ਜਾਇਦਾਦ ਦੇ ਝਗੜੇ ''ਚ ਭਰਾ ਨੇ ਵੱਢੇ ਭੈਣ ਦੇ ਪੈਰ

04/08/2018 2:45:10 PM

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਪਾਕਿਸਤਾਨ ਦੇ ਖਾਨੇਵਾਲ ਸ਼ਹਿਰ ਵਿਚ ਸੰਪੱਤੀ ਵਿਵਾਦ ਵਿਚ ਇਕ ਭਰਾ ਨੇ ਬੇਰਹਿਮੀ ਨਾਲ ਆਪਣੀ ਭੈਣ ਦੇ ਪੈਰ ਵੱਢ ਦਿੱਤੇ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਖੇਤ ਵਿਚ ਕੰਮ ਕਰਨ ਵਾਲੀ ਇਕ ਸਥਾਨਕ ਮਹਿਲਾ ਨੇ ਆਪਣੇ ਭਰਾ ਤੋਂ ਵਿਰਾਸਤ ਵਿਚ ਮਿਲੀ ਜਾਇਦਾਦ ਵਿਚੋਂ ਹਿੱਸਾ ਮੰਗਿਆ ਸੀ। ਪਰ ਭਰਾ ਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ,ਜਿਸ ਮਗਰੋਂ ਔਰਤ ਨੇ ਅਦਾਲਤ ਜਾਣ ਦੀ ਧਮਕੀ ਦੱਤੀ। ਰਿਪੋਰਟ ਮੁਤਾਬਕ ਅਦਾਲਤ ਜਾਣ ਤੋਂ ਪਹਿਲਾਂ ਹੀ ਭਰਾ ਨੇ ਭੈਣ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਪੈਰ ਵੱਢ ਦਿੱਤੇ। ਔਰਤ ਨੂੰ ਖਾਨੇਵਾਲ ਜ਼ਿਲਾ ਹਸਪਤਾਲ ਲੈ ਜਾਇਆ ਗਿਆ ਪਰ ਬਾਅਦ ਵਿਚ ਉਸ ਨੂੰ ਮੁਲਤਾਨ ਦੇ ਨਿਸ਼ਰਤਾ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News