ਭਾਰਤ ਦੇ ਦਬਦਬੇ ਤੋਂ ਡਰਿਆ ਚੀਨ, ਮੁਕਾਬਲੇ ਲਈ ਬਣਾਈ ਗੈਰ-ਰਿਵਾਇਤੀ ਯੁੱਧ ਦੀ ਰਣਨੀਤੀ: ਰਿਪੋਰਟ

Thursday, Jul 08, 2021 - 01:20 PM (IST)

ਭਾਰਤ ਦੇ ਦਬਦਬੇ ਤੋਂ ਡਰਿਆ ਚੀਨ, ਮੁਕਾਬਲੇ ਲਈ ਬਣਾਈ ਗੈਰ-ਰਿਵਾਇਤੀ ਯੁੱਧ ਦੀ ਰਣਨੀਤੀ: ਰਿਪੋਰਟ

ਬੀਜਿੰਗ: ਚੀਨ ਨੂੰ ਭਾਰਤ ਦੀ ਪੱਛਮੀ ਦੇਸ਼ਾਂ ਅਤੇ ਅਮਰੀਕੀ ਨਾਲ ਦੋਸਤੀ ਰਾਸ ਨਹੀਂ ਆ ਰਹੀ ਹੈ। ਭਾਰਤ ਦੇ ਦੁਨੀਆ ’ਚ ਵੱਧਦੇ ਦਬਦਬੇ ਦੇ ਕਾਰਨ ਚੀਨ ਸਿੱਧੇ ਤੌਰ ’ਤੇ ਉਸ ਨਾਲ ਨਹੀਂ ਟਕਰਾਅ ਸਕਦਾ। ਚੀਨ ਨੂੰ ਡਰ ਹੈ ਕਿ ਅਮਰੀਕੀ ਸਹਿਯੋਗੀ ਅਤੇ ਪੱਛਮੀ ਦੇਸ਼ਾਂ ਦਾ ਸਮਰਥਨ ਪਾ ਰਹੇ ਭਾਰਤ ਦੇ ਖ਼ਿਲਾਫ਼ ਸਿੱਧੇ ਯੁੱਧ ਕਰਨਾ  ਸੌਖਾ ਨਹੀਂ ਹੈ। ਇਸ ਲਈ ਚੀਨ ਨੇ ਭਾਰਤ ਦੇ ਖ਼ਿਲਾਫ ਵੱਖ ਤਰ੍ਹਾਂ ਦਾ ਗੈਰ-ਰਿਵਾਇਤੀ ਯੁੱਧ ਛੇੜਣ ਦੀ ਰਣਨੀਤੀ ਬਣਾਈ ਹੈ। ਇਸ ਦੇ ਤਹਿਤ ਉਸ ਨੇ ਸਰਹੱਦ ’ਤੇ ਝੜਪਾਂ, ਸਾਈਬਰ ਹਮਲੇ ਅਤੇ ਖ਼ੇਤਰ ਦਾ ਚੁੱਪ-ਚਪੀਤੇ ਨਾਲ ਵਿਨੀਯੋਗ ਕਰਨ ਦੀ ਰਣਨੀਤੀ ਅਪਣਾਈ ਹੈ। ਇਸ ਦੇ ਚੱਲਦੇ ਉਹ ਲਗਾਤਾਰ ਭਾਰਤ ਦੇ ਨਾਲ ਗੈਰ-ਰਿਵਾਇਤੀ ਯੁੱਧ ’ਚ ਸ਼ਾਮਲ ਹੈ।

ਅਮਰੀਕੀ ਵਿਚਾਰਕ ਅਤੇ ਲੇਖਕ ਜੇਨੇਟ ਲੇਵੀ ਨੇ ਆਪਣੀ ਕਿਤਾਬ ‘ਨਿਰਮਿਤ ਯੁੱਧ: ਚਾਈਨਾਜ ਮਾਸਟਰ ਪਲਾਨ ਟੂ ਡਿਸਟਾਯ ’ਚ ਲਿਖੇ ਲੇਖ ’ਚ ਦੱਸਿਆ ਹੈ ਕਿ ਚੀਨੀ ਇਰਾਦਿਆਂ ’ਚ ਫੌਜ ਟਕਰਾਅ ਤੋਂ ਬਚਣ ਲਈ ਇਨ੍ਹਾਂ ਦੇਸ਼ਾਂ ਨੂੰ ਆਰਥਿਕ ਝਟਕੇ ਦੇਣਾ, ਵਿੱਤੀ ਵਿਵਸਥਾ ਨੂੰ ਨਿਸ਼ਾਨਾ ਬਣਾਉਣਾ, ਬੁਨਿਆਦੀ ਢਾਂਚੇ ਨੂੰ ਕਾਬੂ ’ਚ ਲੈਣਾ, ਸਾਈਬਰ ਹਮਲੇ ਅਤੇ ਰਾਜਨੀਤੀ ਪ੍ਰਚਾਰ ਆਦਿ ਸ਼ਾਮਲ ਹੈ। ਰਿਪੋਰਟ ਦੇ ਮੁਤਾਬਕ ਇਹ ਸਭ ਕੁੱਝ 1999 ’ਚ 2 ਚੀਨੀ ਅਧਿਕਾਰੀਆਂ ਦੀ ਸੁਝਾਈ ਰਣਨੀਤੀ ਦਾ ਨਤੀਜਾ ਹੈ ਜੋ ਉਨ੍ਹਾਂ ਨੇ ਅਮਰੀਕਾ ਨੂੰ ਬਰਖ਼ਾਸਤ ਕਰਨ ਲਈ ਚੀਨੀ ਸਰਕਾਰ ਦੇ ਸਾਹਮਣੇ ਰੱਖੇ ਸਨ।

ਇਨ੍ਹਾਂ ਉਪਾਅ ’ਚ ਅਮਰੀਕੀ ਸਹਿਯੋਗੀ ਭਾਰਤ ਦਾ ਇਸਤੇਮਾਲ ਕਰਨਾ ਵੀ ਸ਼ਾਮਲ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸੇ ਰਣਨੀਤੀ ਦੇ ਤਹਿਤ ਉਹ ਮੁੰਬਈ ’ਚ ਬਿਜਲੀ ਸੰਕਟ, ਸਾਂਝਾ ਪਾਣੀ ਦੇ ਸਰੋਤ ਦੀ ਵਿਭਿੰਨਤਾ ਅਤੇ ਭਾਰਤ ਦੇ ਕੱਟੜ ਦੁਸ਼ਮਣ ਪਾਕਿਸਤਾਨ ਦੇ ਨਾਲ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਲੇਖਕ ਜੇਨੇਟ ਲੇਵੀ ਨੇ ਕਿਹਾ ਕਿ ਭਾਰਤ-ਚੀਨ ਦਾ ਸੰਘਰਸ਼ ਜ਼ਮੀਨ ’ਤੇ ਜਿੰਨਾ ਦਿਖਦਾ ਹੈ, ਉਸ ਤੋਂ ਕਿਤੇ ਡੂੰਘਾ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਕ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਸਹਿਯੋਗੀ ਨੂੰ ਕੰਮਜ਼ੋਰ ਕਰਕੇ ਅਮਰੀਕਾ ਨੂੰ ਪਛਾੜਣ ਅਤੇ ਅਸਥਿਰ ਕਰਨ ਦੇ ਚੀਨੀ ਰਣਨੀਤੀ ਦਾ ਇਕ ਹਿੱਸਾ ਹੈ। ਅਜਿਹਾ ਕਰਨ ਨਾਲ ਚੀਨ ਮੰਨਦਾ ਹੈ ਕਿ ਉਹ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਗਠਜੋੜ ਰਣਨੀਤੀ ਨੂੰ ਲੈ ਕੇ ਟੱਕਰ ਦੇ ਸਕਦਾ ਹੈ।

 


author

Shyna

Content Editor

Related News