ਨਿਊਯਾਰਕ 'ਚ ਗੈਰ-ਨਾਗਰਿਕਾਂ ਲਈ ਵੱਡਾ ਐਲਾਨ, ਮਿਲਿਆ 'ਵੋਟ' ਪਾਉਣ ਦਾ ਅਧਿਕਾਰ

Sunday, Jan 09, 2022 - 01:42 PM (IST)

ਨਿਊਯਾਰਕ 'ਚ ਗੈਰ-ਨਾਗਰਿਕਾਂ ਲਈ ਵੱਡਾ ਐਲਾਨ, ਮਿਲਿਆ 'ਵੋਟ' ਪਾਉਣ ਦਾ ਅਧਿਕਾਰ

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ 8 ਲੱਖ ਤੋਂ ਵੱਧ ਗੈਰ-ਨਾਗਰਿਕ ਅਤੇ ‘ਡ੍ਰੀਮਰਜ਼’ (ਬਚਪਨ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਗਏ ਲੋਕ) ਅਗਲੇ ਸਾਲ ਤੋਂ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਵੋਟ ਪਾ ਸਕਣਗੇ। ਮੇਅਰ ਐਰਿਕ ਐਡਮਜ਼ ਨੇ ਇੱਕ ਮਹੀਨਾ ਪਹਿਲਾਂ ਸਿਟੀ ਕੌਂਸਲ ਦੁਆਰਾ ਪ੍ਰਵਾਨ ਕੀਤੇ ਇੱਕ ਬਿੱਲ ਨੂੰ ਐਤਵਾਰ ਨੂੰ ਆਪਣੇ ਆਪ ਕਾਨੂੰਨ ਬਣਨ ਦੀ ਇਜਾਜ਼ਤ ਦਿੱਤੀ। 

ਉੱਧਰ ਵਿਰੋਧੀਆਂ ਨੇ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਹੈ। ਜੇਕਰ ਕੋਈ ਜੱਜ ਇਸ ਨੂੰ ਲਾਗੂ ਕਰਨ 'ਤੇ ਰੋਕ ਨਹੀਂ ਲਗਾਉਂਦਾ, ਤਾਂ ਨਿਊਯਾਰਕ ਸਿਟੀ ਗੈਰ-ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਵੇਗਾ। ਅਮਰੀਕਾ ਵਿੱਚ ਇੱਕ ਦਰਜਨ ਤੋਂ ਵੱਧ ਭਾਈਚਾਰਿਆਂ ਨੇ ਗੈਰ-ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ਵਿੱਚ ਮੈਰੀਲੈਂਡ ਦੇ 11 ਸ਼ਹਿਰ ਅਤੇ ਵਰਮੌਂਟ ਦੇ ਦੋ ਕਸਬੇ ਸ਼ਾਮਲ ਹਨ। ਇਲੈਕਟੋਰਲ ਮੰਡਲ ਜੁਲਾਈ ਤੋਂ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾਵਾਂ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ- 'ਸਿੱਖ' ਕੈਬ ਡਰਾਈਵਰ 'ਤੇ ਹਮਲੇ ਦਾ ਮਾਮਲਾ, ਅਮਰੀਕਾ ਦਾ 'ਬਿਆਨ' ਆਇਆ ਸਾਹਮਣੇ

ਸ਼ਹਿਰ ਲਈ ਇਹ ਇਤਿਹਾਸਕ ਪਲ ਹੈ ਜਿੱਥੇ ਵੈਧ ਗੈਰ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਤਹਿਤ ਗੈਰ-ਨਾਗਰਿਕ ਅਤੇ ਤਥਾਕਥਿਤ 'ਡ੍ਰੀਮਰਸ' ਸਮੇਤ ਅਮਰੀਕਾ ਵਿਚ ਅਧਿਕਾਰਤ ਤੌਰ 'ਤੇ ਕੰਮ ਕਰਨ ਵਾਲ ਸ਼ਹਿਰ ਦਾ ਮੇਅਰ ਅਤੇ ਸਿਟੀ ਕੌਂਸਲ ਮੈਂਬਰਾਂ ਦੀ ਚੋਣ ਕਰਨ ਵਿੱਚ ਮਦਦ ਕਰਨਗੇ। 'ਡ੍ਰੀਮਰਸ' ਉਹ ਲੋਕ ਹਨ ਜੋ ਬੱਚਿਆਂ ਦੇ ਰੂਪ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਅਮਰੀਕਾ ਵਿੱਚ ਪਰਵਾਸ ਕੀਤੇ ਗਏ ਹਨ ਅਤੇ 'ਡ੍ਰੀਮ' ਐਕਟ ਜਾਂ DACA (Deferred Action Children for Childhood Arrivals) ਦੇ ਲਾਭਪਾਤਰੀ ਹਨ। ਇਸ ਕਾਨੂੰਨ ਦੇ ਤਹਿਤ, ਉਨ੍ਹਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਹੈ ਜੇਕਰ ਉਹ ਕੁਝ ਮਾਪਦੰਡਾਂ ਦੀ ਪਾਲਣਾ ਕਰਦੇ ਹਨ। ਉਹ ਚੋਣ ਜਿਸ ਵਿੱਚ ਗੈਰ-ਨਾਗਰਿਕ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ, ਉਹ 2023 ਤੋਂ ਪਹਿਲਾਂ ਨਹੀਂ ਹੋਣਗੀਆਂ। 

ਸਿਟੀ ਕੌਂਸਲ ਦੇ ਸਾਬਕਾ ਮੈਂਬਰ ਵਾਈ ਰੋਡਰਿਗਜ਼ ਨੇ ਕਿਹਾ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਦੇ ਹਾਂ ਜਦੋਂ ਅਸੀਂ ਪ੍ਰਵਾਸੀਆਂ ਦੀਆਂ ਆਵਾਜ਼ਾਂ ਨੂੰ ਸ਼ਾਮਲ ਕਰਦੇ ਹਾਂ। ਉਹਨਾਂ ਨੇ ਕਾਨੂੰਨ ਨੂੰ ਮਨਜ਼ੂਰੀ ਦਿਵਾਉਣ ਲਈ ਅਭਿਆਸ ਦੀ ਅਗਵਾਈ ਕੀਤੀ ਸੀ। ਉਹਨਾਂ ਨੇ ਮੇਅਰ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਜੇਕਰ ਇਸ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਉਹ ਇਸਦਾ ਬਚਾਅ ਕਰਨਗੇ। ਮੇਅਰ ਐਡਮਜ਼ ਨੇ ਕਿਹਾ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਲੱਖਾਂ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਉਤਸ਼ਾਹਿਤ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News