ਅਮਰੀਕੀ ਬਜਟ ''ਚ ਵੱਡਾ ਫੇਰਬਦਲ! ਰੱਖਿਆ ਬਜਟ ''ਚ ਇਤਿਹਾਸਕ ਵਾਧੇ ਦੀ ਤਿਆਰੀ

Friday, Apr 03, 2026 - 11:04 AM (IST)

ਅਮਰੀਕੀ ਬਜਟ ''ਚ ਵੱਡਾ ਫੇਰਬਦਲ! ਰੱਖਿਆ ਬਜਟ ''ਚ ਇਤਿਹਾਸਕ ਵਾਧੇ ਦੀ ਤਿਆਰੀ

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਲ 2027 ਦਾ ਬਜਟ ਪ੍ਰਸਤਾਵ ਜਾਰੀ ਕਰਨ ਜਾ ਰਿਹਾ ਹੈ, ਜਿਸ ਵਿੱਚ ਰੱਖਿਆ ਖਰਚਿਆਂ ਨੂੰ ਵਧਾ ਕੇ 1,500 ਅਰਬ ਅਮਰੀਕੀ ਡਾਲਰ (1.5 ਟ੍ਰਿਲੀਅਨ) ਕਰਨ ਦੀ ਯੋਜਨਾ ਹੈ। ਇਹ ਦਹਾਕਿਆਂ ਵਿੱਚ ਰੱਖਿਆ ਖੇਤਰ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਵਾਧਾ ਹੋ ਸਕਦਾ ਹੈ।

ਫੌਜੀ ਆਧੁਨਿਕੀਕਰਨ ਸਰਵਉੱਚ ਤਰਜੀਹ 

ਇਹ ਬਜਟ ਯੋਜਨਾ ਅਜਿਹੇ ਸਮੇਂ ਪੇਸ਼ ਕੀਤੀ ਜਾ ਰਹੀ ਹੈ ਜਦੋਂ ਅਮਰੀਕਾ ਘਰੇਲੂ ਪ੍ਰੋਗਰਾਮਾਂ ਦੀ ਬਜਾਏ ਫੌਜੀ ਨਿਵੇਸ਼ 'ਤੇ ਵੱਧ ਧਿਆਨ ਦੇ ਰਿਹਾ ਹੈ । ਈਰਾਨ 'ਤੇ ਹਮਲੇ ਤੋਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤੇ ਸਨ ਕਿ ਉਹ 21ਵੀਂ ਸਦੀ ਦੇ ਖ਼ਤਰਿਆਂ ਦੇ ਅਨੁਕੂਲ ਫੌਜ ਦੇ ਆਧੁਨਿਕੀਕਰਨ ਲਈ ਰੱਖਿਆ ਖਰਚ ਵਧਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰੱਖਿਆ ਮੰਤਰਾਲੇ 'ਪੈਂਟਾਗਨ' ਨੇ ਜੰਗ ਦੇ ਯਤਨਾਂ, ਹਥਿਆਰਾਂ ਅਤੇ ਸਪਲਾਈ ਦੀ ਪੂਰਤੀ ਲਈ ਪਿਛਲੇ ਮਹੀਨੇ 200 ਅਰਬ ਡਾਲਰ ਦੇ ਵਾਧੂ ਖਰਚੇ ਦਾ ਪ੍ਰਸਤਾਵ ਦਿੱਤਾ ਸੀ।

 ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਪ੍ਰਸ਼ਾਸਨ ਛੁਪਾ ਰਿਹੈ 'ਮੌਤਾਂ ਦਾ ਅੰਕੜਾ! ਅਮਰੀਕਾ-ਈਰਾਨ ਜੰਗ 'ਚ ਵੱਡਾ ਖੁਲਾਸਾ

ਘਰੇਲੂ ਸਹੂਲਤਾਂ 'ਚ ਵੱਡੀ ਕਟੌਤੀ 

ਬਜਟ ਵਿੱਚ ਰੱਖਿਆ ਖਰਚ ਵਧਾਉਣ ਲਈ ਅਮਰੀਕੀ ਪ੍ਰਸ਼ਾਸਨ ਨੇ ਕਈ ਘਰੇਲੂ ਪ੍ਰੋਗਰਾਮਾਂ ਦੇ ਬਜਟ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਵ੍ਹਾਈਟ ਹਾਊਸ ਵਿੱਚ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਅਸੀਂ ਜੰਗ ਲੜ ਰਹੇ ਹਾਂ। ਅਸੀਂ 'ਡੇ-ਕੇਅਰ' (ਬੱਚਿਆਂ ਦੀ ਸੰਭਾਲ ਦੇ ਕੇਂਦਰ) ਵਰਗੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ"। ਰਾਸ਼ਟਰਪਤੀ ਟਰੰਪ ਨੇ ਅੱਗੇ ਕਿਹਾ ਕਿ ਸੰਘੀ (ਫੈਡਰਲ) ਪੱਧਰ 'ਤੇ ਡੇ-ਕੇਅਰ ਅਤੇ ਮੈਡੀਕਲ ਦੇਖਭਾਲ ਵਰਗੀਆਂ ਨਿੱਜੀ ਯੋਜਨਾਵਾਂ ਦਾ ਖਰਚਾ ਉਠਾਉਣਾ ਸੰਭਵ ਨਹੀਂ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਰਾਜ ਪੱਧਰ 'ਤੇ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਬੋਝ ਕੇਂਦਰੀ ਬਜਟ 'ਤੇ ਨਹੀਂ ਪਾਇਆ ਜਾ ਸਕਦਾ। ਟਰੰਪ ਦੇ ਇਸ ਫੈਸਲੇ ਕਾਰਨ ਅਮਰੀਕੀ ਕਾਂਗਰਸ ਵਿੱਚ ਤਿੱਖੀ ਬਹਿਸ ਅਤੇ ਟਕਰਾਅ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇੱਕ ਪਾਸੇ ਜਿੱਥੇ ਫੌਜੀ ਤਾਕਤ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਆਮ ਜਨਤਾ ਦੀਆਂ ਬੁਨਿਆਦੀ ਸਹੂਲਤਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News