ਪਾਕਿਸਤਾਨ ''ਚ ਘੱਟ ਗਿਣਤੀ ਭਾਈਚਾਰੇ ਨੇ ਕੱਢਿਆ ''ਅਧਿਕਾਰ ਮਾਰਚ'', ਕੀਤੀ ਇਹ ਮੰਗ

Monday, Aug 14, 2023 - 12:44 PM (IST)

ਪਾਕਿਸਤਾਨ ''ਚ ਘੱਟ ਗਿਣਤੀ ਭਾਈਚਾਰੇ ਨੇ ਕੱਢਿਆ ''ਅਧਿਕਾਰ ਮਾਰਚ'', ਕੀਤੀ ਇਹ ਮੰਗ

ਇਸਲਾਮਾਬਾਦ: ਪਾਕਿਸਤਾਨ ਵਿੱਚ ਘੱਟਗਿਣਤੀ ਦਿਵਸ ਵਜੋਂ ਮਨਾਏ ਜਾ ਰਹੇ ਦਿਨ ਮਤਲਬ 11 ਅਗਸਤ ਨੂੰ ਕਰਾਚੀ ਦੇ ਫਰੇਅਰ ਹਾਲ ਇਲਾਕੇ ਵਿੱਚ ਘੱਟਗਿਣਤੀ ਭਾਈਚਾਰੇ ਨੇ ਪਹਿਲਾ 'ਘੱਟ ਗਿਣਤੀ ਅਧਿਕਾਰ ਮਾਰਚ' ਆਯੋਜਿਤ ਕੀਤਾ। ਇਸ ਮਾਰਚ ਜ਼ਰੀਏ ਹਾਸ਼ੀਏ 'ਤੇ ਪਏ ਸਮਾਜ ਦੇ ਸੈਂਕੜੇ ਵਿਅਕਤੀਆਂ ਨੇ ਆਪਣੇ ਅਧਿਕਾਰਾਂ ਦੀ ਵਕਾਲਤ ਕਰਦੇ ਹੋਏ ਜ਼ਬਰਦਸਤੀ ਧਰਮ ਪਰਿਵਰਤਨ ਦੀ ਪ੍ਰਥਾ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ, ਉਤਸ਼ਾਹੀ ਭਾਗੀਦਾਰਾਂ ਨੇ ਧਾਰਮਿਕ ਘੱਟ ਗਿਣਤੀਆਂ ਦੀਆਂ ਔਰਤਾਂ ਅਤੇ ਕੁੜੀਆਂ ਦੇ ਅਗਵਾ, ਉਤਪੀੜਨ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਅਤੇ ਬਲਾਤਕਾਰ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਬੈਨਰ ਪ੍ਰਦਰਸ਼ਿਤ ਕੀਤੇ। 

PunjabKesari

ਮਾਰਚ ਨੇ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਅਪਰਾਧਕ ਬਣਾਉਣ ਵਾਲੇ ਕਾਨੂੰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਹਿੰਦੂਆਂ, ਈਸਾਈਆਂ, ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਤੋਂ ਆਏ ਹੋਏ ਭਾਗੀਦਾਰਾਂ ਨੇ ਸਮੂਹਿਕ ਤੌਰ 'ਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਲੀਡਰਸ਼ਿਪ ਦੇ ਅਹੁਦਿਆਂ 'ਤੇ ਘੱਟ ਗਿਣਤੀ ਨਾਗਰਿਕਾਂ ਲਈ ਬਰਾਬਰ ਦੇ ਅਧਿਕਾਰ ਅਤੇ ਬਰਾਬਰ ਮੌਕੇ ਯਕੀਨੀ ਬਣਾਉਣ ਦੇ ਨਾਲ-ਨਾਲ ਜਾਇਦਾਦ ਦੇ ਅਧਿਕਾਰਾਂ ਨਾਲ ਸਬੰਧਤ ਹੋਰ ਮੁੱਦਿਆਂ ਦੇ ਹੱਲ ਨੂੰ  ਯਕੀਨੀ ਬਣਾਏ। ਜਿਹਨਾਂ ਵਿਚ ਧਾਰਮਿਕ ਘੱਟ-ਗਿਣਤੀਆਂ ਨਾਲ ਸਬੰਧਤ ਜਿਨ੍ਹਾਂ ਦਾ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ, ਵੇਚਿਆ ਗਿਆ ਹੈ ਜਾਂ ਦੂਜਿਆਂ ਨੂੰ ਲੀਜ਼ 'ਤੇ ਦਿੱਤਾ ਗਿਆ ਹੈ, ਸ਼ਾਮਲ ਹਨ। 

PunjabKesari

ਘੱਟ ਗਿਣਤੀ ਅਧਿਕਾਰਾਂ ਦੇ ਕਾਰਕੁਨ ਜ਼ਾਹਿਦ ਫਾਰੂਕ ਨੇ ਧਾਰਮਿਕ ਘੱਟ ਗਿਣਤੀਆਂ ਨੂੰ ਬਰਾਬਰੀ ਦੇ ਅਧਿਕਾਰ ਪ੍ਰਦਾਨ ਕਰਨ ਦੇ ਸੰਭਾਵੀ ਲਾਭਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਤਰੱਕੀ ਨੂੰ ਸਾਰੇ ਨਾਗਰਿਕਾਂ ਲਈ ਸਮਾਨਤਾ ਨਾਲ ਵਧਾਇਆ ਜਾ ਸਕਦਾ ਹੈ। ਜ਼ਾਹਿਦ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਅਧਿਕਾਰਾਂ ਨੂੰ ਕਨੂੰਨ ਅਨੁਸਾਰ ਸਾਰਿਆਂ ਦੁਆਰਾ ਸਵੀਕਾਰ ਕਰਨ ਅਤੇ ਸਤਿਕਾਰ ਕਰਨ ਦੀ ਜ਼ਰੂਰਤ ਹੈ ਅਤੇ ਉਮੀਦ ਕੀਤੀ ਕਿ ਇਹ ਮੁੱਦੇ ਆਉਣ ਵਾਲੀਆਂ ਆਮ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਤੋਂ ਸਮਰਥਨ ਪ੍ਰਾਪਤ ਕਰਨਗੇ। ਟਰਾਂਸਜੈਂਡਰ ਭਾਈਚਾਰੇ ਦੇ ਨੇਤਾ ਸ਼ਹਿਜ਼ਾਦੀ ਰਾਏ, ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ, ਅਤੇ ਸਮਾਜਿਕ ਕਾਰਕੁਨ ਜ਼ੁਲਫਿਕਾਰ ਭੁੱਟੋ ਜੂਨੀਅਰ ਵੀ ਘੱਟ ਗਿਣਤੀ ਭਾਈਚਾਰਿਆਂ ਨਾਲ ਇਕਮੁੱਠਤਾ ਵਿੱਚ ਮਾਰਚ ਵਿੱਚ ਸ਼ਾਮਲ ਹੋਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨਿੱਜੀ ਡਾਇਰੀ ਨੂੰ ਲੈ ਕੇ ਹੋਇਆ ਹੰਗਾਮਾ 

ਮੀਟਿੰਗ ਦੌਰਾਨ ਬੁਲਾਰਿਆਂ ਨੇ ਦੇਸ਼ ਭਰ ਦੇ ਧਾਰਮਿਕ ਘੱਟ ਗਿਣਤੀ ਸਮੂਹਾਂ ਦੀਆਂ ਜਾਇਜ਼ ਮੰਗਾਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ। ਇੱਕ ਹੋਰ ਭਾਗੀਦਾਰ ਨੇ ਪਾਕਿਸਤਾਨ ਦੇ ਸੰਸਥਾਪਕ ਜਿਨਾਹ ਦੀ ਮਸ਼ਹੂਰ ਲਾਈਨ ਨੂੰ ਯਾਦ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ "ਤੁਸੀਂ ਮੰਦਰ ਜਾਣ ਲਈ ਆਜ਼ਾਦ ਹੋ, ਤੁਸੀਂ ਚਰਚ ਜਾਣ ਲਈ ਆਜ਼ਾਦ ਹੋ, ਅਤੇ ਤੁਸੀਂ ਮਸਜਿਦ ਵਿੱਚ ਜਾਣ ਲਈ ਆਜ਼ਾਦ ਹੋ"। ਪ੍ਰਤੀਭਾਗੀ ਨੇ ਦਾਅਵਾ ਕੀਤਾ ਕਿ ਜਿਨਾਹ ਦੇ ਸ਼ਬਦਾਂ ਦਾ ਸਨਮਾਨ ਨਹੀਂ ਕੀਤਾ ਗਿਆ ਕਿਉਂਕਿ ਪਾਕਿਸਤਾਨ ਬਣਨ ਦੇ 76 ਸਾਲਾਂ ਬਾਅਦ ਵੀ ਹਿੰਦੂ, ਈਸਾਈ, ਅਹਿਮਦੀ, ਸ਼ੀਆ, ਹਜ਼ਾਰਾ ਅਤੇ ਹੋਰ ਹਿੰਸਾ ਦਾ ਨਿਸ਼ਾਨਾ ਬਣੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News