ਪਾਕਿਸਤਾਨ ’ਚ ਗਰੀਬੀ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਦੋ ਬੱਚਿਆਂ ਸਣੇ ਕੀਤੀ ਖ਼ੁਦਕੁਸ਼ੀ

02/28/2023 1:38:47 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਕਸਬਾ ਸਮਬਰਿਆਲ ਵਿਚ ਇਕ ਗਰੀਬ ਵਿਅਕਤੀ ਨੇ ਮਹਿੰਗਾਈ ਅਤੇ ਗਰੀਬੀ ਤੋਂ ਤੰਗ ਆ ਕੇ ਆਪਣੇ ਦੋ ਛੋਟੇ ਬੱਚਿਆਂ ਸਮੇਤ ਨਹਿਰ ’ਚ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵਿਅਕਤੀ ਅਤੇ ਉਸ ਦੇ ਇਕ ਬੱਚੇ ਦੀ ਲਾਸ਼ ਤਾਂ ਨਹਿਰ ਤੋਂ ਬਰਾਮਦ ਕਰ ਲਈ, ਜਦਕਿ ਇਕ ਬੱਚੇ ਦੀ ਲਾਸ਼ ਨਹੀਂ ਮਿਲੀ।

ਇਹ ਵੀ ਪੜ੍ਹੋ- ਗਰਮੀ ਦਾ ਪ੍ਰਕੋਪ ਵਧਣ ਕਾਰਨ ਕੇਸ਼ੋਪੁਰ ਛੰਭ ’ਚੋਂ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਨੇ ਭਰੀ ਵਾਪਸੀ ਦੀ ਉਡਾਣ

ਸੂਤਰਾ ਅਨੁਸਾਰ ਅਬਦੁਲ ਰਊਫ ਜਾਵੇਦ ਵਾਸੀ ਸਮਬਰਿਆਲ ਨੇ ਆਪਣੇ ਦੋ ਛੋਟੇ ਮੁੰਡੇ ਦਾਊਦ ਅਤੇ ਮੁਹੰਮਦ ਯਾਹੀਆਂ ਸਮੇਤ ਸਮਬਰਿਆਲ ਨਹਿਰ ਵਿਚ ਛਲਾਂਗ ਲਗਾ ਕੇ ਆਤਮ ਹੱਤਿਆ ਕੀਤੀ। ਰਾਊਫ ਦੇ ਪਿਤਾ ਮੁਹੰਮਦ ਜਾਵੇਦ ਅਨੁਸਾਰ ਉਸ ਦਾ ਮੁੰਡਾ ਗਰੀਬੀ ਕਾਰਨ ਆਪਣੀ ਪਤਨੀ ਨਾਲ ਝਗੜਦਾ ਰਹਿੰਦਾ ਸੀ। ਬੀਤੀ ਦੇਰ ਸ਼ਾਮ ਰਾਊਫ ਆਪਣੇ ਦੋ ਮੁੰਡਿਆਂ ਨੂੰ ਲੈ ਕੇ ਬਾਜ਼ਾਰ ਲਈ ਨਿਕਲਿਆਂ, ਪਰ ਵਾਪਸ ਘਰ ਨਹੀਂ ਆਇਆ।

ਇਹ ਵੀ ਪੜ੍ਹੋ- ਹੁਸ਼ਿਆਰਪੁਰ: ਚੱਲਦੀ ਰੇਲ ਗੱਡੀ 'ਚੋਂ ਅਣਪਛਾਤਿਆਂ ਨੇ ਧੱਕਾ ਮਾਰ ਕੇ ਹਿਮਾਚਲ ਦੇ ਫ਼ੌਜੀ ਨੂੰ ਸੁੱਟਿਆ ਬਾਹਰ

ਅੱਜ ਸਵੇਰੇ ਪਤਾ ਲੱਗਾ ਕਿ ਉਸ ਨੇ ਦੋਵਾਂ ਬੱਚਿਆਂ ਦੇ ਨਾਲ ਨਹਿਰ ਵਿਚ ਛਲਾਂਗ ਲਗਾ ਦਿੱਤੀ ਹੈ। ਰਾਊਫ ਦੇ ਘਰ ਦੇ ਨੇੜੇ ਦੇ ਲੋਕਾਂ ਅਨੁਸਾਰ ਰਾਊਫ ਇਕ ਮੇਹਨਤੀ ਵਿਅਕਤੀ ਸੀ, ਪਰ ਪਾਕਿਸਤਾਨ ਵਿਚ ਮਹਿੰਗਾਈ ਦੇ ਕਾਰਨ ਉਸ ਦੇ ਘਰ ਵਿਚ ਸਦਾ ਹੀ ਝਗੜਾ ਰਹਿੰਦਾ ਸੀ। ਪੁਲਸ ਨੂੰ ਸੂਚਨਾ ਮਿਲਣ ’ਤੇ ਪੁਲਸ ਨੇ ਰਾਊਫ ਅਤੇ ਉਸ ਦੇ ਸੱਤ ਸਾਲਾਂ ਮੁੰਡੇ ਦਾਊਦ ਦੀ ਲਾਸ਼ ਨਹਿਰ ਤੋਂ ਬਰਾਮਦ ਕਰ ਲਈ, ਪਰ ਯਾਹੀਆਂ ਦੀ ਲਾਸ਼ ਨਹੀਂ ਮਿਲੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News