ਦਾਵੋਸ ''ਚ ਬੋਲੇ ਟਰੰਪ, ਭਾਰਤ ਤੇ ਚੀਨ ਨੇ ਚੁੱਕਿਆ ਵਿਕਾਸਸ਼ੀਲ ਦੇਸ਼ ਹੋਣ ਦਾ ਫਾਇਦਾ

01/23/2020 3:18:08 PM

ਦਾਵੋਸ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਆਪਣੀ ਪੁਰਾਣੀ ਗੱਲ ਦੁਹਰਾਈ ਹੈ। ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਦੋਵਾਂ ਨੇ ਵਿਕਾਸਸ਼ੀਲ ਦੇਸ਼ ਹੋਣ ਦਾ ਜਮ ਕੇ ਫਾਇਦਾ ਚੁੱਕਿਆ ਹੈ। ਟਰੰਪ ਨੇ ਇਹ ਗੱਲ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਜਾਰੀ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਦੇ ਮੰਚ ਤੋਂ ਕਹੀ ਹੈ। ਟਰੰਪ ਦਾ ਇਹ ਬਿਆਨ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਜਦੋਂ ਉਹਨਾਂ ਦੇ ਫਰਵਰੀ ਵਿਚ ਭਾਰਤ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।

ਅਮਰੀਕਾ ਨਾਲ ਗਲਤ ਵਤੀਕੇ ਦਾ ਦੋਸ਼
ਟਰੰਪ ਨੇ ਕਿਹਾ ਕਿ ਡਬਲਿਊ.ਟੀ.ਓ. ਨੇ ਅਮਰੀਕਾ ਦੇ ਨਾਲ ਕਦੇ ਸਹੀ ਵਤੀਰਾ ਨਹੀਂ ਕੀਤਾ ਹੈ। ਸੰਸਥਾ ਨੇ ਅਮਰੀਕਾ ਨੂੰ ਕਦੇ ਵੀ ਵਿਕਾਸਸ਼ੀਲ ਦੇਸ਼ ਨਹੀਂ ਸਮਝਿਆ। ਜਦਕਿ ਚੀਨ ਤੇ ਭਾਰਤ ਨੂੰ ਵਿਕਾਸਸ਼ੀਲ ਦੇਸ਼ ਮੰਨਿਆ ਜਾਂਦਾ ਹੈ ਤੇ ਦੋਵਾਂ ਦੇਸ਼ਾਂ ਨੇ ਇਸ ਦਾ ਭਰਪੂਰ ਫਾਇਦਾ ਚੁੱਕਿਆ। ਟਰੰਪ ਨੇ ਕਿਹਾ ਕਿ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਸੰਗਠਨ ਜਾਣਦਾ ਹੈ ਕਿ ਚੀਨ ਦੇ ਨਾਲ ਸਾਡਾ ਵਿਵਾਦ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਸਾਡੇ ਦੇਸ਼ ਦੇ ਨਾਲ ਠੀਕ ਵਿਵਹਾਰ ਨਹੀਂ ਕੀਤਾ ਗਿਆ। ਚੀਨ ਨੂੰ ਵਿਕਾਸਸ਼ੀਲ ਦੇਸ਼ ਦੇ ਰੂਪ ਵਿਚ ਦੇਖਿਆ ਜਾਂਦਾ ਹੈ, ਭਾਰਤ ਨੂੰ ਵਿਕਾਸਸ਼ੀਲ ਦੇਸ਼ ਮੰਨਿਆ ਜਾਂਦਾ ਹੈ ਪਰ ਸਾਨੂੰ ਵਿਕਾਸਸ਼ੀਲ ਦੇਸ਼ ਦੇ ਰੂਪ ਵਿਚ ਨਹੀਂ ਦੇਖਿਆ ਜਾਂਦਾ। ਮੇਰਾ ਮੰਨਣਾ ਹੈ ਕਿ ਅਸੀਂ ਵੀ ਵਿਕਾਸਸ਼ੀਲ ਹਾਂ ਪਰ ਉਹਨਾਂ ਦੇਸ਼ਾਂ ਨੂੰ ਇਸ ਦਾ ਭਰਪੂਰ ਲਾਭ ਮਿਲਿਆ ਹੈ। ਇਹ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਤੇ ਜੇਕਰ ਉਹ ਵਿਕਾਸਸ਼ੀਲ ਹਨ ਤਾਂ ਅਸੀਂ ਵੀ ਹਾਂ। ਅਸੀਂ ਇਸ ਬਾਰੇ ਨਵੇਂ ਸਿਰੇ ਤੋਂ ਗੱਲ ਕਰਨ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਸਾਨੂੰ ਵੀ ਕੁਝ ਕਰਨਾ ਹੋਵੇਗਾ।

ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਦਾਵੋਸ
ਸਵਿਟਜ਼ਰਲੈਂਜ ਦੇ ਦਾਵੋਸ ਵਿਚ ਹਰ ਸਾਲ ਡਬਲਿਊ.ਟੀ.ਓ. ਵਲੋਂ ਵਰਲਡ ਇਕਨਾਮਿਕ ਫੋਰਮ ਦਾ ਆਯੋਜਨ ਕੀਤਾ ਜਾਂਦਾ ਹੈ। 20 ਜਨਵਰੀ ਤੋਂ ਇਹ ਸੰਮੇਲਨ ਸ਼ੁਰੂ ਹੋ ਗਿਆ ਹੈ ਤੇ 24 ਜਨਵਰੀ ਤੱਕ ਚੱਲੇਗਾ। ਭਾਰਤ ਵਲੋਂ ਵੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਵਫਦ ਪਹੁੰਚਿਆ ਹੈ। ਭਾਰਤੀ ਵਫਦ ਦੀ ਅਗਵਾਈ ਕੇਂਦਰੀ ਮੰਤਰੀ ਪਿਯੂਸ਼ ਗੋਇਲ ਕਰ ਰਹੇ ਹਨ। ਉਹਨਾਂ ਤੋਂ ਇਲਾਵਾ ਕੇਂਦਰੀ ਰਾਜਮੰਤਰੀ ਮਨਸੁਖ ਲਾਲ ਮੰਡਾਵੀਆ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦਿਯੁਰੱਪਾ ਸਣੇ ਕੁਝ ਦਿੱਗਜ ਵਪਾਰੀ ਤੇ ਬਾਲੀਵੁੱਡ ਹਸਤੀਆਂ ਵੀ ਇਸ ਵੇਲੇ ਦਾਵੋਸ ਵਿਚ ਹਨ।


Baljit Singh

Content Editor

Related News