ਅਜਬ-ਗਜ਼ਬ : ਜਦੋਂ ਜਾਮਣੀ ਰੌਸ਼ਨੀ ਨਾਲ ਜਗਮਗਾਉਣ ਲੱਗਾ ਕੈਨੇਡਾ ਦਾ ਆਸਮਾਨ, ਨਜ਼ਾਰਾ ਦੇਖ ਹਰ ਕੋਈ ਹੋਇਆ ਹੈਰਾਨ

05/03/2023 10:51:24 PM

ਟੋਰੰਟੋ (ਇੰਟ.) : ਕੁਦਰਤ ਇੰਨੀ ਖੂਬਸੂਰਤ ਹੈ ਕਿ ਕਦੇ-ਕਦੇ ਇਸ ਦੀ ਸੁੰਦਰਤਾ ਬਿਆਨ ਕਰਨ ਲਈ ਤਸਵੀਰਾਂ ਵੀ ਘੱਟ ਪੈ ਜਾਂਦੀਆਂ ਹਨ। ਹੈਰਾਨੀ ਭਰੇ ਸੂਰਜ ਛੁਪਣ, ਜੰਮੇ ਹੋਏ ਝਰਨੇ ਅਤੇ ਫੁੱਲਾਂ ਨਾਲ ਭਰੇ ਖੇਤਾਂ ਤੱਕ ਕੁਦਰਤ ਦੀ ਸੁੰਦਰਤ ਨੂੰ ਦੇਖਣ ਨਾਲ ਕੋਈ ਕਿੱਥੇ ਥੱਕ ਸਕਦਾ ਹੈ। ਹੁਣ ਹਾਲ ਹੀ 'ਚ ਸੋਸ਼ਲ ਮੀਡੀਆ ’ਤੇ ਨੇਚਰ ਨਾਲ ਜੁੜਿਆ ਇਕ ਹੋਰ ਕਲਿਪ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੈਨੇਡਾ ਦੇ ਮੈਨੀਟੋਬਾ 'ਚ ਜਾਮਣੀ ਰੰਗ ਦੇ ਅਰੋਰਾ ਬੋਰੇਲਿਸ ਨੂੰ ਫਿਲਮਾਇਆ ਗਿਆ ਹੈ। ਕੈਨੇਡਾ 'ਚ ਹੋਈ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ : 10 ਲੱਖ ਰੋਹਿੰਗਿਆ ਬੰਗਲਾਦੇਸ਼ ਲਈ ਬਣੇ ਸਮੱਸਿਆ, ਭਾਰਤ ਨੂੰ ਅਪੀਲ- ਵਾਪਸ ਮਿਆਂਮਾਰ ਭੇਜਣ 'ਚ ਕਰੋ ਮਦਦ

ਅਵਿਸ਼ਵਾਸ਼ਯੋਗ ਤੌਰ ’ਤੇ ਉੱਜਵਲ ਜਾਮਣੀ ਰੌਸ਼ਨੀ, ਸੂਰਜ ਦੇ ਲਾਲ ਅਰੋਰਾ ਨਾਲ ਇੰਟਰੈਕਸ਼ਨ ਕਾਰਨ ਹੁੰਦੀ ਹੈ। ਇਕ ਰੇਡਿਟ ਯੂਜ਼ਰ ਨੇ ਇਹ ਦਾਅਵਾ ਕੀਤਾ ਹੈ। ਉਸ ਨੇ ਇਕ ਸ਼ਾਨਦਾਰ ਵੀਡੀਓ ਵੀ ਸ਼ੂਟ ਕੀਤਾ ਹੈ, ਜਿਸ ਵਿੱਚ ਜਾਮਣੀ ਤੇ ਹਰੇ ਰੰਗ ਦੀ ਰੌਸ਼ਨੀ ਨਜ਼ਰ ਆ ਰਹੀ ਹੈ। ਇਸ ਨਾਲ ਪੂਰਾ ਆਸਮਾਨ ਜਗਮਗਾ ਉੱਠਿਆ ਹੈ।

ਇਹ ਵੀ ਪੜ੍ਹੋ : ਭਾਰਤ 'ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣ ਕੇ ਤਿਆਰ, ਜਾਣੋ ਕਦੋਂ ਖੁੱਲ੍ਹੇਗਾ ਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ?

ਇਸ ਸ਼ਾਨਦਾਰ ਵੀਡੀਓ ਨੂੰ ਸ਼ੇਅਰ ਹੋਣ ਤੋਂ ਬਾਅਦ 500+ ਲਾਈਕਸ ਮਿਲ ਚੁੱਕੇ ਹਨ। ਕਈ ਲੋਕ ਇਸ ਖੂਬਸੂਰਤ ਪੋਸਟ ’ਤੇ ਰੱਜ ਕੇ ਰਿਐਕਸ਼ਨ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਕੀ ਇਹ ਇਕ ਸਾਲ ਵਿੱਚ ਇਕ ਵਾਰ ਹੁੰਦਾ ਹੈ ਤਾਂ ਕਈਆਂ ਨੇ ਇਸ ਨੂੰ ਬੇਹੱਦ ਖੂਬਸੂਰਤ ਦੱਸਿਆ। ਇਕ ਨੇ ਕਿਹਾ ਕਿ ਇਹ ਤਾਂ ਕਿਸੇ ਕੰਪਿਊਟਰ ਸਕ੍ਰੀਨ ਵਰਗਾ ਲੱਗ ਰਿਹਾ ਹੈ। ਦੱਸ ਦੇਈਏ ਕਿ ਪੁਲਾੜ ਦੇ ਸੌਰ ਤੂਫਾਨ ਕਾਰਨ ਧਰਤੀ ’ਤੇ ਜ਼ਿਆਦਾਤਰ ਅਜਿਹੇ ਨਜ਼ਾਰੇ ਦੇਖਣ ਨੂੰ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਸੀਕਾ ਨਵੀਸ ਗ੍ਰਿਫ਼ਤਾਰ

ਇਸ ਵਿੱਚ ਬਲੈਕਆਊਟ, ਸੈਟੇਲਾਈਟ ਅਤੇ ਪਾਵਰ ਗ੍ਰਿਡ ਵਰਗੀਆਂ ਮੁਸ਼ਕਿਲਾਂ ਵੀ ਸ਼ਾਮਲ ਹਨ। ਇਹ ਤਾਂ ਹੀ ਨਜ਼ਰ ਆਉਂਦਾ ਹੈ ਜਦੋਂ ਇਕ ਵੱਡਾ ਤੂਫਾਨ ਧਰਤੀ ਨਾਲ ਟਕਰਾਉਂਦਾ ਹੈ ਪਰ ਜੇਕਰ ਤੂਫਾਨ ਹਲਕਾ ਹੋਵੇ ਤਾਂ ਧਰਤੀ ਦੇ ਧਰੁਵਾਂ ’ਤੇ ਸ਼ਾਨਦਾਰ ਲਾਈਟਾਂ ਵੀ ਨਜ਼ਰ ਆਉਣ ਲੱਗਦੀਆਂ ਹਨ। ਅਜਿਹਾ ਹੀ ਕੁਝ ਕੈਨੇਡਾ 'ਚ ਵੀ ਦੇਖਣ ਨੂੰ ਮਿਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News