ਨਾਈਜੀਰੀਆ ’ਚ ਟਵਿੱਟਰ ਅਣਮਿੱਥੇ ਸਮੇਂ ਲਈ ਬੈਨ, ਕੰਪਨੀ ਨੇ ਜਤਾਈ ਚਿੰਤਾ

Saturday, Jun 05, 2021 - 07:20 PM (IST)

ਇੰਟਰਨੈਸ਼ਨਲ ਡੈਸਕ : ਟਵਿੱਟਰ ਕੰਪਨੀ ਨੇ ਨਾਈਜੀਰੀਆ ’ਚ ਆਪਣੇ ਸੋਸ਼ਲ ਪਲੇਟਫਾਰਮ ’ਤੇ ਅਣਮਿੱਥੇ ਸਮੇਂ ਲਈ ਲਾਈ ਪਾਬੰਦੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਹਾਲਤਾਂ ਦਾ ਅਧਿਐਨ ਕਰ ਰਹੀ ਹੈ, ਜਿਨ੍ਹਾਂ ’ਚ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ‘ਬਿਜ਼ਨੈੱਸ ਇਨਸਾਈਡਰ’ ਆਊਟਲੈੱਟ ਨੂੰ ਇਹ ਜਾਣਕਾਰੀ ਦਿੱਤੀ। ਅਖਬਾਰ ਨੇ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਸ਼ੁੱਕਰਵਾਰ ਦੇਰ ਰਾਤ ਦੱਸਿਆ ਕਿ ਨਾਈਜੀਰੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਦੇਸ਼ ’ਚ ਟਵਿੱਟਰ ਦਾ ਸੰਚਾਲਨ ਬੰਦ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੰਪਨੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਦੇ ਇਕ ਟਵੀਟ ਨੂੰ ਆਪਣੀ ‘ਅਪਮਾਨਜਨਕ ਵਿਵਹਾਰ ਸਬੰਧੀ ਨੀਤੀ’ ਦੀ ਉਲੰਘਣਾ ਦਾ ਹਵਾਲਾ ਦੇ ਕੇ ਹਟਾ ਦਿੱਤਾ ਸੀ, ਜਿਸ ਤੋਂ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਨਾਈਜੀਰੀਆਈ ਸੂਚਨਾ ਅਤੇ ਸੱਭਿਆਚਾਰਕ ਮੰਤਰਾਲੇ ਨੇ ਟਵਿੱਟਰ ਦੇ ਸੰਚਾਲਨ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਵੱਲੋਂ ਵੱਖਵਾਦੀ ਅੰਦੋਲਨ ਬਾਰੇ ਕੀਤੀ ਗਈ ਪੋਸਟ ਨੂੰ ਟਵਿੱਟਰ ਯੂਜ਼ਰਜ ਨੇ ਇਤਰਾਜ਼ਯੋਗ ਦੱਸਿਆ ਸੀ।


Manoj

Content Editor

Related News