ਤੇਲ ਅਵੀਵ ''ਚ ਭਾਰਤੀ ਅੰਬੈਸੀ ਨੇੜੇ ਆ ਡਿੱਗਾ ਮਿਜ਼ਾਈਲ ਦਾ ਟੁਕੜਾ ! ਧਮਾਕੇ ਨਾਲ ਕੰਬ ਗਿਆ ਇਲਾਕਾ
Wednesday, Apr 01, 2026 - 12:15 PM (IST)
ਇੰਟਰਨੈਸ਼ਨਲ ਡੈਸਕ- ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਜੰਗ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਮਿਡਲ ਈਸਟ 'ਚ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ। ਇਸੇ ਦੌਰਾਨ ਇਜ਼ਰਾਈਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਲ ਅਵੀਵ 'ਚ ਭਾਰਤੀ ਅੰਬੈਸੀ ਦੇ ਨੇੜੇ ਇਕ ਇਰਾਨੀ ਮਿਜ਼ਾਈਲ ਦਾ ਟੁਕੜਾ ਡਿੱਗਾ ਹੈ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਇਸ ਮਿਜ਼ਾਈਲ ਨੂੰ ਹਵਾ ਵਿਚਾਲੇ ਹੀ ਏਅਰ ਡਿਫੈਂਸ ਸਿਸਟਮ ਵੱਲੋਂ ਇੰਟਰਸੈਪਟ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਇਹ ਹਵਾ 'ਚ ਹੀ ਤਬਾਹ ਹੋ ਗਈ ਤੇ ਇਸ ਦਾ ਟੁਕੜਾ ਸ਼ਹਿਰ 'ਚ ਸੜਕ 'ਤੇ ਆ ਡਿੱਗਾ, ਜਿਸ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ
ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਇਰਾਨੀ ਸੁਪਰੀਮ ਲੀਡਰ ਆਯਾਤੁੱਲਾ ਖਾਮੇਨੇਈ ਦੀ ਇਜ਼ਰਾਈਲੀ-ਅਮਰੀਕੀ ਹਮਲੇ 'ਚ ਮੌਤ ਮਗਰੋਂ ਇਰਾਨ ਨੇ ਇਜ਼ਰਾਈਲ ਸਣੇ ਪੂਰੇ ਮਿਡਲ 'ਚ ਸਥਿਤ ਅਮਰੀਕੀ ਫੌਜੀ ਅੱਡਿਆਂ 'ਤੇ ਤਾਬੜਤੋੜ ਹਮਲੇ ਕੀਤੇ, ਜਿਸ ਮਗਰੋਂ ਇਹ ਜੰਗ ਹੋਰ ਭਿਆਨਕ ਹੋ ਗਈ ਤੇ ਹੁਣ ਤੱਕ ਦੋਵਾਂ ਪਾਸਿਓਂ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਅਰਬਾਂ-ਖਰਬਾਂ ਦਾ ਨੁਕਸਾਨ ਹੋਇਆ ਹੈ। ਇਸ ਹਮਲੇ ਤੋਂ ਪਤਾ ਲੱਗਦਾ ਹੈ ਕਿ ਇਹ ਜੰਗ ਹਾਲੇ ਹੋਰ ਲੰਬੀ ਚੱਲੇਗੀ ਤੇ ਇਸ ਦੇ ਖ਼ਤਮ ਹੋਣ ਦੇ ਫਿਲਹਾਲ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀ ਮੁਲਾਜ਼ਮਾਂ ਦੀ ਰਾਤੋ-ਰਾਤ ਹੋ ਗਈ 'ਛੁੱਟੀ' ! Tech ਖੇਤਰ ਦੀ ਦਿੱਗਜ ਕੰਪਨੀ ਨੇ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
