ਬ੍ਰਿਟੇਨ ''ਚ ਪੰਜਾਬੀ ਲੜਕੀ ਬਣੀ ਮੁਸਲਿਮ, ਅੱਤਵਾਦੀ ਸਰਗਰਮੀਆਂ ਤਹਿਤ ਗ੍ਰਿਫਤਾਰ

07/26/2017 4:22:43 AM

ਲੰਡਨ (ਰਾਜਵੀਰ ਸਮਰਾ)— ਪੰਜਾਬੀ ਮੂਲ ਦੀ ਲੜਕੀ 18 ਸਾਲਾ ਸੰਦੀਪ ਸਮਰਾ ਨੂੰ ਅੱਤਵਾਦੀ ਸਰਗਰਮੀਆਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਐਲਡਰ ਰੋਡ, ਐਲਡਰਮਾਨਜ਼ ਗਰੀਨ ਦੀ ਰਹਿਣ ਵਾਲੀ ਸੰਦੀਪ ਨੂੰ ਵੈਸਟ ਮਿਡਲੈਂਡ ਕਾਊਂਟਰ ਟੈਰੋਰਿਸ਼ਮ ਯੂਨਿਟ ਵੱਲੋਂ 18 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਸੰਦੀਪ ਸਮਰਾ ਦੀ ਇਹ ਗ੍ਰਿਫਤਾਰੀ ਪਹਿਲਾਂ ਤਿਆਰ ਕੀਤੀ ਯੋਜਨਾ ਤਹਿਤ, ਖ਼ੁਫੀਆ ਰਿਪੋਰਟਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਵੇਖਦਿਆਂ ਕੀਤੀ ਗਈ ਹੈ। ਪੁਲਿਸ ਨੇ ਨਾਬਾਲਿਗ 'ਤੇ ਅੱਤਵਾਦੀ ਐਕਟ 2006 ਦੀ ਧਾਰਾ 5 ਲਗਾਈ ਹੈ।
ਦੂਜੇ ਪਾਸੇ ਸਿੱਖ ਜੱਥੇਬੰਦੀਆਂ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਚਾਹੀਦਾ ਹੈ ਉਹ ਇਸ ਕੇਸ ਨੂੰ ਮੁਸਲਿਮ ਅੱਤਵਾਦੀ ਦੇ ਤੌਰ 'ਤੇ ਪੇਸ਼ ਕਰਨ, ਕਿਉਂਕਿ ਉਹ ਮੁਸਲਿਮ ਧਰਮ ਧਾਰਨ ਕਰ ਚੁੱਕੀ ਸੀ। ਜਦ ਕਿ ਦੂਜੇ ਪਾਸੇ ਸਿੱਖ ਮਾਪਿਆਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ। ਸੰਦੀਪ ਦੇ ਮਾਪਿਆਂ ਦੀ ਮਦਦ ਲਈ ਸਿੱਖ ਜੱਥੇਬੰਦੀ ਨੇ ਗੱਲਬਾਤ ਕੀਤੀ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।


Related News