ਭਾਰਤ ਅਤੇ ਚੀਨ ਜਲਵਾਯੂ ਪਰਿਵਰਤਨ ਮੁੱਦੇ ''ਤੇ ਮਜ਼ਬੂਤ ਅਗਵਾਈ ਵਾਲੇ ਦੇਸ਼ਾਂ ਦੇ ਰੂਪ ''ਚ ਪ੍ਰਦਰਸ਼ਨ ਕਰ ਰਹੇ ਹਨ : ਸੰਯੁਕਤ ਰਾਸ਼ਟਰ

06/02/2017 5:04:30 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਵਾਤਾਵਰਣ ਮੁਖੀ ਨੇ ਸ਼ੁੱਕਰਵਾਰ (2 ਜੂਨ) ਨੂੰ ਕਿਹਾ ਕਿ ਭਾਰਤ ਅਤੇ ਚੀਨ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਮਜ਼ਬੂਤ ਅਗਵਾਈ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਅਮਰੀਕਾ ਦਾ ਫੈਸਲਾ ਇਨ੍ਹਾਂ ਕੌਮਾਂਤਰੀ ਕੋਸ਼ਿਸ਼ਾਂ ਨੂੰ ਨਹੀਂ ਰੋਕ ਸਕੇਗਾ। ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਐਰਿਕ ਸੋਲਹੀਮ ਨੇ ਕਿਹਾ, ''ਜਲਵਾਯੂ ਪਰਿਵਰਤਨ 'ਤੇ ਵਿਗਿਆਨ ਪੂਰੀ ਤਰ੍ਹਾਂ ਸਪੱਸ਼ਟ ਹੈ, ਸਾਨੂੰ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ ਨਾ ਕਿ ਘੱਟ। ਇਹ ਕੌਮਾਂਤਰੀ ਚੁਣੌਤੀ ਹੈ। ਹਰੇਕ ਦੇਸ ਦੀ ਇਸ ਸੰਬੰਧ 'ਚ ਕਦਮ ਉਠਾਉਣ  ਦੀ ਜ਼ਿੰਮੇਵਾਰੀ ਹੈ।'' ਸੋਲਹੀਮ ਨੇ ਇਕ ਬਿਆਨ 'ਚ ਕਿਹਾ, ''ਪੈਰਿਸ ਸਮਝੌਤੇ ਤੋਂ ਹਟਣ ਦੇ ਅਮਰੀਕਾ ਦੇ ਫੈਸਲੇ ਤੋਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ। ਚੀਨ , ਭਾਰਤ, ਯੂਰਪੀ ਸੰਘ ਅਤੇ ਹੋਰ ਦੇਸ਼ ਪਹਿਲਾਂ ਹੀ ਮਜ਼ਬੂਤ ਅਗਵਾਈ ਦਾ ਪ੍ਰਦਰਸ਼ਨ ਕਰ ਰਹੇ ਹਨ। 190 ਦੇਸ਼ ਉਨ੍ਹਾਂ ਨਾਲ ਜਲਵਾਯੂ ਪਰਿਵਤਨ ਦੇ ਮੁੱਦੇ 'ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਤਿਆਰ ਹਨ।


Related News