ਸੱਤਾ ''ਚ ਆਉਣ ''ਤੇ ਪਾਠਕ੍ਰਮ ''ਚ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਕਰਾਂਗੇ ਸ਼ਾਮਲ : ਇਮਰਾਨ

Wednesday, Jul 19, 2023 - 03:53 PM (IST)

ਸੱਤਾ ''ਚ ਆਉਣ ''ਤੇ ਪਾਠਕ੍ਰਮ ''ਚ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਕਰਾਂਗੇ ਸ਼ਾਮਲ : ਇਮਰਾਨ

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ 'ਤ ਪਾਠਕ੍ਰਮ ਵਿਚ ਸੀਰਤ-ਉਨ-ਨਬੀ ਤੋਂ ਇਲਾਵਾ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।

PunjabKesari

ਖਾਨ ਨੇ ਆਪਣੇ ਟਵੀਟ ਵਿੱਚ ਕਿਹਾ, “ਇੰਸ਼ਾਅੱਲ੍ਹਾ ਜਦੋਂ ਪੀ.ਟੀ.ਆਈ. ਸੱਤਾ ਵਿੱਚ ਵਾਪਸ ਆਵੇਗੀ ਤਾਂ ਅਸੀਂ ਸਕੂਲੀ ਪਾਠਕ੍ਰਮ ਵਿੱਚ ਸੀਰਤ-ਉਨ-ਨਬੀ ਦੇ ਇਲਾਵਾ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਵੀ ਸ਼ਾਮਲ ਕਰਾਂਗੇ।” ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਨਾਗਰਿਕ ਨੂੰ ਸਮਝਣਾ ਹੋਵੇਗਾ ਕਿ ਅਸਲ ਆਜ਼ਾਦੀ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਉਹ ਸੰਵਿਧਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਅਧਿਕਾਰਾਂ ਨੂੰ ਸਮਝਣ ਅਤੇ ਫਿਰ ਉਨ੍ਹਾਂ ਅਧਿਕਾਰਾਂ ਦੀ ਰਾਖੀ ਲਈ ਤਿਆਰ ਹੋਣ।


author

cherry

Content Editor

Related News