ਰੂਸ ''ਚ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 35,660 ਨਵੇਂ ਮਾਮਲੇ

10/24/2021 7:19:53 PM

ਮਾਸਕੋ-ਰੂਸ 'ਚ ਬੀਤੇ 24 ਘੰਟਿਆਂ 'ਚ ਰਿਕਾਰਡ 365,660 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 8,241,643 ਹੋ ਗਈ ਹੈ। ਨਵੇਂ ਮਾਮਲਿਆਂ ਦੀ ਗਿਣਤੀ ਇਸ ਤੋਂ ਇਕ ਦਿਨ ਪਹਿਲਾਂ ਦਰਜ ਹੋਏ 37,678 ਮਾਮਲਿਆਂ ਤੋਂ ਘੱਟ ਹੈ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੇਂਦਰ ਨੇ ਕਿਹਾ ਕਿ ਬੀਤੇ ਦਿਨ ਰੂਸ ਦੇ 85 ਖੇਤਰਾਂ 'ਚ 35,660 ਮਾਮਲੇ ਦਰਜੇ ਹੋਏ ਹਨ ਜਿਨ੍ਹਾਂ 'ਚੋਂ 3,143 ਮਾਮਲੇ (8.8 ਫੀਸਦੀ) ਬਿਨਾਂ ਕਿਸੇ ਕਲੀਨਿਕਲ ਲੱਛਣਾਂ ਦੇ ਸਾਹਮਣੇ ਆਏ। ਇਥੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਦਰਜ ਇਸ ਵੇਲੇ 0.43 ਫੀਸਦੀ 'ਤੇ ਬਰਕਰਾਰ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਮਾਸਕੋ 'ਚ ਇਨਫੈਕਟਿਡਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਥੋਂ 5,279 ਨਵੇਂ ਮਾਮਲੇ ਦਰਜ ਹੋਏ ਹਨ ਜੋ ਇਕ ਦਿਨ ਪਹਿਲੇ ਦਰਜ ਹੋਏ 7803 ਮਾਮਲਿਆਂ ਦੀ ਗਿਣਤੀ 'ਤੋਂ ਘੱਟ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਸੇਂਟ ਪੀਟਰਸਬਰਗ ਹੈ, ਜਿਥੋਂ ਦਰਜ ਹੋਏ ਨਵੇਂ ਮਾਮਲਿਆਂ ਦੀ ਗਿਣਤੀ 3,297 ਹੈ, ਜੋ ਇਕ ਦਿਨ ਪਹਿਲਾਂ ਦਰਜ ਹੋਏ 3360 ਮਾਮਲਿਆਂ ਤੋਂ ਘੱਟ ਹੈ। ਮਾਸਕੋ ਖੇਤਰ ਤੋਂ 3,030 ਨਵੇਂ ਮਾਮਲੇ ਆਏ ਹਨ, ਜੋ ਇਸ ਤੋਂ ਇਕ ਦਿਨ ਪਹਿਲਾਂ ਦਰਜ ਹੋਏ 2,738 ਮਾਮਲਿਆਂ ਦੀ ਗਿਣਤੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ :  ਅਮਰੀਕਾ : ਗੋਲੀਬਾਰੀ ਤੋਂ ਬਾਅਦ ਅਟਲਾਂਟਾ 'ਚ ਪ੍ਰਮੁੱਖ ਸੜਕਾਂ ਕੀਤੀਆਂ ਗਈਆਂ ਬੰਦ

ਪ੍ਰਤੀਕਿਰਿਆ ਕੇਂਦਰ ਨੇ ਇਸ ਦੌਰਾਨ ਹੋਈਆਂ ਰਿਕਾਰਡ 1,072 ਨਵੀਆਂ ਮੌਤਾਂ ਦੀ ਵੀ ਸੂਚਨਾ ਦਿੱਤੀ ਹੈ, ਜੋ ਇਕ ਦਿਨ ਪਹਿਲਾਂ ਦਰਜ ਹੋਈਆਂ, 1075 ਮੌਤਾਂ ਤੋਂ ਕੁਝ ਘੱਟ ਹੈ। ਇਸ ਦੇ ਨਾਲ ਹੀ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਕੁੱਲ 2,30,600 ਹੋ ਗਈ ਹੈ। ਬੀਤੇ 24 ਘੰਟਿਆਂ 'ਚ ਦੇਸ਼ ਭਰ ਦੇ ਹਸਪਤਾਲਾਂ ਤੋਂ ਕੋਰੋਨਾ ਦੇ 22,784 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਇਸ ਤੋਂ ਇਕ ਦਿਨ ਪਹਿਲਾਂ ਇਥੇ ਗਿਣਤੀ 26,077 ਸੀ। ਹੁਣ ਤੱਕ ਇਥੇ 7,165,921 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News