ਮੈਲਬੌਰਨ ''ਚ 7 ਸਾਲਾ ਮੁੰਡਾ ਝਰਨੇ ਤੋਂ ਹੇਠਾਂ ਡਿੱਗਿਆ, ਇੰਝ ਬਚੀ ਜਾਨ

02/25/2018 11:23:49 AM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ-ਪੂਰਬ ਵਿਚ ਇਕ 7 ਸਾਲਾ ਮੁੰਡੇ ਦੀ ਜਾਨ ਬਚਾ ਲਈ ਗਈ ਹੈ। ਇਹ ਮੁੰਡਾ ਝਰਨੇ ਤੋਂ ਲੱਗਭਗ 30 ਮੀਟਰ ਹੇਠਾਂ ਡਿੱਗ ਗਿਆ ਸੀ। ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸਵੇਰੇ 11 ਵਜੇ ਮੁਰੀਨਡਿੰਡੀ ਵਿਖੇ ਵਿਲਹੈਲਮੀਨਾ ਫਾਲਸ ਦੇ ਮਿੱਲ ਟਰੈਕ 'ਤੇ ਬੁਲਾਇਆ ਗਿਆ, ਜਿੱਥੇ ਕਿ 7 ਸਾਲਾ ਮੁੰਡਾ ਪਾਣੀ ਵਿਚ ਡਿੱਗ ਪਿਆ ਸੀ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪੈਰਾ ਮੈਡੀਕਲ ਅਧਿਕਾਰੀਆਂ ਨੇ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਰਾਹਤ ਮੁਹਿੰਮ ਚਲਾਈ ਅਤੇ 1:30 ਵਜੇ ਦੇ ਲੱਗਭਗ ਮੁੰਡੇ ਨੂੰ ਬਚਾ ਲਿਆ ਗਿਆ।

PunjabKesari

ਥੱਲੇ ਡਿੱਗਣ ਕਾਰਨ ਮੁੰਡੇ ਦੇ ਸਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਉਸ ਨੂੰ ਤੁਰੰਤ ਰੋਇਲ ਬੱਚਿਆਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਮਗਰੋਂ ਮੁੰਡੇ ਦੀ ਹਾਲਤ ਸਥਿਰ ਹੈ। ਮੁੰਡਾ ਝਰਨੇ ਤੱਕ ਕਿਵੇਂ ਪਹੁੰਚਿਆ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News