ਪੈਸੇ ਦੇ ਮਾਮਲੇ ''ਚ ਕੰਜੂਸ ਹੁੰਦੇ ਹਨ ਅਮੀਰ ਲੋਕ

Friday, Jun 29, 2018 - 11:15 PM (IST)

ਪੈਸੇ ਦੇ ਮਾਮਲੇ ''ਚ ਕੰਜੂਸ ਹੁੰਦੇ ਹਨ ਅਮੀਰ ਲੋਕ

ਲੰਡਨ - ਅਕਸਰ ਕਿਹਾ ਜਾਂਦਾ ਹੈ ਕਿ ਅਮੀਰ ਲੋਕ ਪੈਸਾ ਖਰਚ ਕਰਨ ਦੇ ਮਾਮਲੇ ਵਿਚ ਸੋਚਦੇ ਨਹੀਂ ਹਨ ਪਰ ਇਕ ਖੋਜ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰੀਬਾਂ ਦੇ ਮੁਕਾਬਲੇ ਅਮੀਰ ਲੋਕ ਆਪਣੀ ਦੌਲਤ ਵੰਡਣ ਦੇ ਮਾਮਲੇ ਵਿਚ ਕੰਜੂਸ ਹੁੰਦੇ ਹਨ। ਇਹ ਅਧਿਐਨ ਕੁਈਨ ਮੈਰੀ ਯੂਨੀਵਰਸਿਟੀ ਵਿਚ ਕੀਤਾ ਗਿਆ।
ਇਸ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਖੁੱਲ੍ਹੇ ਦਿਲ ਨਾਲ ਅਜਿਹੇ ਲੋਕ ਦਾਨ ਕਰਦੇ ਹਨ, ਜਿਨ੍ਹਾਂ ਕੋਲ ਅਸਲ ਵਿਚ ਪੈਸੇ ਦੇ ਘੱਟ ਸੋਮੇ ਹੁੰਦੇ ਹਨ। ਅਜਿਹੇ ਲੋਕ ਸਮਾਜ ਦੀ ਬਿਹਤਰੀ ਲਈ ਵੱਧ ਦਾਨ ਕਰਦੇ ਹਨ। ਵਿੱਤੀ ਫਾਇਦਿਆਂ ਲਈ ਖਤਰਾ ਉਠਾਉਣ ਵਾਲੇ ਅਜਿਹੇ ਲੋਕ ਸਭ ਤੋਂ ਅੱਗੇ ਰਹਿੰਦੇ ਹਨ। ਅਧਿਐਨ ਦੌਰਾਨ ਮਾਹਿਰਾਂ ਨੇ ਇਹ ਵੀ ਦੇਖਿਆ ਕਿ ਦੌਲਤ ਕਮਾਉਣ ਵਾਲੇ ਲੋਕ ਉਸ ਨੂੰ ਦੂਜਿਆਂ ਨਾਲ ਵੰਡਣ ਵਿਚ ਕਤਰਾਉਂਦੇ ਹਨ। ਇਨ੍ਹਾਂ ਦੇ ਮੁਕਾਬਲੇ ਸੀਮਤ ਸੋਮਿਆਂ ਵਾਲੇ ਲੋਕ ਆਪਣੀਆਂ ਚੀਜ਼ਾਂ ਨੂੰ ਵੰਡਣ ਵਿਚ ਪਿੱਛੇ ਨਹੀਂ ਰਹਿੰਦੇ ਹਨ। ਆਪਣੀ ਤਰ੍ਹਾਂ ਦੇ ਇਸ ਪਹਿਲੇ ਸਮਾਜਕ ਪ੍ਰਯੋਗ ਵਿਚ ਲੋਕਾਂ ਨੂੰ ਸਮਾਜਕ ਕੰਮ ਲਈ ਆਪਣੀ ਇੱਛਾ ਨਾਲ ਪੈਸੇ ਦਾਨ ਕਰਨ ਲਈ ਕਿਹਾ ਗਿਆ ਸੀ। ਇਹ ਅਧਿਐਨ ਪ੍ਰੋ ਸੋਸ਼ਲ ਬਿਹੇਵੀਅਰ ਰਸਾਲੇ ਵਿਚ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ।


Related News