾਂ ਦੇ ਅਧਿਐਨ ਮੁਤਾਬਕ ਜੁਲਾਈ ਦੇ ਅੰਤ ਤੱਕ ਵੈਕਸੀਨੇਸ਼ਨ ਨਾਲ 85600 ਲੋਕਾਂ ਦੀ ਜਾਨ ਬਚਾਈ ਜਾਵੇਗੀ।

ਇਹ ਵੀ ਪੜ੍ਹੋ : ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News