ਪਾਕਿਸਤਾਨ ''ਚ ਪਹਿਲਾਂ ਮੰਦਰ ''ਤੇ ਕਬਜ਼ਾ, ਫਿਰ ''ਬਾਬਰੀ ਮਸਜਿਦ'' ''ਚ ਤਬਦੀਲ
Tuesday, Oct 08, 2024 - 12:57 PM (IST)
ਇਸਲਾਮਾਬਾਦ- ਪਾਕਿਸਤਾਨ ਦਾ ਇਸਲਾਮਿਕ ਗਣਰਾਜ ਦੂਜੇ ਧਰਮਾਂ ਦੇ ਲੋਕਾਂ ਲਈ ਸਭ ਤੋਂ ਖਤਰਨਾਕ ਸਥਾਨ ਬਣਦਾ ਜਾ ਰਿਹਾ ਹੈ। ਦੂਜੇ ਧਰਮਾਂ ਖਾਸ ਕਰਕੇ ਘੱਟ ਗਿਣਤੀ ਹਿੰਦੂਆਂ ਦਾ ਪਾਕਿਸਤਾਨ ਵਿੱਚ ਜਿਊਣਾ ਔਖਾ ਹੋ ਰਿਹਾ ਹੈ। ਪਾਕਿਸਤਾਨ ਵਿਚ ਕੱਟੜਪੰਥੀ ਲਗਾਤਾਰ ਹਿੰਦੂ ਮੰਦਰਾਂ 'ਤੇ ਕਬਜ਼ਾ ਕਰ ਰਹੇ ਹਨ ਅਤੇ ਫਿਰ ਉਨ੍ਹਾਂ ਨੂੰ ਮਸਜਿਦਾਂ ਵਿਚ ਤਬਦੀਲ ਕਰ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਮੰਦਰ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਸ ਦਾ ਨਾਂ ਬਾਬਰੀ ਮਸਜਿਦ ਰੱਖਿਆ ਗਿਆ ਹੈ।
ਹਿੰਦੂ ਮੰਦਰ 'ਤੇ ਕਬਜ਼ਾ
ਪਾਕਿਸਤਾਨ ਸਥਿਤ ਯੂਟਿਊਬਰ ਮੱਖਣ ਰਾਮ ਜੈਪਾਲ ਨੇ ਕਬਜ਼ੇ ਵਾਲੇ ਹਿੰਦੂ ਮੰਦਰ ਦੀ ਸੱਚਾਈ ਦੱਸੀ ਹੈ। ਜਦੋਂ ਮੱਖਣ ਰਾਮ ਜੈਪਾਲ ਕੈਮਰਾ ਲੈ ਕੇ ਮੰਦਰ ਵਿਚ ਪਹੁੰਚਿਆ ਤਾਂ ਉਥੇ ਮੌਜੂਦ ਲੋਕਾਂ ਨੇ ਪਹਿਲਾਂ ਤਾਂ ਇਸ ਨੂੰ ਗੁਰਦੁਆਰਾ ਕਿਹਾ ਪਰ ਜਦੋਂ ਉਸ ਨੇ ਨੇੜਿਓਂ ਦੇਖਿਆ ਤਾਂ ਪਤਾ ਲੱਗਾ ਕਿ ਇਹ ਇਕ ਮੰਦਰ ਸੀ। ਮੰਦਰ ਦਾ ਜ਼ਿਆਦਾਤਰ ਹਿੱਸਾ ਢਹਿ ਗਿਆ ਹੈ, ਪਰ ਬਾਕੀ ਬਚੇ ਹਿੱਸੇ ਬਾਰੇ ਸਬੂਤ ਅਜੇ ਵੀ ਮੌਜੂਦ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਅਪੀਲ, ਬੰਗਲਾਦੇਸ਼ 'ਚ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਦੀ ਹੋਵੇ ਰੱਖਿਆ
ਮੰਦਰ ਦੇ ਗੁੰਬਦ 'ਤੇ ਬੰਨ੍ਹੇ ਸਪੀਕਰ
ਮੰਦਰ ਦਾ ਇੱਕ ਗੁੰਬਦ ਬਚਿਆ ਹੋਇਆ ਹੈ, ਜਿਸ 'ਤੇ 'ਓਮ' ਲਿਖਿਆ ਸਾਫ਼ ਨਜ਼ਰ ਆਉਂਦਾ ਹੈ। ਗੁੰਬਦ ਦੇ ਉੱਪਰ ਲਾਊਡਸਪੀਕਰ ਬੰਨ੍ਹੇ ਹੋਏ ਹਨ, ਜੋ ਇਸ ਦੇ ਮਸਜਿਦ ਵਿੱਚ ਤਬਦੀਲ ਹੋਣ ਦੀ ਗਵਾਹੀ ਦਿੰਦੇ ਹਨ। ਲਾਊਡਸਪੀਕਰ ਸਬੰਧੀ ਜਦੋਂ ਇੱਕ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਮੰਦਰ ਨੂੰ ਹੁਣ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਜ਼ਾਨ ਲਈ ਸਪੀਕਰ ਲਗਾਏ ਗਏ ਹਨ।
ਮੱਖਣ ਰਾਮ ਨਾਲ ਗੱਲਬਾਤ ਕਰਦਿਆਂ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਮੰਦਰ ਚਾਰ-ਪੰਜ ਸੌ ਸਾਲ ਪੁਰਾਣਾ ਹੈ। ਹੁਣ ਇਸ ਨੂੰ ਬਾਬਰੀ ਮਸਜਿਦ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ 'ਭਾਰਤ ਵਿੱਚ ਉਨ੍ਹਾਂ ਨੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ, ਇਸ ਲਈ ਅਸੀਂ ਇਸਨੂੰ ਬਾਬਰੀ ਮਸਜਿਦ ਬਣਾ ਦਿੱਤਾ। ਉੱਥੇ ਕੁਝ ਨਹੀਂ ਹੋਇਆ, ਪਰ ਅਸੀਂ ਇੱਥੇ ਇੱਕ ਮਸਜਿਦ ਬਣਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।