ਭਾਰਤ, ਅਰਜਨਟੀਨਾ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਵਚਨਬੱਧਤਾ ਜਤਾਈ

Saturday, Aug 27, 2022 - 05:59 PM (IST)

ਭਾਰਤ, ਅਰਜਨਟੀਨਾ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਵਚਨਬੱਧਤਾ ਜਤਾਈ

ਬਿਊਨਸ ਆਇਰਸ (ਏਜੰਸੀ)- ਭਾਰਤ ਅਤੇ ਅਰਜਨਟੀਨਾ ਨੇ ਅੱਤਵਾਦ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਰਜਨਟੀਨਾ ਦੇ ਵਿਦੇਸ਼ ਮੰਤਰੀ ਸੈਂਟੀਆਗੋ ਕੈਫਿਓਰੋ ਨੇ ਸ਼ੁੱਕਰਵਾਰ ਨੂੰ ਇੱਥੇ ਸਾਂਝੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਦੋਹਾਂ ਦੇਸ਼ਾਂ ਨੇ ਰੱਖਿਆ, ਪ੍ਰਮਾਣੂ ਊਰਜਾ ਅਤੇ ਪੁਲਾੜ ਵਰਗੇ ਰਣਨੀਤਕ ਖੇਤਰਾਂ 'ਚ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਪ੍ਰਤੀ ਵਚਨਬੱਧਤਾ ਦੁਹਰਾਈ।

PunjabKesari

ਦੋਹਾਂ ਨੇਤਾਵਾਂ ਨੇ ਬਹੁ-ਪੱਖੀ ਮੰਚਾਂ 'ਤੇ ਦੋਹਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਸਹਿਯੋਗ 'ਤੇ ਤਸੱਲੀ ਪ੍ਰਗਟਾਈ। ਜੈਸ਼ੰਕਰ ਦੀ ਪਹਿਲੀ ਅਧਿਕਾਰਤ ਯਾਤਰਾ ਦੀ ਸਮਾਪਤੀ ਤੋਂ ਬਾਅਦ ਜਾਰੀ ਇਕ ਬਿਆਨ 'ਚ ਕਿਹਾ ਗਿਆ, 'ਦੋਵੇਂ ਮੰਤਰੀ ਅੱਤਵਾਦ, ਸੁਰੱਖਿਆ, ਅੰਤਰਰਾਸ਼ਟਰੀ ਅਤੇ ਖੇਤਰੀ ਸ਼ਾਂਤੀ, ਜਲਵਾਯੂ ਪਰਿਵਰਤਨ, ਸਮਾਨ ਵਪਾਰ ਅਤੇ ਟਿਕਾਊ ਵਿਕਾਸ ਦੀਆਂ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਬਹੁ-ਪੱਖੀ ਸੰਸਥਾਵਾਂ ਵਿੱਚ ਨਜ਼ਦੀਕੀ ਸਹਿਯੋਗ 'ਤੇ ਸਹਿਮਤ ਹੋਏ।' ਬਿਆਨ ਦੇ ਅਨੁਸਾਰ ਮਹਾਮਾਰੀ ਦੇ ਦੌਰ ਤੋਂ ਬਾਅਦ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਦੇ ਵਿਚਕਾਰ ਭਾਰਤ ਅਤੇ ਅਰਜਨਟੀਨਾ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਬਿਆਨ 'ਚ ਕਿਹਾ ਗਿਆ ਹੈ, 'ਸਰਹੱਦ ਪਾਰ ਅੱਤਵਾਦ ਸਮੇਤ ਸਾਰੇ ਰੂਪਾਂ 'ਚ ਅੱਤਵਾਦ ਅੰਤਰਰਾਸ਼ਟਰੀ ਭਾਈਚਾਰੇ ਲਈ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਸ ਦਾ ਸਖ਼ਤੀ ਨਾਲ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ। ਦੋਵੇਂ ਦੇਸ਼ 2019 ਵਿੱਚ ਹਸਤਾਖਰ ਕੀਤੇ ਰੱਖਿਆ ਸਹਿਯੋਗ 'ਤੇ ਸਹਿਮਤੀ ਪੱਤਰ ਦੇ ਅਨੁਸਾਰ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ।


author

cherry

Content Editor

Related News