ਅਮਰੀਕਾ ''ਚ ਵਿਅਕਤੀ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਪਰਾਂ ''ਤੇ ਚੜ੍ਹਿਆ

Thursday, Sep 30, 2021 - 11:14 PM (IST)

ਅਮਰੀਕਾ ''ਚ ਵਿਅਕਤੀ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਪਰਾਂ ''ਤੇ ਚੜ੍ਹਿਆ

ਮਿਆਮੀ-ਅਮਰੀਕਾ 'ਚ ਹੈਰਾਨ ਕਰਨ ਵਾਲੀ ਇਕ ਘਟਨਾ 'ਚ ਇਕ ਉਡਾਣ 'ਚ ਸਵਾਰ ਵਿਅਕਤੀ ਜਹਾਜ਼ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਸ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਉਸ ਦੇ ਪਰਾਂ 'ਤੇ ਚੜ੍ਹ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣ 920 ਕੋਲੰਬੀਆ ਦੇ ਕਾਲੀ ਤੋਂ ਬੁੱਧਵਾਰ ਰਾਤ ਮਿਆਮੀ ਪਹੁੰਚੀ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਅਮਰੀਕਨ ਏਅਰਲਾਇੰਸ ਨੇ ਇਕ ਬਿਆਨ 'ਚ ਕਿਹਾ ਕਿ ਗਾਹਕ ਨੂੰ ਤੁਰੰਤ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਪੇਸ਼ੇਵਰ ਅਤੇ ਤੁਰੰਤ ਕਾਰਵਾਈ ਲਈ ਧੰਨਵਾਦ ਦਿੰਦੇ ਹਨ।

ਇਹ ਵੀ ਪੜ੍ਹੋ : ਅਮਰੀਕਾ : ਕੋਰੋਨਾ ਵੈਕਸੀਨ ਨਾ ਲਗਵਾਉਣ ਕਾਰਨ ਹਸਪਤਾਲ ਨੇ ਲਗਭਗ 175 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਅਮਰੀਕੀ ਸਰਹੱਦ ਸ਼ੁਲਕ ਅਤੇ ਸਰਹੱਦ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਨੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਡਬਲਯੂ.ਪੀ.ਐੱਲ.ਜੀ. ਨੇ ਦੱਸਿਆ ਕਿ ਘਟਨਾ ਕਾਰਨ ਕੋਈ ਦੇਰੀ ਨਹੀਂ ਹੋਈ ਅਤੇ ਜਹਾਜ਼ 'ਚ ਸਵਾਰ ਸਾਰੇ ਯਾਤਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਤਰ ਗਏ। ਮੀਡੀਆ ਰਿਪੋਰਟਸ ਮੁਤਾਬਕ ਉਸ ਨਾਗਰਿਕ ਨੇ ਕਿਹਾ ਕਿ ਉਹ ਲੈਂਡਿੰਗ ਦੇ ਸਮੇਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ ਅਤੇ ਉਸ ਨੂੰ ਅਜੀਬ ਲੱਗ ਰਿਹਾ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਥੇ ਉਸ ਦਾ ਬਲੱਡ ਪ੍ਰੈੱਸ਼ਰ ਹਾਈ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਭਵਿੱਖ 'ਚ ਜਾਨਵਰਾਂ ਨਾਲ ਮਨੁੱਖਾਂ 'ਚ ਹੋਣ ਵਾਲੇ ਉੱਚ ਜੋਖਮ ਵਾਲੇ ਵਾਇਰਸ ਦਾ ਅਨੁਮਾਨ ਲਗਾਏਗਾ AI

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News