ਸਾਊਦੀ ਅਰਬ ''ਚ ਇਕ ਹੀ ਦਿਨ ''ਚ 81 ਲੋਕਾਂ ਨੂੰ ਦਿੱਤੀ ਗਈ ਫਾਂਸੀ
Sunday, Mar 13, 2022 - 12:54 AM (IST)
ਦੁਬਈ-ਸਾਊਦੀ ਅਰਬ ਨੇ ਕਤਲ ਅਤੇ ਅੱਤਵਾਦੀ ਸਮੂਹਾਂ ਨਾਲ ਸਬੰਧਿਤ ਵੱਖ-ਵੱਖ ਅਪਰਾਧਾਂ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਏ ਗਏ 81 ਲੋਕਾਂ ਨੂੰ ਸ਼ਨੀਵਾਰ ਨੂੰ ਫਾਂਸੀ ਦਿੱਤੀ ਗਈ। ਸਾਊਦੀ ਅਰਬ ਦੇ ਆਧੁਨਿਕ ਇਤਿਹਾਸ 'ਚ ਇਕ ਹੀ ਦਿਨ ਸਮੂਹਿਕ ਰੂਪ ਨਾਲ ਸਭ ਤੋਂ ਜ਼ਿਆਦਾ ਲੋਕਾਂ ਨੂੰ ਫਾਂਸੀ ਦਿੱਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ : ਪੁਤਿਨ ਨਾਲ ਮੈਕਰੋਨ ਦੀ ਗੱਲਬਾਤ 'ਬਹੁਤ ਸਪੱਸ਼ਟ ਪਰ ਮੁਸ਼ਕਲ ਸੀ' : ਫਰਾਂਸ
ਇਸ ਤੋਂ ਪਹਿਲਾਂ ਜਨਵਰੀ 1980 'ਚ ਮੱਕਾ ਦੀ ਵੱਡੀ ਮਸਜਿਦ ਨਾਲ ਜੁੜੇ ਬੰਧਕ ਬਣਾਉਣ 'ਚ ਦੋਸ਼ੀ ਠਹਿਰਾਏ ਗਏ 63 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ। 'ਸਾਊਦੀ ਪ੍ਰੈੱਸ ਏਜੰਸੀ' ਨੇ ਸ਼ਨੀਵਾਰ ਨੂੰ ਫਾਂਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ 'ਚ 'ਨਿਰਦੋਸ਼ ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੇ ਕਤਲ ਸਮੇਤ ਵੱਖ-ਵੱਖ ਅਪਰਾਧਾਂ ਦੇ ਦੋਸ਼ੀ' ਸ਼ਾਮਲ ਸਨ। ਸਰਕਾਰ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾ ਨੂੰ ਫਾਂਸੀ ਦਿੱਤੀ ਗਈ ਹੈ ਉਨ੍ਹਾਂ 'ਚੋਂ ਕੁਝ ਅਲ-ਕਾਇਦਾ, ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਅਤੇ ਯਮਨ ਦੇ ਹੂਤੀ ਬਾਗੀਆਂ ਦਾ ਸਮਰਥਕ ਸਨ।
ਇਹ ਵੀ ਪੜ੍ਹੋ : ਮਿਊਜ਼ਿਕ ’ਤੇ ਚੱਲਦਾ ਹੈ ਇਹ ਵਾਟਰ ਫੀਚਰ, ਐਕਸਪੋ ’ਚ ਇਕੱਠੀ ਹੋ ਰਹੀ ਭੀੜ (ਤਸਵੀਰਾਂ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ