PM ਮੋਦੀ ਦੀ ਅਮਰੀਕਾ ਫੇਰੀ ਦੇ ਮੱਦੇਨਜ਼ਰ NID ਤੇ IMF ਵੱਲੋਂ ਕੈਲੀਫੋਰਨੀਆ 'ਚ ਕਰਵਾਇਆ ਗਿਆ ਸੰਮੇਲਨ
Wednesday, Jun 21, 2023 - 05:33 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 21 ਜੂਨ (ਭਾਵ ਅੱਜ) 2023 ਤੋਂ ਸ਼ੁਰੂ ਹੋਣ ਵਾਲੀ ਇਤਿਹਾਸਕ ਅਮਰੀਕਾ ਫੇਰੀ ਦਾ ਸਵਾਗਤ ਕਰਨ ਲਈ ਸਿਲੀਕਾਨ ਵੈਲੀ ਦੇ ਟੈੱਕ-ਲੀਡਰਾਂ, ਜਿਨ੍ਹਾਂ 'ਚ ਨਾਮੀ ਕੰਪਨੀਆਂ ਦੇ ਸੀ.ਈ.ਓ, ਵਾਈਸ-ਪ੍ਰੈਸੀਡੈਂਟ, ਅਤੇ ਪ੍ਰਮੁੱਖ ਕੰਪਨੀਆਂ ਦੇ ਗਲੋਬਲ ਹੈੱਡ ਸ਼ਾਮਲ ਸਨ, ਨੇ 17 ਜੂਨ ਨੂੰ ਐੱਨ.ਆਈ.ਡੀ. ਫਾਊਂਡੇਸ਼ਨ ਅਤੇ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੁਆਰਾ ਸੈਨ ਜੋਸ, ਕੈਲੀਫੋਰਨੀਆ ਵਿਖੇ ਆਯੋਜਿਤ ਕੀਤੀ ਗਈਗੋਲਮੇਜ਼ ਕਾਨਫਰੰਸ 'ਚ ਹਿੱਸਾ ਲਿਆ। ਇਸ ਗੋਲਮੇਜ਼ ਕਾਨਫਰੰਸਦਾ ਵਿਸ਼ਾ, 'ਭਾਰਤ-ਅਮਰੀਕਾ ਭਾਈਵਾਲੀ: ਨਵੀਂ ਵਿਸ਼ਵ ਤਕਨੀਕੀ ਵਿਵਸਥਾ ਦੀ ਕੁੰਜੀ' ਸੀ।
ਧਿਆਨ ਦੇਣ ਯੋਗ ਹੈ ਕਿ ਇਹ ਕਾਨਫਰੰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.) ਦੀ ਆਗਾਮੀ ਇਤਿਹਾਸਕ ਫੇਰੀ ਦੇ ਮੱਦੇਨਜ਼ਰ ਯੂ.ਐਸ.ਏ ਵਿਖੇ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਦਾ ਆਗਾਜ਼, ਯਾਨੀ ਕਿ ਪਹਿਲਾ ਇਵੈਂਟ (ਕਰਟਨ ਰੇਜ਼ਰ) ਸੀ। ਇਸ ਕਾਨਫਰੰਸ ਦੌਰਾਨ, ਟੈੱਕ- ਲੀਡਰਾਂ ਨੇ ਇੱਕ ਸਾਂਝੇ ਬਿਆਨ ' ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਲਈ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਦੁਵੱਲੀ ਮੀਟਿੰਗ ਦੋਵਾਂ ਦੇਸ਼ਾਂ ਲਈ ਸਾਂਝੇਦਾਰੀ ਦੇ ਨਵੇਂ ਰਾਹ ਖੋਲ੍ਹੇਗੀ।
ਕੈਲੀਫੋਰਨੀਆ ਦੇ ਅਟਾਰਨੀ-ਜਨਰਲ ਰੋਬ ਬੋਂਟਾ ਨੇ ਆਈ.ਐੱਮ.ਐੱਫ ਦੇ ਕਨਵੀਨਰ ਅਤੇ ਐੱਨ.ਆਈ.ਡੀ ਦੇ ਚੀਫ ਪੈਟਰਨ ਸਤਨਾਮ ਸਿੰਘ ਸੰਧੂ ਅਤੇ ਐੱਨ.ਆਈ.ਡੀ ਦੇ ਸੰਸਥਾਪਕ ਪ੍ਰੋਫੈਸਰ ਹਿਮਾਨੀ ਸੂਦ ਦੇ ਨਾਲ ਇਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਕਾਨਫਰੰਸ 'ਚ ਸ਼ਾਮਲ ਹੋਣ ਵਾਲੇ ਸਿਲੀਕਾਨ ਵੈਲੀ ਦੇ ਪ੍ਰਮੁੱਖ ਟੈੱਕ-ਲੀਡਰਾਂ 'ਚ ਗਲੋਬਲ ਹੈੱਡ ਏ.ਆਈ. ਨੈਸ਼ਨਸ, ਐੱਨ.ਵੀ.ਆਈ.ਡੀ ਸ਼੍ਰੀਮਤੀ ਸ਼ਿਲਪਾ ਕੋਲਹਟਕਰ; ਉਤਪਾਦ ਅਤੇ ਇੰਜੀਨੀਅਰਿੰਗ ਦੇ ਪ੍ਰਧਾਨ, ਜ਼ੂਮ ਵੀਡੀਓ ਸੰਚਾਰ;ਵੇਲਚਾਮੀ ਸੰਕਰਲਿੰਗਮ ਗਮ, ਆਲੋਕ ਅਗਰਵਾਲ- Scry-AI ਵਿਖੇ ਸੀ.ਈ.ਓ;ਰਸ਼ਮੀ ਸਿੰਘਲ, ਸੀਨੀਅਰ ਟੈਕਨੀਕਲ ਰਿਕਰੂਟਰ (ਲਿੰਕਡਇਨ); ਨੀਤੂ ਨੰਦਾ, ਸੀਨੀਅਰ ਵੀਪੀ ਬੈਂਕ ਆਫ ਅਮਰੀਕਾ ਅਤੇ ਸੈਮੀ ਸਿੱਧੂ, ਈਵੈਂਚੁਅਲ ਦੇ ਸੀ.ਈ.ਓ ਅਤੇ ਸਹਿ-ਸੰਸਥਾਪਕ, ਜੌਹਲ, ਵੈਂਡੀਜ਼ ਪੈਸੀਫਿਕ ਦੇ ਸੀ.ਈ.ਓ;ਕੈਲੀਫੋਰਨੀਆ 'ਚ ਪੰਨੂ ਡੈਂਟਲ ਗਰੁੱਪ ਦੇ ਸੀ.ਈ.ਓ., ਡਾ: ਦਲਵੀਰ ਪੰਨੂ;ਜੀਵਨ ਜ਼ੁਤਸ਼ੀ, ਗਲੋਬਲ ਆਰਗੇਨਾਈਜ਼ੇਸ਼ਨ ਆਫ਼ ਦਾ ਪੀਪਲ ਆਫ਼ ਇੰਡੀਅਨ ਓਰੀਜਨ (ਜੀ.ਓ.ਪੀ.ਆਈ.ਓ.) ਦੇ ਸਿਲੀਕਾਨ ਵੈਲੀ ਚੈਪਟਰ ਦੇ ਸੰਸਥਾਪਕ; ਨੀਰਜ ਭਾਟੀਆ, ਸੀ.ਪੀ.ਏ ਅਤੇ ਐੱਫ.ਸੀ.ਏ (ਭਾਟੀਆ ਐਂਡ ਸੀ.ਓ.) ਆਦਿ ਸ਼ਾਮਲ ਸਨ।
ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੋਬ ਬੋਂਟਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਭਾਰਤ 'ਚ ਸਗੋਂ ਸੰਯੁਕਤ ਰਾਜ ਅਮਰੀਕਾ 'ਚ ਇੱਕ ਪ੍ਰਸਿੱਧ ਨੇਤਾ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਆਲਮੀ ਮੁੱਦਿਆਂ ਲਈ ਵਿਸ਼ਵ ਨੂੰ ਇੱਕਜੁੱਟ ਕਰਨ ਲਈ ਕੁਝ ਚੰਗੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ,“ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕਰ ਰਿਹਾ ਹੈ। ਭਾਰਤ ਇੱਕ ਉਭਰਦੀ ਆਰਥਿਕ ਸ਼ਕਤੀ ਹੈ ਅਤੇ ਅਮਰੀਕਾ ਸਮੇਤ ਹਰ ਦੇਸ਼ ਭਾਰਤ ਨੂੰ ਉਭਰਦੇ ਸੰਸਾਰ 'ਚ ਆਪਣਾ ਭਾਈਵਾਲ ਬਣਾਉਣ ਦੀ ਉਮੀਦ ਕਰ ਰਿਹਾ ਹੈ।“
ਰੋਬ ਬੋਂਟਾ ਨੇ ਅੱਗੇ ਕਿਹਾ, “ਕੈਲੀਫੋਰਨੀਆ ਲਈ, ਵਿਭਿੰਨਤਾ ਇੱਕ ਤਾਕਤ ਹੈ ਅਤੇ ਦੁਨੀਆ ਦੇ ਹਰ ਕੋਨੇ ਤੋਂ ਲੋਕ ਇੱਥੇ ਨਿਰਮਾਣ, ਨਵੀਨਤਾ ਅਤੇ ਰਚਨਾ ਕਰਨ ਲਈ ਆਉਂਦੇ ਹਨ। ਭਾਰਤ-ਅਮਰੀਕੀ ਭਾਈਚਾਰਾ ਕੈਲੀਫੋਰਨੀਆ ਦੀ ਇੱਕ ਵੱਡੀ ਤਾਕਤ ਹੈ। ਕਿਉਂਕਿ ਕੈਲੀਫੋਰਨੀਆ 'ਚ ਇੱਕ ਮਜ਼ਬੂਤ ਅਤੇ ਪ੍ਰਫੁੱਲਤ ਭਾਰਤੀ ਅਮਰੀਕੀ ਭਾਈਚਾਰਾ ਹੈ, ਜੋ ਕਿ ਵੱਖ-ਵੱਖ ਖੇਤਰਾਂ 'ਚ ਮੋਹਰੀ ਹਨ। ਕੈਲੀਫੋਰਨੀਆ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਬਣਨ ਦੀ ਕਗਾਰ 'ਤੇ ਹੈ। ਇਹ ਵਧ ਰਿਹਾ ਹੈ ਅਤੇ ਅਸੀਂ ਰੋਜ਼ਗਾਰ ਸਿਰਜਣ 'ਚ ਦੇਸ਼ ਦੀ ਅਗਵਾਈ ਕਰ ਰਹੇ ਹਾਂ। ਰੋਬ ਬੋਂਟਾ ਨੇ ਕਿਹਾ ਕਿ ਕੈਲੀਫੋਰਨੀਆ ਕਾਰੋਬਾਰ ਅਤੇ ਸ਼ੁਰੂਆਤ ਤੋਂ ਲੈ ਕੇ ਨਿਰਮਾਣ, ਮਨੋਰੰਜਨ ਅਤੇ ਤਕਨਾਲੋਜੀ ਤੱਕ, ਬਹੁਤ ਸਾਰੀਆਂ ਚੀਜ਼ਾਂ 'ਚ ਅਮਰੀਕਾ ਦੀ ਅਗਵਾਈ ਕਰਦਾ ਹੈ, ਜੋਕਿ ਉੱਦਮੀਆਂ ਅਤੇ ਕਾਰੋਬਾਰੀਆਂ ਦੇ ਸਮਰਥਨ ਤੋਂ ਬਿਨਾਂ ਨਾਮੁਮਕਿਨ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਇਹ ਬੇਹੱਦ ਮਹੱਤਵਪੂਰਨ ਹੈ ਕਿ ਅਸੀਂ ਇਕੱਠੇ ਕੰਮ ਕਰੀਏ ਅਤੇ ਇਕੱਠੇ ਉੱਪਰ ਉਠੀਏ। ਅਸੀਂ ਮਿਲ ਕੇ ਜੋ ਜਸ਼ਨ ਮਨਾ ਰਹੇ ਹਾਂ ਉਹ ਹੈ ਮਿਲ ਕੇ ਕੰਮ ਕਰਨ, ਵਿਚਾਰ ਸਾਂਝੇ ਕਰਨ, ਨਵੀਆਂ ਤਕਨੀਕਾਂ ਅਤੇ ਤਰੱਕੀ ਦੇ ਨਿਰਮਾਣ ਲਈ ਅਤੇ ਸਾਡੇ ਦੋਵਾਂ ਦੇਸ਼ਾਂ ਲਈ ਅੱਗੇ ਵਧਣ ਦੇ ਰਸਤੇ ਬਣਾਉਣ ਲਈ ਸਾਡੀ ਵਚਨਬੱਧਤਾ। ਇੱਕ ਚੀਜ਼ ਜੋ ਸਾਡੇ ਲਈ ਸ਼ਕਤੀਸ਼ਾਲੀ ਰਹੀ ਹੈ ਉਹ ਹੈ ਇੱਥੇ ਭਾਰਤੀ ਅਮਰੀਕੀ ਭਾਈਚਾਰੇ ਦੀ ਅਦੁੱਤੀ ਤਾਕਤ, ਪ੍ਰਤਿਭਾ ਅਤੇ ਨਵੀਨਤਾ। ਦੋਵੇਂ ਦੇਸ਼ ਸਾਡੇ ਸਾਂਝੇ ਮੁੱਲਾਂ ਅਤੇ ਚਿੰਤਾਵਾਂ ਨੂੰ ਸਵੀਕਾਰ ਕਰਦੇ ਹਨ। ਅਸੀਂ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ।”
ਭਾਰਤੀ ਮੂਲ ਦੇ ਲੋਕਾਂ ਦੀ ਗਲੋਬਲ ਆਰਗੇਨਾਈਜ਼ੇਸ਼ਨ (ਜੀ.ਓ.ਪੀ.ਆਈ.ਓ) ਦੇ ਸਿਲੀਕਾਨ ਵੈਲੀ ਚੈਪਟਰ ਦੇ ਪ੍ਰਧਾਨ ਅਤੇ ਕਸ਼ਮੀਰੀ ਓਵਰਸੀਜ਼ ਐਸੋਸੀਏਸ਼ਨ ਦੇ ਕੈਲੀਫੋਰਨੀਆ ਚੈਪਟਰ ਦੇ ਸੰਸਥਾਪਕ ਮੈਂਬਰ, ਜੀਵਨ ਜ਼ੁਤਸੀ ਨੇ ਕਿਹਾ,“ਜੰਮੂ ਅਤੇ ਕਸ਼ਮੀਰ ਦੇ ਲੋਕ ਪਿਛਲੇ 33 ਸਾਲਾਂ ਦੌਰਾਨ ਸਰਹੱਦ ਪਾਰ ਅੱਤਵਾਦ ਨਾਲ ਜੁੜੇ ਮੁੱਦਿਆਂ ਕਾਰਨ ਮੁਸ਼ਕਲ ਦੌਰ 'ਚੋਂ ਲੰਘੇ ਹਨ, ਜਿਸ ਕਾਰਨ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪਰਵਾਸ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਨੂੰ ਖਤਮ ਕਰਨ ਦਾ ਦਲੇਰਾਨਾ ਫ਼ੈਸਲਾ ਲੈ ਕੇ ਆਪਣੇ ਆਪ ਨੂੰ ਇੱਕ ਮਜ਼ਬੂਤ ਨੇਤਾ ਸਾਬਤ ਕੀਤਾ,ਜੋ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਕੁਝ ਤਬਕੇ ਦੇ ਲੋਕਾਂ ਨੂੰ ਖੁਸ਼ ਰੱਖਣ ਲਈ ਪਿਛਲੇ 65 ਸਾਲਾਂ ਦੌਰਾਨ ਨਹੀਂ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਯਤਨਾਂ ਦੇ ਕਾਰਨ, ਜੰਮੂ-ਕਸ਼ਮੀਰ ਦੇ ਲੋਕ ਅੱਜ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਕਸ਼ਮੀਰੀ ਪੰਡਿਤ ਜਿਨ੍ਹਾਂ ਨੂੰ 33 ਸਾਲ ਪਹਿਲਾਂ ਭੱਜਣਾ ਪਿਆ ਸੀ, ਹੁਣ ਆਪਣੇ ਵਤਨ ਵਾਪਸ ਆਉਣਾ ਸੁਰੱਖਿਅਤ ਸਮਝ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ ਪਾਰ ਹੁੰਦੇ ਅੱਤਵਾਦ ਦਾ ਪਾਕਿਸਤਾਨ ਵੱਲੋਂ ਕੀਤੇ ਜਾਂਦੇ ਸਮਰਥਨ ਦਾ ਪਰਦਾਫਾਸ਼ ਕੀਤਾ ਅਤੇ ਨਤੀਜੇ ਵੱਜੋ ਪਾਕਿਸਤਾਨ ਅੱਜ ਦੁਨੀਆ 'ਚ ਇਕੱਲਾ ਖੜ੍ਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਇੰਡੋ-ਅਮਰੀਕਨ ਕਮਿਊਨਿਟੀ ਫੈਡਰੇਸ਼ਨ ਵੀ ਬਹੁਲਵਾਦ ਨੂੰ ਉਤਸ਼ਾਹਿਤ ਕਰਨ, ਅਨੇਕਤਾ 'ਚ ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਦੀ ਹੈ ਕਿ ਹਰ ਕੋਈ ਇਕਸੁਰਤਾ 'ਚ ਰਹਿੰਦਾ ਹੈ।
ਸ੍ਰੀ ਜ਼ੁਤਸੀ ਨੇ ਅੱਗੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਕਸ਼ਮੀਰ ਖੁਸ਼ਹਾਲ ਹੋਇਆ ਹੈ ਅਤੇ ਵਿਕਾਸ, ਬੁਨਿਆਦੀ ਢਾਂਚੇ ਅਤੇ ਸੁਰੱਖਿਆ ਦੇ ਮਾਮਲੇ 'ਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। 2019 ਤੋਂ ਹੁਣ ਤੱਕ ਜੰਮੂ-ਕਸ਼ਮੀਰ ਵਿਖੇ 4,66,000 ਕਰੋੜ ਦਾ ਰਿਕਾਰਡ ਨਿਵੇਸ਼ ਹੋਇਆ ਹੈ।“ ਉਨ੍ਹਾਂ ਕਿਹਾ ਕਿ ਉਹਵਾਦੀ ਦੇ ਉੱਜਵਲ ਭਵਿੱਖ ਦੀ ਆਸ਼ਾ ਕਰਦੇ ਹਨ। ਉਨ੍ਹਾਂ ਦੱਸਿਆ ਕਿ 2022 'ਚ, ਜੰਮੂ ਅਤੇ ਕਸ਼ਮੀਰ ਰਾਜ 'ਚ ਸਭ ਤੋਂ ਵੱਧ ਸੈਲਾਨੀਆਂ ਦੀ ਗਿਣਤੀ ਦਰਜ ਕੀਤੀ ਗਈ ਅਤੇ ਲੋਕਵਾਦੀ 'ਚ ਜ਼ਮੀਨ ਖਰੀਦਣ ਲਈ ਵੀ ਨਿਵੇਸ਼ ਕਰ ਰਹੇ ਹਨ। ਇਹ ਕਸ਼ਮੀਰ ਦੀ ਤਰੱਕੀ ਦਾ ਸੰਕੇਤ ਹੈ ਅਤੇ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਪਿਛਲੇ 9 ਸਾਲਾਂ ਦੌਰਾਨ ਜੰਮੂ-ਕਸ਼ਮੀਰ ਸੈਰ-ਸਪਾਟਾ ਅਤੇ ਨਿਵੇਸ਼ ਲਈ ਇੱਕ ਤਰਜੀਹੀ ਸਥਾਨ ਬਣ ਗਿਆ ਹੈ।
ਦਿ ਖਾਲਸਾ ਟੂਡੇ ਦੇ ਸੰਸਥਾਪਕ ਤੇ ਸੀ.ਈ.ਓ. ਅਤੇ ਪੰਜਾਬ ਫਾਊਂਡੇਸ਼ਨ, ਸਿਲੀਕਾਨ ਵੈਲੀ ਦੇ ਸੰਸਥਾਪਕ ਅਤੇ ਚੇਅਰਮੈਨ ਸੁੱਖੀ ਚਾਹਲ ਨੇ ਕਿਹਾ,” ਇਹ ਗੋਲਮੇਜ਼ ਕਾਨਫਰੰਸ ਭਾਰਤ-ਅਮਰੀਕਾ ਦੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਇੱਕ ਸ਼ਲਾਘਾਯੋਗ ਕਦਮ ਹੈ। ਜੋਅ ਜੌਹਲ ਅਤੇ ਸਤਨਾਮ ਸਿੰਘ ਸੰਧੂ ਦਾ ਉਨ੍ਹਾਂ ਨੂੰ ਸਮਾਗਮ 'ਚ ਸੱਦਾ ਦੇਣ ਲਈ ਧੰਨਵਾਦ ਕਰਦੇ ਹੋਏ, ਸੁੱਖੀ ਚਾਹਲ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ 'ਚ ਸਿੱਖ ਭਾਈਚਾਰੇ ਲਈ ਜੋ ਕੁਝ ਕੀਤਾ ਹੈ ਅਸੀਂ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਉਹ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਲਈ ਬਹੁਤ ਕੁਝ ਕੀਤਾ ਹੈ।
ਅਸਲ 'ਚ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ 'ਚ ਰਹਿ ਰਹੀਆਂ ਭਾਰਤੀ ਘੱਟ ਗਿਣਤੀਆਂ ਲਈ ਵੀ ਉਨ੍ਹਾਂ ਨੇ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਹਨ। ਸਿੱਖ ਕੌਮ ਲਈ, ਭਾਵੇਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਵੇ, ਵੀਰ ਬਾਲ ਦਿਵਸ ਹੋਵੇ ਜਾਂ ਕਰਤਾਰਪੁਰ ਲਾਂਘਾ ਹੋਵੇ, ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਹ ਵਿਸ਼ਵ 'ਚ ਭਾਰਤੀ ਪ੍ਰਵਾਸੀਆਂ ਦੇ ਉਥਾਨ ਲਈ ਮਹਾਨ ਯਤਨ ਕਰ ਰਹੇ ਹਨ। ਅੰਤ 'ਚ ਸੁੱਖੀ ਚਹਿਲ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਖ਼ਤਮ ਕੀਤੀ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਨਾਲ ਬਹੁਤ ਮਸਲਿਆਂ ਦਾ ਹੱਲ ਹੋ ਸਕਦਾ ਹੈ, ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ।
ਨਵਿਦਿਆ (NVIDIA) ਵਿਖੇ ਏ.ਆਈ ਨੈਸ਼ਨਸ ਦੀ ਗਲੋਬਲ ਹੈੱਡ, ਸ਼ਿਲਪਾ ਕੋਲਹਟਕਰ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ, ਹਰ ਭਾਰਤੀ ਦੇ ਜੀਵਨ ਪੱਧਰ 'ਚ ਸੁਧਾਰ ਹੋਇਆ ਹੈ ਅਤੇ ਤਕਨੀਕੀ ਤਰੱਕੀ ਵਰਗੇ ਹਰ ਪਹਿਲੂ 'ਚ ਤਰੱਕੀ ਹੋਈ ਹੈ। ਸ਼ਿਲਪਾ ਕੋਲਹਟਕਰ ਨੇ ਕਿਹਾ, “ਭਾਰਤ ਦਾ ਭਵਿੱਖ ਉਜਵਲ ਹੈ ਕਿਉਂਕਿ ਸਰਕਾਰ ਐੱਫ.ਡੀ.ਆਈ ਨਿਵੇਸ਼, ਖੋਜ, ਸਟਾਰਟਅਪ ਈਕੋਸਿਸਟਮ ਅਤੇ ਨੌਜਵਾਨਾਂ ਦੇ ਹੁਨਰ ਨੂੰ ਹੁਲਾਰਾ ਦੇਣ ਲਈ ਨਵੀਂ ਤਕਨਾਲੋਜੀ ਦੀ ਵਰਤੋਂ 'ਤੇ ਜ਼ੋਰ ਦੇ ਰਹੀ ਹੈ। ਸ਼ਿਲਪਾ ਕੋਲਹਟਕਰ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸਤਕਨੀਕ ਦੀ ਮੁੱਖ ਧਾਰਾ ਹੈ ਅਤੇ ਇਸ ਨੇ ਪੂਰੀ ਦੁਨੀਆ ਨੂੰ ਆਪਣੇ ਪ੍ਰਭਾਵ 'ਚ ਲੈ ਲਿਆ ਹੈ। ਇਹ ਇੱਕ ਅਜਿਹਾ ਸਾਧਨ ਹੈ ਜੋ ਹਰ ਉਮਰ ਸਮੂਹ ਲਈ ਪਹੁੰਚਯੋਗ ਹੈ। ਭਾਰਤ ਦੀ ਆਬਾਦੀ 1.4 ਬਿਲੀਅਨ ਹੈ ਅਤੇ ਹਜ਼ਾਰਾਂ ਆਰਟੀਫਿਸ਼ਲ ਇੰਟੈਲੀਜੈਂਸਸਟਾਰਟਅੱਪ ਭਾਰਤ 'ਚ ਵਧ-ਫੁੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਇਹ ਭਾਰਤ ਦੀ ਨੌਜਵਾਨ ਆਬਾਦੀ ਦੀ ਕੌਸ਼ਲਤਾ ਅਤੇ ਨਵੀਨਤਾ ਲਈ ਜਰੂਰੀ ਅੰਗ ਹੈ। ਨੌਜਵਾਨਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ਦਾ ਅਹਿਸਾਸ ਕਰਵਾਉਣ ਦਾ ਇਹ ਚੰਗਾ ਸਮਾਂ ਹੈ, ਸਾਨੂੰ ਉਨ੍ਹਾਂ ਨੂੰ ਸਿਰਫ਼ ਉਪਭੋਗਤਾ ਹੀ ਨਹੀਂ ਸਗੋਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਅਭਿਆਸੀ ਬਣਾਉਣਾ ਚਾਹੀਦਾ ਹੈ। ਭਾਰਤ ਸਰਕਾਰ ਭਾਰਤ ਨੂੰ ਹੋਰ ਤਕਨੀਕੀ ਗਿਆਨਵਾਨ ਬਣਾਉਣ ਲਈ ਬਹੁਤ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਸ ਸਾਲ ਕੇਂਦਰੀ ਬਜਟ 2023 ਭਾਰਤ 'ਚ ਆਰਟੀਫਿਸ਼ਲ ਇੰਟੈਲੀਜੈਂਸਹੱਲਾਂ ਅਤੇ 5G ਐਪਲੀਕੇਸ਼ਨਾਂ 'ਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ “ਮੇਕ ਏਆਈ ਫਾਰ ਇੰਡੀਆ” ਅਤੇ “ਮੇਕ ਏਆਈ ਵਰਕ ਫਾਰ ਇੰਡੀਆ” ਦੇ ਟੀਚਿਆਂ ਦਾ ਸਮਰਥਨ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਲਈ ਉੱਤਮਤਾ ਦੇ ਤਿੰਨ ਕੇਂਦਰ ਸਥਾਪਿਤ ਕੀਤੇ ਜਾਣਗੇ।
ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈ. ਐੱਮ.ਐੱਫ.) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਵੱਲੀ ਵਾਰਤਾ ਲਈ ਸਰਕਾਰੀ ਸੱਦਾ ਦੇਣ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇਤਿਹਾਸਕ ਫੇਰੀ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਉਨ੍ਹਾਂ ਕਿਹਾ, “ਇਹ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਤਿਹਾਸਕ ਰਾਜ ਫੇਰੀ ਹੈ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਨਜ਼ਦੀਕੀ ਦੋਸਤੀ ਨੂੰ ਦਰਸਾਉਂਦੀ ਹੈ। ਪੀ.ਐੱਮ ਮੋਦੀ ਦੀ ਅਗਵਾਈ ਹੇਠ ਭਾਰਤ-ਅਮਰੀਕਾ ਦਰਮਿਆਨ ਸਾਂਝੇਦਾਰੀ ਨਵੀਆਂ ਉਚਾਈਆਂ ਤੱਕ ਪਹੁੰਚ ਗਈ ਹੈ। ਰਾਸ਼ਟਰਪਤੀ ਜੋਅ ਬਿਡੇਨ ਗਲੋਬਲ ਲੀਡਰ ਹਨ, ਜੋ ਅਮਰੀਕੀ ਨਾਗਰਿਕਾਂ 'ਚ, ਖ਼ਾਸ ਕਰਕੇ ਭਾਰਤੀ ਪ੍ਰਵਾਸੀਆਂ 'ਚ ਆਪਣੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਚਾਰਾਂ ਲਈ ਬਹੁਤ ਪ੍ਰਸਿੱਧੀ ਰੱਖਦੇ ਹਨ।”
ਸਤਨਾਮ ਸੰਧੂ ਨੇ ਦੱਸਿਆ ਕਿ ਇਸ ਗੋਲਮੇਜ਼ ਕਾਨਫਰੰਸ ਵਿੱਚ 54 ਕੰਪਨੀਆਂ ਦੇ ਕਾਰਪੋਰੇਟ ਨੇਤਾਵਾਂ ਨੇ ਹਿੱਸਾ ਲਿਆ ਹੈ। ਉਹਨਾਂ ਕਿਹਾ ਕਿਭਾਰਤ ਵੱਖ-ਵੱਖ ਗਲੋਬਲ ਬਹੁਪੱਖੀ ਸੰਸਥਾਵਾਂ ਅਤੇ ਸੰਗਠਨਾਂ ਜਿਵੇਂ ਕਿ G-20, ਕਵਾਡ, ਅਤੇ ਹਾਲ ਹੀ ਵਿੱਚ ਸਥਾਪਿਤ ਕੀਤੇ ਗਏ ਫੋਰਮ ਫਾਰ ਇੰਡੋ-ਪੈਸੀਫਿਕ ਆਈਲੈਂਡਸ ਕੋਆਪਰੇਸ਼ਨ (ਐੱਫ.ਆਈ.ਪੀ.ਆਈ.ਸੀ.) 'ਤੇ ਸੰਯੁਕਤ ਰਾਜ ਅਮਰੀਕਾ ਨਾਲ ਪਲੇਟਫਾਰਮ ਸਾਂਝਾ ਕਰਦਾ ਹੈ। ਹਾਲ ਹੀ ਦੇ ਸਾਲਾਂ 'ਚ, ਭਾਰਤ ਅਤੇ ਅਮਰੀਕਾ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਰੱਖਿਆ, ਪੁਲਾੜ ਤਕਨਾਲੋਜੀ, ਸੂਚਨਾ ਤਕਨਾਲੋਜੀ (ਆਈ. ਟੀ.), ਫਾਰਮਾਸਿਊਟੀਕਲ ਅਤੇ ਹੋਰਾਂ 'ਚ ਰਣਨੀਤਕ ਸਬੰਧ ਅਤੇ ਭਾਈਵਾਲੀ ਵਿਕਸਿਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਅਮਰੀਕਾ ਦੀ ਸਰਕਾਰੀ ਫੇਰੀ ਇਤਿਹਾਸਕ ਹੋਵੇਗੀ ਅਤੇ ਉਹ ਦੂਜੀ ਵਾਰ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।
ਸਤਨਾਮ ਸੰਧੂ ਨੇ ਇਹ ਵੀ ਕਿਹਾ ਕਿਪਿਛਲੇ ਨੌਂ ਸਾਲਾਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਦਾਨ ਕੀਤਾ ਹੈ ਅਤੇ ਭਾਰਤ ਦੀ ਵਿਸ਼ਵ ਵਿਆਪੀ ਤਸਵੀਰ ਭ੍ਰਿਸ਼ਟਾਚਾਰ ਵਾਲੇ ਰਾਸ਼ਟਰ ਤੋਂ ਚੰਗੇ ਸ਼ਾਸਨ ਵਾਲੇ ਰਾਸ਼ਟਰ 'ਚ ਬਦਲ ਗਈ ਹੈ। ਭਾਰਤ ਦੇ ਆਈ.ਟੀ. ਸੈਕਟਰ ਬਾਰੇ, ਉਨ੍ਹਾਂ ਕਿਹਾ ਕਿ ਦੇਸ਼ ਦਾ ਆਈ.ਟੀ. ਸੈਕਟਰ ਇਸ ਸਮੇਂ ਇੱਕ ਪਰਿਵਰਤਨਸ਼ੀਲ ਪੜਾਅ 'ਚੋਂ ਲੰਘ ਰਿਹਾ ਹੈ ਅਤੇ ਇਸ ਦੀ ਤਰੱਕੀ ਲਈ ਕਈ ਕਦਮ ਚੁੱਕੇ ਜਾ ਰਹੇ ਹਨ।
ਸਤਨਾਮ ਸਿੰਘ ਸੰਧੂ ਨੇ ਕਿਹਾ, "ਅਮਰੀਕਾ 'ਚ ਲਗਭਗ 4.8 ਮਿਲੀਅਨ ਭਾਰਤੀ ਪ੍ਰਵਾਸੀ ਹਨ, ਜੋ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਖੁਸ਼ ਹਨ ਅਤੇ ਆਪਣੇ ਪਿਆਰੇ ਨੇਤਾ ਨੂੰ ਮਿਲਣ ਲਈ ਉਤਸੁਕ ਹਨ।"ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ 'ਚ 65 ਸਾਲ ਲੱਗ ਗਏ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ 'ਚ ਸਿਰਫ਼ 8 ਸਾਲ ਦਾ ਸਮਾਂ ਲੱਗਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 2027 ਤੱਕ ਇਹ ਜਰਮਨੀ ਅਤੇ ਜਾਪਾਨ ਨੂੰ ਪਛਾੜ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਡਿਜੀਟਲ ਇੰਡੀਆ ਲਈ ਬੁਲੰਦ ਅਵਾਜ਼ ਨੇ ਭਾਰਤ ਨੂੰ ਵਿਸ਼ਵ 'ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਬਣਾਉਣ 'ਚ ਵੱਡਾ ਯੋਗਦਾਨ ਪਾਇਆ ਹੈ। ਪੀ.ਐੱਮ ਮੋਦੀ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਭਾਰਤ ਨੂੰ ਸਫ਼ਲਤਾਪੂਰਵਕ ਵਿਸ਼ਵ ਦੇ ਮੋਹਰੀ ਆਰਥਿਕ ਪਾਵਰਹਾਊਸ 'ਚ ਬਦਲ ਦਿੱਤਾ ਹੈ।
ਲਿੰਕਡਿਨ ਦੀ ਸੀਨੀਅਰ ਟੈਕਨੀਕਲ ਰਿਕਰੂਟਰ ਰਸ਼ਮੀ ਸਿੰਘਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਿਆ ਮੰਤਰਾਲੇ ਦੇ ਅਧੀਨ ਰੋਜ਼ਗਾਰ ਮੇਲਿਆਂ ਵਰਗੀਆਂ ਕਈ ਯੋਜਨਾਵਾਂ ਚਲਾਈਆਂ ਹਨ। ਉਹਨਾਂ ਨੇ ਸਕੂਲ ਪੱਧਰ 'ਤੇ ਕੌਸ਼ਲ ਵਿਕਾਸ ਯੋਜਨਾ ਵਰਗੀਆਂ ਬਹੁਤ ਵਧੀਆ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਪਲੇਟਫਾਰਮ ਦੀ ਲੋੜ ਹੈ ਜਿੱਥੇ ਨੌਜਵਾਨ ਛੋਟੀ ਉਮਰ ਵਿੱਚ ਹੀ ਹੁਨਰ ਵਿਕਾਸ ਸਿੱਖ ਸਕਣਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਸਦੀ ਇੱਕ ਉਦਾਹਰਣ ਹੈ। ਉਹਨਾਂ ਕਿਹਾ ਕਿ ਭਾਰਤ ਨੇ ਟੈਕਨਾਲੋਜੀ ਦੇ ਖੇਤਰ ਵਿੱਚ ਲੰਮਾ ਸਫ਼ਰ ਤੈਅ ਕਰਨਾ ਹੈ।
ਪੰਨੂ ਡੈਂਟਲ ਗਰੁੱਪ, ਕੈਲੀਫੋਰਨੀਆ ਦੇ ਸੀ.ਈ.ਓ. ਡਾ. ਦਲਵੀਰ ਸਿੰਘ ਪੰਨੂ ਨੇ ਕਿਹਾ, “ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰ ਦਾ ਦੌਰਾ ਕਰਦਿਆਂ ਵੇਖਣ ਲਈ ਦੁਨੀਆ ਉਤਸੁਕ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ, ਅਤੇ ਦੇਸ਼ ਦਾ ਵਿਸ਼ਵਵਿਆਪੀ ਅਕਸ ਇੱਕ ਵੱਡੀ ਵਿਸ਼ਵ ਆਰਥਿਕ ਸ਼ਕਤੀ ਵਿੱਚ ਬਦਲ ਗਿਆ ਹੈ। ਭਾਰਤ ਸਰਕਾਰ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਮੰਗ ਕਰਨ ਲਈ ਪ੍ਰਵਾਸੀ ਭਾਰਤੀ ਤੱਕ ਵੀ ਪਹੁੰਚ ਕਰ ਰਹੀ ਹੈ। ਅੱਜ ਦੇਸ਼ ਤੋਂ ਬਾਹਰ ਰਹਿਣ ਵਾਲਾ ਹਰ ਭਾਰਤੀ ਉਸ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਬੜੇ ਮਾਣ ਨਾਲ ਤੁਰਦਾ ਹੈ ਜੋਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਗਿਆ ਹੈ।''
ਯੂਨੀਵਰਸਿਟੀ ਆਫ ਸਿਲੀਕਾਨ ਆਂਧਰਾ ਦੇ ਸੰਸਥਾਪਕ ਅਤੇ ਚੇਅਰਮੈਨ ਆਨੰਦ ਕੁਚੀਭੋਤਲਾ ਨੇ ਕਿਹਾ ਕਿ ਭਾਰਤ ਸੱਭਿਆਚਾਰਕ ਵਿਰਾਸਤ 'ਚ ਬਹੁਤ ਅਮੀਰ ਹੈ, ਖ਼ਾਸ ਤੌਰ 'ਤੇ ਹਜ਼ਾਰਾਂ ਸਾਲ ਪੁਰਾਣੀਆਂ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੀ ਬਹੁਲਤਾ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਇਸ ਵਿਰਾਸਤ ਨੂੰ ਫੈਲਾਉਣ ਦੀ ਵੱਡੀ ਸੰਭਾਵਨਾ ਹੈ। “ਯੂਨੀਵਰਸਿਟੀ ਆਫ ਸਿਲੀਕਾਨ ਆਂਧਰਾ ਭਾਰਤ ਤੋਂ ਬਾਹਰ ਇਕਲੌਤੀ ਯੂਨੀਵਰਸਿਟੀ ਹੈ ਜੋ ਭਾਰਤੀ ਕਲਾਸੀਕਲ ਸੰਗੀਤ ਅਤੇ ਡਾਂਸ ਵਿੱਚ ਗ੍ਰੈਜੂਏਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਅਗਸਤ 'ਚ ਏ.ਆਈ. ਦੇ ਨਾਲ ਕੰਪਿਊਟਰ ਸਾਇੰਸ 'ਚ ਮਾਸਟਰ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਵੀ ਏ.ਆਈ. ਦੀ ਵਰਤੋਂ ਕਰ ਸਕਦੇ ਹਾਂ ਪਰ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਮਦਦ ਦੀ ਲੋੜ ਹੈ ਤਾਂ ਜੋ ਅਸੀਂ ਮਿਲ ਕੇ ਕੰਮ ਕਰ ਸਕੀਏ।“
ਭਾਰਤ-ਅਮਰੀਕਾ ਸਬੰਧਾਂ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਬੈਂਕ ਆਫ ਅਮਰੀਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੀਤੂ ਨੰਦਾ ਨੇ ਕਿਹਾ ਕਿ ਬੈਂਕ ਆਫ ਅਮਰੀਕਾ, ਜੋ ਕਿ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੈ, ਦੇ ਭਾਰਤ ਨਾਲ ਚੰਗੇ ਸਬੰਧ ਹਨ। ਉਨ੍ਹਾਂ ਕਿਹਾ, "ਬੈਂਕ ਆਫ ਅਮਰੀਕਾ 'ਚ ਬਹੁਤ ਵੱਡੀ ਗਿਣਤੀ 'ਚ ਭਾਰਤੀ ਹਨ। ਉਨ੍ਹਾਂ ਕਿਹਾ,”ਪਿਛਲੇ 21 ਸਾਲਾਂ ਤੋਂ ਬੈਂਕਿੰਗ ਖੇਤਰ 'ਚ ਹੋਣ ਦੇ ਨਾਤੇ, ਮੈਂ ਵੱਡੇ ਗਾਹਕ ਅਧਾਰ ਦੇ ਨਾਲ-ਨਾਲ ਭਾਰਤੀ ਮੂਲ ਦੇ ਕਰਮਚਾਰੀ ਅਧਾਰ ਸਮੇਤ ਵਿੱਤੀ ਉਦਯੋਗ 'ਚ ਆਪਸੀ ਸਬੰਧ ਨੂੰ ਦੇਖਿਆ ਹੈ, ਅਤੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਪੂਰੇ ਭਾਈਚਾਰੇ ਨਾਲ ਜੁੜੇ ਰਹੀਏ। ਬੈਂਕ ਆਫ ਅਮਰੀਕਾ ਦੇ ਬਹੁਤ ਸਾਰੇ ਚੋਟੀ ਦੇ ਅਹੁਦੇ ਧਾਰਕ ਵੀ ਭਾਰਤੀ ਮੂਲ ਦੇ ਹਨ, ਜਿਸ 'ਚ ਆਦਿਤਿਆ ਭਸੀਨ, ਚੀਫ ਟੈਕਨਾਲੋਜੀ, ਅਤੇ ਬੈਂਕ ਆਫ ਅਮਰੀਕਾ 'ਚ ਸੂਚਨਾ ਅਧਿਕਾਰੀ ਸ਼ਾਮਲ ਹਨ; ਅਤੇ ਸਵਿਤਾ ਸੁਬਰਾਮਣੀਅਨ, ਯੂਐਸ ਇਕੁਇਟੀ ਅਤੇ ਕੁਆਂਟੀਟੇਟਿਵ ਰਣਨੀਤੀ ਦੀ ਮੁਖੀ, ਜੋ ਭਾਰਤ ਨਾਲ ਇਸ ਦੇ ਸਬੰਧਾਂ 'ਤੇ ਹੋਰ ਰੌਸ਼ਨੀ ਪਾਉਂਦੀ ਹੈ।
ਇਵੈਂਚੁਅਲ ਦੇ ਸੀਈਓ ਅਤੇ ਸਹਿ-ਸੰਸਥਾਪਕ, ਸੈਮੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬਰਕਲੇ ਵਿਖੇ ਮੈਡੀਕਲ ਆਰਟੀਫਿਸ਼ੀਅਲ ਇੰਟੈਲੀਜੈਂਸ ਖੋਜ ਅਤੇ ਡੀਪਸਕੇਲ (ਟੇਸਲਾ ਦੁਆਰਾ ਐਕਵਾਇਰ ਕੀਤੀ) ਦੋਵਾਂ 'ਤੇ ਸਵੈ-ਡਰਾਈਵਿੰਗ ਕਾਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਉਹਨਾਂ ਕਿਹਾ, “ਮੈਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸਨਾਲ ਕੰਮ ਕਰ ਰਿਹਾ ਹਾਂ ਅਤੇ ਇਹ ਦੇਖਣਾ ਦਿਲਚਸਪ ਹੈ ਕਿ ਅਸੀਂ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਮਲੇ 'ਚ ਕਿੰਨਾ ਅੱਗੇ ਵਧ ਰਹੇ ਹਾਂ। ਅੱਜ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚਇਤਿਹਾਸ ਰਚ ਰਹੇ ਹਾਂ। ਅੱਜ ਅਸੀਂ ਅਜਿਹੇ ਪੜਾਅ ‘ਤੇ ਹਾਂ ਜਿੱਥੇ ਸਿਰਫ਼ ਗੂਗਲ ਅਤੇ ਫੇਸਬੁੱਕ ਹੀ ਨਹੀਂ ਬਲਕਿ ਚੈਟਜੀਪੀਟੀ ਅਤੇ ਚੈਟਬੋਟ ਵਰਗੇ ਐਪ ਉਪਲਬਧ ਹਨ। ਅਜੇ ਅਸੀ ਬਹੁਤ ਅੱਗੇ ਜਾਣਾ ਹੈ।“
ਆਇਰਨ ਸਿਸਟਮਜ਼ ਦੇ ਚੀਫ਼ ਗਲੋਬਲ ਸਰਵਿਸ ਆਪਰੇਸ਼ਨਜ਼ ਬੌਬ ਸਿੱਧੂ ਨੇ ਕਿਹਾ, "ਦੱਖਣੀ ਭਾਰਤ 'ਚ ਭਾਰਤੀਆਂ ਦੁਆਰਾ ਸਥਾਪਿਤ ਆਈ.ਟੀ. ਕੰਪਨੀਆਂ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਫੈਲ ਗਈਆਂ ਹਨ ਅਤੇ ਅੱਜ ਦੇਸ਼ ਦੇ ਉੱਤਰੀ ਹਿੱਸੇ, ਜਿਵੇਂ ਕਿ ਪੰਜਾਬ 'ਚ ਇੱਕ ਵੱਡੀ ਮੌਜੂਦਗੀ ਰੱਖਦੀਆਂ ਹਨ, ਹਾਲਾਂਕਿ, ਮੁੱਖ ਆਈ.ਟੀ. ਕੰਪਨੀਆਂ ਦੁਆਰਾ ਦਰਪੇਸ਼ ਚੁਣੌਤੀ ਨੈਟਵਰਕ ਕਨੈਕਟੀਵਿਟੀ ਹੈ। ਕਿਉਂਕਿ ਭਾਰਤ 'ਚ ਬਹੁਤ ਸਾਰੇ ਹੁਨਰਮੰਦ ਕਰਮਚਾਰੀ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਨਾਲ ਸਬੰਧਤ ਹਨ, ਨੈਟਵਰਕ ਕਨੈਕਟੀਵਿਟੀ ਇੱਕ ਮਹੱਤਵਪੂਰਨ ਪਹਿਲੂ ਹੈ ਜਿਸ ਨੂੰ ਸੰਬੋਧਿਤ ਕਰਨ ਦੀ ਲੋੜ ਹੈ। ਜੇਕਰ ਅਸੀਂ ਉਨ੍ਹਾਂ ਲਈ ਵਧੀਆ ਨੈੱਟਵਰਕ ਬਣਾ ਸਕਦੇ ਹਾਂ ਤਾਂ , ਉਹ ਕਰਮਚਾਰੀ ਜੋ ਅੱਜ ਨਹੀਂ ਵਰਤੇ ਜਾ ਰਹੇ ਹਨ, ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਦੱਸਣ ਦੀ ਲੋੜ ਨਹੀਂ ਕਿ ਚੰਗੀ ਨੈਟਵਰਕ ਕਨੈਕਟੀਵਿਟੀ ਵੀ ਗਲੋਬਲ ਕਨੈਕਟੀਵਿਟੀ ਨੂੰ ਯਕੀਨੀ ਬਣਾਏਗੀ ਅਤੇ ਸਾਨੂੰ ਹੋਰ ਸੰਸਥਾਵਾਂ ਦੁਆਰਾ ਕੀਤੇ ਗਏ ਕੰਮ ਦੇ ਅਸਲ ਲਾਭਾਂ ਨੂੰ ਦੇਖਣ ਦੇ ਯੋਗ ਬਣਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਭਾਰਤ 'ਚ ਜ਼ਿਆਦਾਤਰ ਕੰਪਨੀਆਂ ਭਰਤੀ ਦੌਰਾਨ ਹੁਨਰਾਂ 'ਤੇ ਧਿਆਨ ਕੇਂਦ੍ਰਤ ਕਰਦੀਆਂ ਹਨ ਅਤੇ ਇੱਕ ਗਲੋਬਲ ਸਟੈਂਡਰਡ ਬਣਾਈ ਰੱਖਣ ਲਈ ਕਰਮਚਾਰੀਆਂ ਨੂੰ ਉੱਚ ਪੱਧਰੀ ਬਣਾਉਣ ਨੂੰ ਤਰਜੀਹ ਦਿੰਦੀਆਂ ਹਨ।
ਐੱਸ5 ਐਡਵਾਈਜ਼ਰੀ ਦੇ ਐਗਜੀਕਿਊਟਿਵ ਮੈਨੇਜਿੰਗ ਡਾਇਰੈਕਟਰ ਯੋਗੀ ਚੁੱਘ ਨੇ ਕਿਹਾ, “ਮੈਂ ਬਿਹਤਰ ਪੇਸ਼ੇਵਰ ਅਤੇ ਨਿੱਜੀ ਲਾਭਾਂ ਲਈ ਲਗਭਗ 37 ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਵੱਡੀ ਗਿਣਤੀ 'ਚ ਭਾਰਤੀ ਇਸੇ ਕਾਰਨਾਂ ਕਰਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪਰਵਾਸ ਕਰ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਹਰ ਪਹਿਲੂ 'ਚ ਤਰੱਕੀ ਕਰ ਰਿਹਾ ਹੈ, ਜੋ ਵਿਸ਼ਵ ਭਰ 'ਚ ਵਸਦੇ ਭਾਰਤੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਪ੍ਰੇਰਿਤ ਕਰ ਰਿਹਾ ਹੈ।“
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।