ਰੂਸ ''ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲਿਆਂ ''ਚ ਹੋਇਆ ਵਾਧਾ

Saturday, Jan 29, 2022 - 02:23 AM (IST)

ਰੂਸ ''ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲਿਆਂ ''ਚ ਹੋਇਆ ਵਾਧਾ

ਮਾਸਕੋ-ਰੂਸ 'ਚ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 98,000 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਹਾਲਾਂਕਿ ਕ੍ਰੈਮਲਿਨ (ਰਾਸ਼ਟਰਪਤੀ ਦਫ਼ਤਰ) ਮੁਤਾਬਕ ਅਸਲ ਗਿਣਤੀ ਇਸ ਤੋਂ ਬਹੁਤ ਜ਼ਿਆਦਾ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਜ਼ਿਆਦਾਤਰ ਇਨਫੈਕਸ਼ਨ ਓਮੀਕ੍ਰੋਨ ਵੇਰੀਐਂਟ ਦਾ ਪ੍ਰਕੋਪ ਦੇਸ਼ 'ਚ ਜਾਰੀ ਹੈ।

ਇਹ ਵੀ ਪੜ੍ਹੋ : ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ

ਰੂਸ ਦੇ ਸਰਕਾਰੀ ਕੋਰੋਨਾ ਵਾਇਰਸ ਕਾਰਜ ਬਲ ਨੇ ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ 'ਚ 98,040 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਹਾਲ ਦੇ ਹਫ਼ਤੇ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਹਨ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਗਿਣਤੀ ਜ਼ਿਆਦਾ ਹੈ। ਕਈ ਸਾਰੇ ਲੋਕ ਜਾਂਚ ਨਹੀਂ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ 'ਚ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਹੁੰਦਾ ਹੈ। ਪੇਸਕੋਵ ਨੇ ਕਿਹਾ ਕਿ ਰੂਸ 'ਚ ਇਨਫੈਕਟਿਡਾਂ ਦੀ ਗਿਣਤੀ ਅਮਰੀਕਾ, ਪੱਛਮੀ ਯੂਰਪੀਨ ਦੇਸ਼ਾਂ ਦੀ ਤੁਲਨਾ 'ਚ ਬਹੁਤ ਘੱਟ ਹੈ, ਇਸ ਲਈ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮਾਮਲੇ ਹੋਰ ਵਧਣਗੇ।

ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ

ਕ੍ਰੈਮਲਿਨ ਦੇ ਬੁਲਾਰੇ ਨੇ ਇਹ ਵੀ ਮੰਨਿਆ ਹੈ ਕਿ ਪ੍ਰਸ਼ਾਸਨ 'ਚ ਬਹੁਤ ਸਾਰੇ ਲੋਕ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਪੇਸਕੋਵ ਨੇ ਕਿਹਾ ਕਿ ਜ਼ਿਆਦਾਤਰ ਲੋਕ ਇਕਾਂਤਵਾਸ 'ਚ ਰਹਿ ਕੇ ਵੀ ਘਰੋਂ ਕੰਮ ਕਰਨਾ ਜਾਰੀ ਰੱਖੇ ਹਨ। ਰੂਸ 'ਚ ਕੋਰੋਨਾ ਇਨਫੈਕਸ਼ਨ ਲਗਭਗ ਤਿੰਨ ਮਹੀਨੇ ਪਹਿਲਾ ਵਧਣੀ ਸ਼ੁਰੂ ਹੋਈ, ਰੋਜ਼ਾਨਾ ਨਵੇਂ ਮਾਮਲੇ 10 ਜਨਵਰੀ ਨੂੰ ਲਗਭਗ 15,000 ਸਨ ਜੋ ਵਧ ਕੇ ਸ਼ੁੱਕਰਵਾਰ ਨੂੰ ਲਗਭਗ 1,00,000 ਹੋ ਗਏ।

ਇਹ ਵੀ ਪੜ੍ਹੋ : ਥਾਈਲੈਂਡ 'ਚ ਕੋਰੋਨਾ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News