ਦੇਖਦੇ ਹੀ ਦੇਖਦੇ ਧੱਸ ਚੱਲਾ ਸੀ ਇਲਾਕਾ! ਸ਼ਹਿਰ ''ਚ ਪਈਆਂ ਭਾਜੜਾਂ, ਸ਼ੰਘਾਈ ''ਚ ਬਣਿਆ ਵੱਡਾ Sinkhole (Video)
Thursday, Feb 12, 2026 - 05:00 PM (IST)
ਸ਼ੰਘਾਈ : ਚੀਨ ਦੇ ਸ਼ੰਘਾਈ ਸ਼ਹਿਰ ਤੋਂ ਇਕ ਰੂਹ ਕੰਬਾਊ ਵੀਡੀਓ ਸਾਹਮਣੇ ਆਈ ਹੈ, ਜਿੱਥੇ ਇਕ ਨਿਰਮਾਣ ਅਧੀਨ ਸੜਕ ਅਚਾਨਕ ਜ਼ਮੀਨ ਦੇ ਅੰਦਰ ਧਸ ਗਈ। ਇਸ ਭਿਆਨਕ ਘਟਨਾ ਦੌਰਾਨ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ 'ਤੇ ਪਹਿਲਾਂ ਤਰੇੜਾਂ ਆਈਆਂ ਅਤੇ ਫਿਰ ਪੂਰੀ ਦੀ ਪੂਰੀ ਸੜਕ ਇੱਕ ਡੂੰਘੇ ਖੱਡੇ (ਸਿੰਕਹੋਲ) ਵਿੱਚ ਤਬਦੀਲ ਹੋ ਗਈ, ਜਿਸ ਨੇ ਨੇੜਲੀਆਂ ਬਣਤਰਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ।

ਮੈਟਰੋ ਨਿਰਮਾਣ ਕਾਰਨ ਵਾਪਰਿਆ ਹਾਦਸਾ!
ਇਹ ਹਾਦਸਾ ਸ਼ੰਘਾਈ ਦੇ ਕਿਊਕਸਿਨ ਰੋਡ ਅਤੇ ਲਿਆਨ ਰੋਡ ਦੇ ਜੰਕਸ਼ਨ 'ਤੇ ਵਾਪਰਿਆ, ਜਿੱਥੇ ਨਵੀਂ ਮੈਟਰੋ ਲਾਈਨ ਲਈ ਜ਼ਮੀਨ ਹੇਠਾਂ ਖੁਦਾਈ ਦਾ ਕੰਮ ਚੱਲ ਰਿਹਾ ਸੀ। ਸਥਾਨਕ ਮੀਡੀਆ ਮੁਤਾਬਕ ਸੋਸ਼ਲ ਮੀਡੀਆ ਵਰਤੋਂਕਾਰਾਂ ਦਾ ਕਹਿਣਾ ਹੈ ਕਿ ਨੇੜਲੇ ਸਬਵੇਅ ਨਿਰਮਾਣ ਵਾਲੀ ਥਾਂ 'ਤੇ ਲੀਕ ਹੋਣ ਕਾਰਨ ਇਹ ਜ਼ਮੀਨ ਧਸੀ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਚੀਨ ਵਿੱਚ ਵੱਧ ਰਿਹਾ ਹੈ ਸਿੰਕਹੋਲ ਦਾ ਖਤਰਾ
ਸਰੋਤਾਂ ਅਨੁਸਾਰ, ਚੀਨ ਵਿੱਚ ਸਿੰਕਹੋਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਾਲ 2017 ਤੋਂ 2023 ਦੇ ਅੰਕੜੇ ਦੱਸਦੇ ਹਨ ਕਿ ਚੀਨ ਵਿੱਚ 72 ਫੀਸਦੀ ਸਿੰਕਹੋਲ ਮਨੁੱਖੀ ਗਤੀਵਿਧੀਆਂ, ਜਿਵੇਂ ਕਿ ਨਿਰਮਾਣ ਕਾਰਜਾਂ ਵਿੱਚ ਨੁਕਸ ਅਤੇ ਪੁਰਾਣੇ ਬੁਨਿਆਦੀ ਢਾਂਚੇ ਕਾਰਨ ਹੁੰਦੇ ਹਨ। ਚੀਨ ਦਾ ਬਹੁਤ ਸਾਰਾ ਹਿੱਸਾ 'ਕਾਰਸਟ' (karst) ਖੇਤਰ ਵਿੱਚ ਆਉਂਦਾ ਹੈ, ਜਿੱਥੇ ਚੂਨਾ ਪੱਥਰ ਵਰਗੀਆਂ ਚੱਟਾਨਾਂ ਪਾਣੀ ਕਾਰਨ ਹੌਲੀ-ਹੌਲੀ ਖੁਰ ਜਾਂਦੀਆਂ ਹਨ ਅਤੇ ਅੰਦਰੋਂ ਖੋਖਲੀਆਂ ਹੋ ਜਾਂਦੀਆਂ ਹਨ। ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ, ਜ਼ਮੀਨ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਮਾੜੇ ਨਿਰਮਾਣ ਕਾਰਜਾਂ ਨੇ ਇਸ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਫਿਲਹਾਲ ਸ਼ੰਘਾਈ ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਜਾਰੀ ਹੈ।
BREAKING:
— Current Report (@Currentreport1) February 12, 2026
🇨🇳 A massive sinkhole suddenly opened in Shanghai, China swallowing a large section of roadway. pic.twitter.com/90RrKh6aJf
ਪੁਰਾਣੀਆਂ ਘਟਨਾਵਾਂ
• 2024 (ਜਨਵਰੀ): ਸ਼ੰਘਾਈ ਦੇ ਮਿਨਹਾਂਗ ਜ਼ਿਲ੍ਹੇ ਵਿੱਚ ਸੀਵਰੇਜ ਪਾਈਪ ਫਟਣ ਕਾਰਨ ਸੜਕ 10 ਮੀਟਰ ਤੱਕ ਧਸ ਗਈ ਸੀ।
• 2020: ਦੱਖਣੀ-ਪੱਛਮੀ ਚੀਨ (ਸਿਚੁਆਨ ਸੂਬੇ) ਵਿੱਚ ਇੱਕ ਵਿਸ਼ਾਲ ਸਿੰਕਹੋਲ ਨੇ 21 ਖੜ੍ਹੀਆਂ ਕਾਰਾਂ ਨੂੰ ਆਪਣੇ ਅੰਦਰ ਨਿਗਲ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
