ਪੇਰੂ ਵਿਚ ਪਹਾੜ ਧੱਸਣ ਨਾਲ ਲਪੇਟ ਵਿਚ ਆਇਆ ਹੋਟਲ, 15 ਲੋਕਾਂ ਦੀ ਮੌਤ
Sunday, Jan 27, 2019 - 09:31 PM (IST)

ਲੀਮਾ (ਏ.ਐਫ.ਪੀ.)- ਦੱਖਣੀ ਪੂਰਬ ਪੇਰੂ ਦੇ ਪਰਵਤੀ ਖੇਤਰ ਵਿਚ ਸਥਿਤ ਇਕ ਹੋਟਲ ਵਿਚ ਵਿਆਹ ਪ੍ਰੋਗਰਾਮ ਦੌਰਾਨ ਪਹਾੜ ਅਤੇ ਮਿੱਟੀ ਧੱਸਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹੋਟਲ ਪਰਵਤੀ ਸ਼ਹਿਰ ਐਬਨਕੇ ਵਿਚ ਸਥਿਤ ਹੈ। ਸ਼ਹਿਰ ਦੇ ਮੇਅਰ ਨੇ ਆਰ.ਪੀ.ਪੀ. ਰਾਮੋਸ ਨੇ ਕਿਹਾ ਕਿ ਵਿਆਹ ਪ੍ਰੋਗਰਾਮ ਵਿਚ ਤਕਰੀਬਨ 100 ਮਹਿਮਾਨ ਆਏ ਹੋਏ ਸਨ। ਘਟਨਾ ਵਿਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ ਅਤੇ 34 ਹੋਰ ਜ਼ਖਮੀ ਹੋਏ ਹਨ।